ਤਜ਼ਾਕਿਸਤਾਨ ਹੈਲੀਕਾਪਟਰ ਹਾਦਸੇ ''ਚ 5 ਲੋਕਾਂ ਦੀ ਮੌਤ

Monday, Aug 13, 2018 - 10:58 PM (IST)

ਤਜ਼ਾਕਿਸਤਾਨ ਹੈਲੀਕਾਪਟਰ ਹਾਦਸੇ ''ਚ 5 ਲੋਕਾਂ ਦੀ ਮੌਤ

ਦੁਸ਼ਾਂਬੇ— ਤਜ਼ਾਕਿਸਤਾਨ ਦੇ ਸੁਦੂਰਵਰਤੀ ਪਰਬਤੀ ਖੇਤਰ 'ਚ ਇਕ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਕਾਰਨ ਰੂਸ ਦੇ ਤਿੰਨ ਪਰਬਤਾਰੋਹੀਆਂ ਤੇ ਤਜ਼ਾਕਿਸਤਾਨ ਦੇ ਚਾਲਕ ਦਲ ਦੇ 2 ਮੈਂਬਰਾਂ ਦੀ ਮੌਤ ਹੋ ਗਈ। ਐਮਰਜੰਸੀ ਸੇਵਾ ਵਿਭਾਗ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਕਿਹਾ ਕਿ ਹਾਦਸੇ 'ਚ 12 ਹੋਰ ਪਰਬਤਾਰੋਹੀ ਤੇ ਚਾਲਕ ਦਲ ਦੇ ਤਿੰਨ ਮੈਂਬਰ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਇਹ ਹਾਦਸਾ ਅੰਤਰਰਾਸ਼ਟਰੀ ਸਮੇਂ ਮੁਤਾਬਕ 11:30 ਮਿੰਟ 'ਤੇ ਵਾਪਰਿਆ।

ਜ਼ਖਮੀ ਪਰਬਤਾਰੋਹੀਆਂ 'ਚੋਂ ਇਕ ਬੇਲਾਰੂਸ, ਇਕ ਸਪੇਨ ਤੇ ਬਾਕੀ ਰੂਸ ਦੇ ਨਾਗਰਿਕ ਹਨ। ਜਿਸ ਥਾਂ ਐੱਮ.ਆਈ. 8 ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋਇਆ ਉਹ ਰਾਜਧਾਨੀ ਦੁਸ਼ਾਂਬੇ ਦੇ ਪੂਰਬ 'ਚ ਕਰੀਬ 480 ਕਿਲੋਮੀਟਰ ਦੂਰ ਪ੍ਰਸਿੱਧ ਟੂਰਿਸਟ ਪਲੇਸ ਹੈ। ਇਸ ਹਾਦਸੇ ਤੋਂ ਦੋ ਹਫਤੇ ਪਹਿਲਾਂ ਹਮਲੇ 'ਚ ਚਾਰ ਪੱਛਮੀ ਸਾਈਕਲਿਟਸ ਸੈਲਾਨੀਆਂ ਦੀ ਮੌਤ ਹੋਈ ਸੀ।


Related News