ਚੀਨ 'ਚ ਓਮੀਕਰੋਨ ਦਾ ਪਹਿਲਾ ਸਥਾਨਕ ਮਾਮਲਾ, ਈਰਾਨ 'ਚ 3 ਲੋਕਾਂ ਦੀ ਮੌਤ
Sunday, Jan 16, 2022 - 10:11 AM (IST)
ਬੀਜਿੰਗ/ਤੇਹਰਾਨ (ਏ.ਪੀ.): ਗਲੋਬਲ ਪੱਧਰ 'ਤੇ ਕੋਰੋਨਾ ਦੇ ਨਵੇਂ ਰੂਪ ਓਮੀਕਰੋਨ ਦਾ ਕਹਿਰ ਜਾਰੀ ਹੈ। ਜਿੱਥੇ ਇਸ ਨਵੇਂ ਰੂਪ ਦਾ ਚੀਨ ਵਿਚ ਪਹਿਲਾ ਮਾਮਲਾ ਸਾਹਮਣੇ ਆਇਆ ਹੈ ਉੱਥੇ ਈਰਾਨ ਵਿਚ 3 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ।ਚੀਨ ਦੀ ਰਾਜਧਾਨੀ ਬੀਜਿੰਗ ਵਿਚ ਕੋਵਿਡ-19 ਦੇ ਨਵੇਂ ਰੂਪ ਓਮੀਕਰੋਨ ਦੇ ਸੰਕਰਮਣ ਦਾ ਪਹਿਲਾ ਸਥਾਨਕ ਮਾਮਲਾ ਸਾਹਮਣੇ ਆਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਬੀਜਿੰਗ 'ਚ ਓਲੰਪਿਕ ਵਿੰਟਰ ਗੇਮਜ਼ ਸ਼ੁਰੂ ਹੋਣ ਤੋਂ ਕੁਝ ਹਫਤੇ ਪਹਿਲਾਂ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਦੇ ਇਨਫੈਕਸ਼ਨ ਦਾ ਪਤਾ ਲੱਗਾ ਹੈ, ਜਿਸ ਦੀ ਪੁਸ਼ਟੀ ਓਮਾਕ੍ਰੋਨ ਵੇਰੀਐਂਟ ਦੇ ਰੂਪ 'ਚ ਕੀਤੀ ਗਈ ਹੈ। ਇੱਕ ਸਿਹਤ ਅਧਿਕਾਰੀ ਨੇ ਦੱਸਿਆ ਕਿ ਲੈਬ ਟੈਸਟ ਵਿੱਚ ਇੱਕ ਸਥਾਨਕ ਵਿਅਕਤੀ ਦੇ ਓਮੀਕਰੋਨ ਵੇਰੀਐਂਟ ਨਾਲ ਸੰਕਰਮਿਤ ਹੋਣ ਦੀ ਪੁਸ਼ਟੀ ਹੋਈ ਹੈ।
ਈਰਾਨ ਵਿਚ 3 ਲੋਕਾਂ ਦੀ ਮੌਤ
ਈਰਾਨ ਦੇ ਸਰਕਾਰੀ ਟੀਵੀ ਚੈਨਲ ਨੇ ਸ਼ਨੀਵਾਰ ਨੂੰ ਦੱਸਿਆ ਕਿ ਕੋਰੋਨਾ ਵਾਇਰਸ ਦੇ ਇੱਕ ਬਹੁਤ ਹੀ ਛੂਤਕਾਰੀ ਰੂਪ 'ਓਮੀਕਰੋਨ' ਨਾਲ ਸੰਕਰਮਿਤ ਹੋਣ ਦੇ ਬਾਅਦ ਦੇਸ਼ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ। ਈਰਾਨ ਵਿਚ ਓਮੀਕਰੋਨ ਰੂਪ ਦਾ ਪਤਾ ਸਭ ਤੋਂ ਪਹਿਲੀ ਵਾਰ ਦਸੰਬਰ ਦੇ ਅੱਧ ਵਿੱਚ ਪਾਇਆ ਗਿਆ ਸੀ ਪਰ ਇਹ ਪਹਿਲੀ ਵਾਰ ਹੈ ਜਦੋਂ ਇਸ ਨਾਲ ਮੌਤ ਦੇ ਮਾਮਲੇ ਸਾਹਮਣੇ ਆਏ ਹਨ। ਟੀਵੀ ਚੈਨਲ ਦੀ ਖ਼ਬਰ ਨੇ ਦੇਸ਼ ਦੇ ਸਿਹਤ ਮੰਤਰਾਲੇ ਦੇ ਇੱਕ ਅਧਿਕਾਰੀ ਮੁਹੰਮਦ ਹਾਸ਼ਮੀ ਦੇ ਹਵਾਲੇ ਨਾਲ ਇਹ ਵੀ ਕਿਹਾ ਕਿ ਓਮੀਕਰੋਨ ਦੇ ਇੱਕ ਹੋਰ ਮਰੀਜ਼ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਸ ਨੇ ਜ਼ਿਆਦਾ ਵੇਰਵੇ ਨਹੀਂ ਦਿੱਤੇ।
ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ 'ਚ ਸੁਨਾਮੀ ਐਲਰਟ! ਸਮੁੰਦਰੀ ਤਟਾਂ ਤੋਂ ਦੂਰ ਰਹਿਣ ਦੇ ਨਿਰਦੇਸ਼
ਵਿਸ਼ਵਵਿਆਪੀ ਮਹਾਮਾਰੀ ਦੇ ਫੈਲਣ ਤੋਂ ਬਾਅਦ ਕੋਵਿਡ-19 ਨੇ ਈਰਾਨ ਵਿੱਚ 1,32,000 ਲੋਕਾਂ ਦੀ ਜਾਨ ਲੈ ਲਈ ਹੈ, ਜੋ ਪੱਛਮੀ ਏਸ਼ੀਆ ਵਿੱਚ ਮੌਤ ਦਰ ਦੇ ਮਾਮਲੇ ਵਿੱਚ ਸਭ ਤੋਂ ਖਰਾਬ ਸਥਿਤੀ ਹੈ। ਪਿਛਲੇ ਸਾਲ 24 ਅਗਸਤ ਨੂੰ ਹੀ 709 ਲੋਕਾਂ ਦੀ ਮੌਤ ਹੋ ਗਈ ਸੀ।ਮਾਹਿਰਾਂ ਦਾ ਕਹਿਣਾ ਹੈ ਕਿ ਹਾਲ ਹੀ ਦੇ ਮਹੀਨਿਆਂ ਵਿੱਚ ਟੀਕਾਕਰਨ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿੱਚ ਕਮੀ ਆਈ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।