ਨੇਪਾਲ : ਹੈਲੀਕਾਪਟਰ ਹਾਦਸੇ 'ਚ 5 ਲੋਕਾਂ ਦੀ ਮੌੌਤ ਦੀ ਪੁਸ਼ਟੀ, ਇਕ ਲਾਪਤਾ
Tuesday, Jul 11, 2023 - 02:32 PM (IST)
ਕਾਠਮੰਡੂ (ਏਜੰਸੀ) : ਨੇਪਾਲ ਵਿਚ ਲਾਪਤਾ ਹੋੋਏ ਹੈਲੀਕਾਪਟਪਰ ਦੇ ਕਰੈਸ਼ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇੱਥੇ ਇੱਕ ਹੈਲੀਕਾਪਟਰ ਜੋ ਸਵੇਰੇ ਸੋਲੁਖੁੰਬੂ ਜ਼ਿਲ੍ਹੇ ਤੋਂ ਕਾਠਮੰਡੂ ਲਈ ਉਡਾਣ ਭਰਦੇ ਸਮੇਂ ਲਾਪਤਾ ਹੋ ਗਿਆ ਸੀ, ਹਾਦਸਾਗ੍ਰਸਤ ਹੋ ਗਿਆ ਅਤੇ ਉਸ ਵਿੱਚ ਸਵਾਰ ਪੰਜ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਇੱਕ ਵਿਅਕਤੀ ਲਾਪਤਾ ਹੈ। ਨੇਪਾਲ ਪੁਲਸ ਨੇ ਮੰਗਲਵਾਰ ਨੂੰ ਇਸ ਸਬੰਧੀ ਐਲਾਨ ਕੀਤਾ।
ਪੁਲਸ ਨੇ ਦੱਸਿਆ ਕਿ ਮਨੰਗ ਏਅਰ ਦਾ ਹੈਲੀਕਾਪਟਰ ਲਿਖੁਪੀਕੇ ਗ੍ਰਾਮੀਣ ਨਗਰਪਾਲਿਕਾ ਦੇ ਲਾਮਜੁਰਾ ਖੇਤਰ ਵਿੱਚ ਹਾਦਸਾਗ੍ਰਸਤ ਹੋ ਗਿਆ। ਇਹ ਇਲਾਕਾ ਮਾਊਂਟ ਐਵਰੈਸਟ ਦੇ ਨੇੜੇ ਜੀਰੀ ਅਤੇ ਫਪਲੂ ਦੇ ਵਿਚਕਾਰ ਸਥਿਤ ਹੈ। ਹਾਦਸੇ ਵਾਲੀ ਥਾਂ 'ਤੇ ਤਾਇਨਾਤ ਇਕ ਜੂਨੀਅਰ ਪੁਲਸ ਅਧਿਕਾਰੀ ਨਿਰੰਜਨ ਬਸਨੇਤ ਨੇ ਕਿਹਾ ਕਿ ਪੰਜ ਲਾਸ਼ਾਂ ਮਿਲ ਗਈਆਂ ਹਨ ਅਤੇ ਛੇਵੇਂ ਲਾਪਤਾ ਵਿਅਕਤੀ ਨੂੰ ਲੱਭਣ ਲਈ ਤਲਾਸ਼ੀ ਮੁਹਿੰਮ ਜਾਰੀ ਹੈ। ਮਨੰਗ ਏਅਰ ਦੇ ਸੰਚਾਲਨ ਅਤੇ ਸੁਰੱਖਿਆ ਪ੍ਰਬੰਧਕ ਰਾਜੂ ਨਿਉਪਾਨੇ ਨੇ ਕਿਹਾ ਕਿ ਜਹਾਜ਼ ਵਿੱਚ ਸਵਾਰ ਛੇ ਲੋਕਾਂ ਵਿੱਚ ਕੈਪਟਨ ਚੇਤ ਬਹਾਦੁਰ ਗੁਰੂਂਗ ਅਤੇ ਪੰਜ ਮੈਕਸੀਕਨ ਨਾਗਰਿਕ ਸ਼ਾਮਲ ਸਨ।
ਪੜ੍ਹੋ ਇਹ ਅਹਿਮ ਖ਼ਬਰ-ਚੀਨ 'ਚ ਜ਼ਮੀਨ ਖਿਸਕਣ ਨਾਲ ਦੋ ਲੋਕਾਂ ਦੀ ਮੌਤ, ਸੱਤ ਹੋਰ ਲਾਪਤਾ
ਇਹ ਹੈਲੀਕਾਪਟਰ ਅੱਜ ਸਵੇਰੇ ਮਾਊਂਟ ਐਵਰੈਸਟ ਨੇੜੇ ਲਾਪਤਾ ਹੋ ਗਿਆ ਸੀ। ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ (ਟੀਆਈਏ) ਦੇ ਮੈਨੇਜਰ ਗਿਆਨੇਂਦਰ ਭੁੱਲ ਨੇ ਦੱਸਿਆ ਕਿ ਮਨੰਗ ਏਅਰ ਦੇ ਹੈਲੀਕਾਪਟਰ 9N-AMV ਨੇ ਸਵੇਰੇ 10 ਵਜੇ ਦੇ ਕਰੀਬ ਸੋਲੁਖੁੰਬੂ ਦੇ ਸੁਰਕੀ ਹਵਾਈ ਅੱਡੇ ਤੋਂ ਕਾਠਮੰਡੂ ਲਈ ਉਡਾਣ ਭਰੀ। ਸਵੇਰੇ 10:13 ਵਜੇ 12,000 ਫੁੱਟ ਦੀ ਉਚਾਈ 'ਤੇ ਉਸ ਦਾ ਅਚਾਨਕ ਸੰਪਰਕ ਟੁੱਟ ਗਿਆ। ਟੀਆਈਏ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਹੈਲੀਕਾਪਟਰ ਦੂਰ-ਦੁਰਾਡੇ ਪਹਾੜੀ ਸੋਲੁਖੁੰਬੂ ਜ਼ਿਲ੍ਹੇ ਵਿੱਚ ਲਿਖੇਪਾਈਕ ਗ੍ਰਾਮੀਣ ਨਗਰਪਾਲਿਕਾ ਦੇ ਲਾਮਜੁਰਾ ਖੇਤਰ ਵਿੱਚ ਹਾਦਸਾਗ੍ਰਸਤ ਹੋ ਗਿਆ। ਵਿਸਤ੍ਰਿਤ ਰਿਪੋਰਟ ਅਜੇ ਪ੍ਰਾਪਤ ਨਹੀਂ ਹੋਈ। ਬਚਾਅ ਕਾਰਜ ਜਾਰੀ ਹੈ। ਸਥਾਨਕ ਲੋਕਾਂ ਨੇ ਉਸ ਨੂੰ ਦੱਸਿਆ ਕਿ ਇਕ ਹੈਲੀਕਾਪਟਰ ਜ਼ੋਰਦਾਰ ਧਮਾਕੇ ਨਾਲ ਕ੍ਰੈਸ਼ ਹੋਇਆ ਅਤੇ ਉਹਨਾਂ ਨੇ ਹਾਦਸੇ ਵਾਲੀ ਥਾਂ 'ਤੇ ਅੱਗ ਦੇਖੀ। ਕਾਠਮੰਡੂ ਪੋਸਟ ਅਖ਼ਬਾਰ ਨੇ ਦਿਹਾਤੀ ਨਗਰਪਾਲਿਕਾ ਦੇ ਉਪ ਪ੍ਰਧਾਨ ਨਾਵਾਂਗ ਲਕਪਾ ਦੇ ਹਵਾਲੇ ਨਾਲ ਕਿਹਾ ਕਿ ''ਸਥਾਨਕ ਲੋਕਾਂ ਨੇ ਚਿਹੰਦੰਡਾ 'ਚ ਹਾਦਸਾਗ੍ਰਸਤ ਹੈਲੀਕਾਪਟਰ ਦੇਖਿਆ।
ਦਿਹਾਤੀ ਨਗਰਪਾਲਿਕਾ ਦੇ ਡਿਪਟੀ ਚੇਅਰਮੈਨ ਨਵਾਂਗ ਲਕਪਾ ਸ਼ੇਰਪਾ ਅਨੁਸਾਰ ਸਥਾਨਕ ਲੋਕਾਂ ਨੇ ਹਾਦਸਾਗ੍ਰਸਤ ਹੈਲੀਕਾਪਟਰ ਦੀ ਖੋਜ ਕੀਤੀ। ਨਿਉਪਾਨੇ ਨੇ ਦੱਸਿਆ ਕਿ ਹੈਲੀਕਾਪਟਰ ਦੀ ਆਖਰੀ ਲੋਕੇਸ਼ਨ, ਰਜਿਸਟ੍ਰੇਸ਼ਨ ਨੰਬਰ 9N-AMV, ਨੂੰ ਸਵੇਰੇ 10:12 ਵਜੇ ਲਾਮਜੁਰਾ ਪਾਸ ਖੇਤਰ ਵਿੱਚ ਟਰੈਕ ਕੀਤਾ ਗਿਆ ਸੀ। ਹੈਲੀਕਾਪਟਰ ਅਸਲ ਵਿੱਚ ਮਾਊਂਟ ਐਵਰੈਸਟ ਬੇਸ ਕੈਂਪ ਨੇੜੇ ਲੁਕਲਾ ਜਾ ਰਿਹਾ ਸੀ ਪਰ ਖਰਾਬ ਮੌਸਮ ਕਾਰਨ ਲੈਂਡ ਨਹੀਂ ਕਰ ਸਕਿਆ। ਫਿਰ ਹੈਲੀਕਾਪਟਰ ਸੁਰਕੇ, ਸੋਲੁਖੁੰਬੂ ਵਿਚ ਉਤਰਿਆ, ਜਿਸ ਤੋਂ ਬਾਅਦ ਇਹ ਕਾਠਮੰਡੂ ਲਈ ਰਵਾਨਾ ਹੋਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।