ਦੁਨੀਆ ''ਚ ਪਹਿਲੀ ਵਾਰ 6 ਮਹੀਨੇ ਦੇ ਬੱਚੇ ਨੂੰ ਇਕੱਠੇ ਲਗਾਇਆ ਗਿਆ ''ਨਵਾਂ ਦਿਲ'' ਤੇ ''ਇਮਿਊਨ ਗਲੈਂਡ''

Thursday, Mar 10, 2022 - 04:52 PM (IST)

ਇੰਟਰਨੈਸ਼ਨਲ ਡੈਸਕ (ਬਿਊਰੋ) ਦੁਨੀਆ ਵਿਚ ਪਹਿਲੀ ਵਾਰ ਕਿਸੇ ਛੋਟੇ ਬੱਚੇ ਦੇ ਦੋ ਟਰਾਂਸਪਲਾਂਟ ਇਕੱਠੇ ਕੀਤੇ ਗਏ ਹਨ।ਉਹ ਵੀ ਸਫਲਤਾਪੂਰਵਕ।ਛੇ ਮਹੀਨੇ ਦੇ ਬੱਚੇ ਈਸਟਨ ਨੂੰ ਹਾਲ ਹੀ ਵਿਚ ਇਕੱਠੇ ਸਰੀਰ ਦੇ ਦੋ ਵੱਖ-ਵੱਖ ਅੰਗ ਲਗਾਏ ਗਏ।ਪਹਿਲਾ ਅੰਗ ਖੂਨ ਦੀ ਸਪਲਾਈ ਕਰਦੇ ਰਹਿਣ ਲਈ ਅਤੇ ਦੂਜਾ ਸਰੀਰ ਨੂੰ ਬੀਮਾਰੀਆਂ ਤੋਂ ਬਚਾਉਣ ਲਈ। ਮਤਲਬ ਇਸ ਬੱਚੇ ਦੇ ਸਰੀਰ ਵਿਚ ਇਕੱਠੇ ਦਿਲ ਅਤੇ ਇਮਿਊਨਿਟੀ ਵਧਾਉਣ ਵਾਲੀਆਂ ਗ੍ਰੰਥੀਆਂ ਨੂੰ ਟਰਾਂਸਪਲਾਂਟ ਕੀਤਾ ਗਿਆ।

PunjabKesari

ਡਿਊਗ ਯੂਨੀਵਰਸਿਟੀ ਹਸਪਤਾਲ ਵਿਚ ਪੀਡੀਆਟ੍ਰਿਕ ਸਰਜਰੀ ਦੇ ਪ੍ਰਮੁੱਖ ਡਾਕਟਰ ਜੋਸੇਫ ਡਬਲਊ ਤੁਰੇਕ ਨੇ ਬਿਆਨ ਜਾਰੀ ਕਰ ਕੇ ਦੱਸਿਆ ਕਿ ਇਹ ਸਰਜਰੀ ਭਵਿੱਖ ਵਿਚ ਠੋਸ ਅੰਗ ਟਰਾਂਸਪਲਾਂਟ ਦੇ ਢੰਗਾਂ ਅਤੇ ਸੰਭਾਵਨਾਵਾਂ ਨੂੰ ਬਦਲ ਕੇ ਰੱਖ ਦੇਵੇਗੀ। ਦਿਲ ਟਰਾਂਸਪਲਾਂਟ ਕਰਨਾ ਇਕ ਬਹੁਤ ਜਟਿਲ ਪ੍ਰਕਿਰਿਆ ਹੁੰਦੀ ਹੈ ਅਤੇ ਕਈ ਵਾਰ ਇਹ ਸਰਜਰੀ ਕਰਾਉਣ ਵਾਲੇ ਦੇ ਸਰੀਰ ਵਿਚ ਪ੍ਰਤੀਰੋਧਕ ਸਮੱਰਥਾ ਉਸ ਦਿਲ ਨੂੰ ਸਵੀਕਾਰ ਕਰ ਨਹੀਂ ਕਰ ਪਾਉਂਦੀ। ਡਾਕਟਰ ਜੋਸੇਫ ਨੇ ਦੱਸਿਆ ਕਿ ਜਦੋਂ ਕੋਈ ਬਾਹਰੀ ਅੰਗ ਕਿਸੇ ਹੋਰ ਦੇ ਸਰੀਰ ਵਿਚ ਟਰਾਂਸਪਲਾਂਟ ਕੀਤਾ ਜਾਂਦਾ ਹੈ ਉਦੋਂ ਟਰਾਂਸਪਲਾਂਟ ਕਰਾਉਣ ਵਾਲੇ ਦੇ ਸਰੀਰ ਦੀ ਇਮਿਊਨਿਟੀ ਉਸ ਅੰਗ ਦੇ ਸੈੱਲਾਂ ਅਤੇ ਟਿਸ਼ੂਆਂ ਨੂੰ ਨਿਸ਼ਾਨਾ ਬਣਾਉਣ ਲੱਗਦੀ ਹੈ। ਪ੍ਰਤੀਰੋਧਕ ਪ੍ਰਣਾਲੀ ਬਾਹਰੀ ਅੰਗ 'ਤੇ ਹਮਲਾ ਕਰ ਦਿੰਦੀ ਹੈ ਤਾਂ ਜੋ ਅੰਗ ਕੰਮ ਕਰਨਾ ਬੰਦ ਕਰ ਦੇਣ। ਇਸ ਨਾਲ ਮਰੀਜ਼ ਦੀ ਹਾਲਤ ਵਿਗੜ ਜਾਂਦੀ ਹੈ। ਉਹ ਜ਼ਿੰਦਗੀ ਅਤੇ ਮੌਤ ਦੇ ਵਿਚਕਾਰ ਸੰਘਰਸ਼ ਕਰਨ ਲੱਗਦਾ ਹੈ।

ਪੜ੍ਹੋ ਇਹ ਅਹਿਮ ਖ਼ਬਰ- ਨਿਊਜ਼ੀਲੈਂਡ ਦਾ ਵੱਡਾ ਕਦਮ, ਰੂਸ ਵਿਰੁੱਧ ਪਾਬੰਦੀਆਂ ਵਾਲਾ ਬਿੱਲ ਕੀਤਾ ਪਾਸ 

ਇਸ ਲਈ ਜ਼ਰੂਰੀ ਹੈ ਕਿ ਅੰਗ ਦੇਣ ਵਾਲਾ ਅਤੇ ਉਸ ਨੂੰ ਲੈਣ ਵਾਲੇ ਦੋਵਾਂ ਦੀ ਇਮਿਊਨਿਟੀ ਮਿਲਣੀ ਚਾਹੀਦੀ ਹੈ। ਡਾਕਟਰ ਜੋਸੇਫ ਨੇ ਦੱਸਿਆ ਕਿ ਕਿਸੇ ਵੀ ਟਰਾਂਸਪਲਾਂਟਿਡ ਅੰਗ ਦੀ ਉਮਰ ਨਵੇਂ ਸਰੀਰ ਵਿਚ 10 ਤੋਂ 15 ਸਾਲ ਹੀ ਹੁੰਦੀ ਹੈ। ਇਸ ਲਈ ਅਸੀਂ ਇਕ ਨਵਾਂ ਵਿਕਲਪ ਖੋਜਿਆ। ਈਸਟਨ ਕਮਜੋਰ ਦਿਲ ਨਾਲ ਪੈਦਾ ਹੋਇਆ ਸੀ। ਨਾਲ ਹੀ ਉਸ ਦੀ ਪ੍ਰਤੀਰੋਧਕ ਗ੍ਰੰਥੀ ਥਾਇਮਸ ਵਿਚ ਵੀ ਸਮੱਸਿਆ ਸੀ। ਇਹ ਗ੍ਰੰਥੀ ਸਰੀਰ ਵਿਚ ਪ੍ਰਤੀਰੋਧਕ ਸਮੱਰਥਾ ਵਿਕਸਿਤ ਕਰਨ ਵਾਲੇ ਟੀ-ਸੈੱਲਾਂ ਨੂੰ ਜਨਮ ਦਿੰਦੀ ਹੈ। ਡਾਕਟਰ ਜੋਸੇਫ ਅਤੇ ਉਹਨਾਂ ਦੀ ਟੀਮ ਨੇ ਬੱਚੇ ਨੂੰ ਕਿਸੇ ਵੀ ਤਰ੍ਹਾਂ ਦੇ ਇਮਿਊਨੋਸਪ੍ਰੇਸਿਵ ਡਰੱਗਜ਼ ਦੇਣ ਦੀ ਬਜਾਏ ਡੋਨਰ ਦੇ ਸਰੀਰ ਤੋ ਨਵੇਂ ਦਿਲ ਦੇ ਨਾਲ ਥਾਇਮਸ ਦਾ ਨਵਾਂ ਸੈੱਲ ਟਰਾਂਸਪਲਾਂਟ ਕਰਨ ਦੀ ਵੀ ਯੋਜਨਾ ਬਣਾਈ ਮਤਲਬ ਜਿਸ ਸਰੀਰ ਤੋਂ ਦਿਲ ਆ ਰਿਹਾ ਹੈ ਉਸੇ ਸਰੀਰ ਤੋਂ ਪ੍ਰਤੀਰੋਧਕ ਸਮਰੱਥਾ ਵਿਕਸਿਤ ਕਰਨ ਦੀ ਗ੍ਰੰਥੀ ਵੀ ਮਤਲਬ ਰਿਸੀਵਰ ਦੇ ਸਰੀਰ ਦੀ ਇਮਿਊਨਿਟੀ ਨਵੇਂ ਦਿਲ ਨੂੰ ਆਸਾਨੀ ਨਾਲ ਸਵੀਕਾਰ ਕਰ ਲਵੇਗੀ, ਉਸ ਦਾ ਵਿਰੋਧ ਨਹੀਂ ਕਰੇਗੀ। 

ਜੇਕਰ ਥਾਇਮਸ ਸਫਲਤਾਪੂਰਵਕ ਟਰਾਂਸਪਲਾਂਟ ਹੋ ਜਾਂਦਾ ਹੈ ਤਾਂ ਉਹ ਡੋਨਰ ਦੇ ਦਿਲ ਨੂੰ ਪਛਾਣ ਲਵੇਗਾ ਕਿਉਂਕਿ ਉਹ ਵੀ ਉਸੇ ਸਰੀਰ ਤੋਂ ਆਇਆ ਹੈ। ਇਸ ਨਾਲ ਈਸਟਨ ਨੂੰ ਦਵਾਈਆਂ ਲੈਣ ਦੀ ਲੋੜ ਨਹੀਂ ਪਵੇਗੀ। ਡਾਕਟਰਾਂ ਦੀ ਇਸ ਟੀਮ ਨੇ ਇਸ ਸਰਜਰੀ ਤੋਂ ਪਹਿਲਾਂ ਐੱਫ.ਡੀ.ਏ. ਤੋਂ ਇਜਾਜ਼ਤ ਮੰਗੀ। ਖੁਸ਼ਕਿਸਮਤੀ ਨਾਲ ਇਹ ਸਰਜਰੀ ਸਫਲ ਰਹੀ ਹੈ। ਹੁਣ 6 ਮਹੀਨੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ। ਈਸਟਨ ਪੂਰੀ ਤਰ੍ਹਾਂ ਸਿਹਤਮੰਦ ਹੈ। 
 


Vandana

Content Editor

Related News