ਅਫਗਾਨਿਸਤਾਨ ''ਚ ਵਾਪਰੇ ਸੜਕ ਹਾਦਸੇ, 5 ਲੋਕਾਂ ਦੀ ਮੌਤ

Sunday, Nov 07, 2021 - 05:07 PM (IST)

ਅਫਗਾਨਿਸਤਾਨ ''ਚ ਵਾਪਰੇ ਸੜਕ ਹਾਦਸੇ, 5 ਲੋਕਾਂ ਦੀ ਮੌਤ

ਕਾਬੁਲ (ਯੂ.ਐੱਨ.ਆਈ.): ਅਫਗਾਨਿਸਤਾਨ ਦੇ ਦੋ ਸੂਬਿਆਂ ਤਾਖਰ ਅਤੇ ਬਦਖਸ਼ਾਂ 'ਚ ਐਤਵਾਰ ਨੂੰ ਸੜਕ ਹਾਦਸੇ ਵਾਪਰੇ। ਇਹਨਾਂ ਸੜਕ ਹਾਦਸਿਆਂ 'ਚ 5 ਲੋਕਾਂ ਦੀ ਮੌਤ ਹੋ ਗਈ ਅਤੇ ਦੋ ਜ਼ਖਮੀ ਹੋ ਗਏ। ਸੂਤਰਾਂ ਨੇ ਸ਼ਿਨਹੂਆ ਨੂੰ ਦੱਸਿਆ ਕਿ ਤਾਖਰ ਸੂਬੇ ਦੇ ਚਾਲ ਜ਼ਿਲੇ 'ਚ ਇਕ ਟਰੱਕ ਦੇ ਬੇਕਾਬੂ ਹੋ ਕੇ ਪਲਟ ਜਾਣ ਕਾਰਨ ਤਿੰਨ ਤਾਲਿਬਾਨੀ ਸੁਰੱਖਿਆ ਕਰਮਚਾਰੀ ਮਾਰੇ ਗਏ ਅਤੇ ਦੋ ਹੋਰ ਜ਼ਖਮੀ ਹੋ ਗਏ। 

ਪੜ੍ਹੋ ਇਹ ਅਹਿਮ ਖਬਰ - ਅਫਗਾਨਿਸਤਾਨ 'ਚ ਬੱਚਿਆਂ ਦੇ ਹਾਲਾਤ 'ਤੇ UNICEF ਚਿੰਤਤ, ਛੇ ਮਹੀਨਿਆਂ 'ਚ 460 ਬੱਚਿਆਂ ਦੀ ਮੌਤ

ਉੱਥੇ ਗੁਆਂਢੀ ਬਦਖ਼ਸ਼ਾਂ ਸੂਬੇ ਦੇ ਰਾਗਿਸਤਾਨ ਜ਼ਿਲ੍ਹੇ ਵਿੱਚ ਸ਼ਨੀਵਾਰ ਰਾਤ ਨੂੰ ਇਕ ਡਰਾਈਵਰ ਨੂੰ ਨੀਂਦ ਆ ਜਾਣ ਕਾਰਨ ਵਾਹਨ ਦੇ ਚੱਟਾਨ ਨਾਲ ਟਕਰਾਉਣ ਨਾਲ ਡਰਾਈਵਰ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ। ਗੌਰਤਲਬ ਹੈ ਕਿ ਮੱਧ ਆਸੀਆਨ ਦੇਸ਼ਾਂ ਵਿੱਚ ਪਹਾੜੀ ਖੇਤਰਾਂ ਵਿੱਚ ਮਾੜੀ ਡਰਾਈਵਿੰਗ ਅਤੇ ਸੜਕਾਂ ਅਤੇ ਵਾਹਨਾਂ ਦੀ ਸੰਭਾਲ ਵਿਚ ਲਾਪਰਵਾਹੀ ਹਾਦਸਿਆਂ ਦੇ ਮੁੱਖ ਕਾਰਨ ਹਨ।


author

Vandana

Content Editor

Related News