ਪਹਿਲੀ ਵਿਦੇਸ਼ ਯਾਤਰਾ ''ਤੇ ਸਾਊਦੀ ਅਰਬ ਜਾਣਗੇ ਪਾਕਿ PM ਸ਼ਹਿਬਾਜ਼ ਸ਼ਰੀਫ਼

04/25/2022 10:32:15 PM

ਇੰਟਰਨੈਸ਼ਨਲ ਡੈਸਕ : ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਇਸ ਹਫ਼ਤੇ ਆਪਣੀ ਪਹਿਲੀ ਵਿਦੇਸ਼ ਯਾਤਰਾ 'ਤੇ ਸਾਊਦੀ ਅਰਬ ਜਾਣਗੇ। ਸ਼ਹਿਬਾਜ਼ (70) ਨੇ 11 ਅਪ੍ਰੈਲ ਨੂੰ ਇਮਰਾਨ ਖਾਨ ਨੂੰ ਬੇਭਰੋਸਗੀ ਮਤੇ ਰਾਹੀਂ ਬੇਦਖਲ ਕੀਤੇ ਜਾਣ ਤੋਂ ਬਾਅਦ ਪਾਕਿਸਤਾਨ ਦੇ 23ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਸੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਸੀਮ ਇਫਤਿਖਾਰ ਅਹਿਮਦ ਨੇ ਸੋਮਵਾਰ ਨੂੰ ਰੋਜ਼ਾਨਾ ਪ੍ਰੈੱਸ ਕਾਨਫਰੰਸ 'ਚ ਕਿਹਾ, ''ਪ੍ਰਧਾਨ ਮੰਤਰੀ ਹਫਤੇ ਦੇ ਅੰਤ 'ਚ ਉੱਚ ਪੱਧਰੀ ਵਫਦ ਨਾਲ ਸਾਊਦੀ ਅਰਬ ਦਾ ਅਧਿਕਾਰਤ ਦੌਰਾ ਕਰਨਗੇ।''

ਇਹ ਵੀ ਪੜ੍ਹੋ : ਕੇਂਦਰੀ ਬਿਜਲੀ ਮੰਤਰੀ RK ਸਿੰਘ ਨਾਲ CM ਮਾਨ ਵੱਲੋਂ ਮੁਲਾਕਾਤ, ਬਿਜਲੀ ਸਪਲਾਈ ਨੂੰ ਲੈ ਕੇ ਕੀਤੀ ਇਹ ਮੰਗ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਇਹ ਉਨ੍ਹਾਂ ਦੀ ਪਹਿਲੀ ਵਿਦੇਸ਼ ਯਾਤਰਾ ਹੋਵੇਗੀ। ਸ਼ਹਿਬਾਜ਼ ਆਪਣੀ ਯਾਤਰਾ ਦੌਰਾਨ ਮੱਕਾ ਵੀ ਜਾਣਗੇ। ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਆਪਣੀ ਚੋਣ ਤੋਂ ਤੁਰੰਤ ਬਾਅਦ ਸੰਸਦ 'ਚ ਆਪਣੇ ਪਹਿਲੇ ਸੰਬੋਧਨ ਵਿੱਚ ਸ਼ਹਿਬਾਜ਼ ਨੇ ਸਾਊਦੀ ਅਰਬ ਦੇ ਨਾਲ ਆਪਣੇ ਵਿਸ਼ੇਸ਼ ਸਬੰਧਾਂ ਨੂੰ ਉਜਾਗਰ ਕੀਤਾ ਸੀ। ਸਾਊਦੀ ਕਿੰਗ ਸਲਮਾਨ ਅਤੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਇਸ ਤੋਂ ਪਹਿਲਾਂ ਸ਼ਹਿਬਾਜ਼ ਸ਼ਰੀਫ਼ ਨੂੰ ਪਾਕਿਸਤਾਨ ਦਾ ਨਵਾਂ ਪ੍ਰਧਾਨ ਮੰਤਰੀ ਬਣਨ 'ਤੇ ਵਧਾਈ ਸੰਦੇਸ਼ ਭੇਜੇ ਸਨ ਅਤੇ ਉਨ੍ਹਾਂ ਦੀ ਸਫਲਤਾ ਦੀ ਕਾਮਨਾ ਕੀਤੀ ਸੀ।

ਇਹ ਵੀ ਪੜ੍ਹੋ : ਲੰਡਨ ’ਚ ਵਾਪਰੀ ਦਿਲ ਵਲੂੰਧਰਣ ਵਾਲੀ ਘਟਨਾ, 4 ਲੋਕਾਂ ਦਾ ਚਾਕੂ ਮਾਰ ਕੇ ਕਤਲ

1990 'ਚ ਜਨਰਲ ਪਰਵੇਜ਼ ਮੁਸ਼ੱਰਫ਼ ਨੇ ਨਵਾਜ਼ ਸ਼ਰੀਫ਼ ਦੀ ਸਰਕਾਰ ਦਾ ਤਖਤਾ ਪਲਟ ਦਿੱਤਾ ਸੀ, ਜਿਸ ਤੋਂ ਬਾਅਦ ਸ਼ਹਿਬਾਜ਼ ਸ਼ਰੀਫ਼ ਅਤੇ ਉਨ੍ਹਾਂ ਦੇ ਪਰਿਵਾਰ ਨੂੰ 8 ਸਾਲ ਸਾਊਦੀ ਅਰਬ ਵਿੱਚ ਜਲਾਵਤਨ ਰਹਿਣਾ ਪਿਆ ਸੀ। ਉਹ ਸਾਲ 2007 ਵਿੱਚ ਪਾਕਿਸਤਾਨ ਪਰਤ ਆਏ ਸਨ।


Manoj

Content Editor

Related News