ਬੋਸਟਨ 'ਚ ਪਹਿਲੀ ਵਾਰ ਕੱਢੀ ਗਈ ਇੰਡੀਆ ਡੇ ਪਰੇਡ, ਲਹਿਰਾਇਆ ਗਿਆ 220 ਫੁੱਟ ਉੱਚਾ ਝੰਡਾ (ਵੀਡੀਓ)

08/15/2022 5:13:01 PM

ਵਾਸ਼ਿੰਗਟਨ (ਏਜੰਸੀ)- ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਮੌਕੇ ਅਮਰੀਕਾ ਦੇ ਇਤਿਹਾਸਕ ਸ਼ਹਿਰ ਬੋਸਟਨ ਵਿੱਚ ਪਹਿਲੀ ਵਾਰ ਇੰਡੀਆ ਡੇ ਪਰੇਡ ਕੱਢੀ ਗਈ ਅਤੇ ਇਸ ਦੌਰਾਨ 220 ਫੁੱਟ ਉੱਚਾ ਅਮਰੀਕਾ-ਭਾਰਤ ਦਾ ਝੰਡਾ ਸਾਰਿਆਂ ਦਾ ਧਿਆਨ ਖਿੱਚ ਰਿਹਾ ਸੀ।

ਇਹ ਵੀ ਪੜ੍ਹੋ: ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਭਾਰਤ ਵਾਸੀਆਂ ਨੂੰ ਦਿੱਤੀਆਂ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ

 

ਭਾਰਤ ਅਤੇ ਅਮਰੀਕਾ ਦੀ ਵਿਭਿੰਨਤਾ ਨੂੰ ਦਰਸਾਉਣ ਵਾਲੇ ਇਸ ਸਮਾਗਮ ਵਿੱਚ ਦੇਸ਼ ਭਗਤੀ ਦੇ ਗੀਤ ਗਾਏ ਗਏ ਅਤੇ 30 ਤੋਂ ਵੱਧ ਦੇਸ਼ਾਂ ਦੇ ਹਜ਼ਾਰਾਂ ਲੋਕਾਂ ਨੇ ਇੰਡੀਆ ਡੇ ਪਰੇਡ ਵਿੱਚ ਹਿੱਸਾ ਲਿਆ। ਇਸ ਮੌਕੇ ਸਾਬਕਾ ਭਾਰਤੀ ਕ੍ਰਿਕਟਰ ਆਰ.ਪੀ. ਸਿੰਘ ਇਸ ਪ੍ਰੋਗਰਾਮ ਵਿਚ ਸ਼ਾਮਲ ਹੋਏ। ਇਸ ਵਿੱਚ ਮੈਸੇਚਿਉਸੇਟਸ ਅਤੇ ਨਿਊ ਇੰਗਲੈਂਡ ਦੇ ਕਈ ਨੇਤਾਵਾਂ ਨੇ ਭਾਸ਼ਣ ਦਿੱਤਾ।

ਇਹ ਵੀ ਪੜ੍ਹੋ: ਆਜ਼ਾਦੀ ਦੇ 75 ਸਾਲ: ਭਾਰਤ ਲਈ ਪੁਲਾੜ ਤੋਂ ਆਇਆ ਖ਼ਾਸ ਸੰਦੇਸ਼ (ਵੀਡੀਓ)

ਫੈੱਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨਜ਼-ਨਿਊ ਇੰਗਲੈਂਡ ਦੇ ਪ੍ਰਧਾਨ ਅਭਿਸ਼ੇਕ ਸਿੰਘ ਨੇ ਕਿਹਾ, 'ਬੋਸਟਨ ਵਿੱਚ ਪਹਿਲੀ ਇੰਡੀਆ ਡੇ ਪਰੇਡ ਦਾ ਆਯੋਜਨ ਇਤਿਹਾਸਕ ਰੂਪ ਨਾਲ ਸਫ਼ਲ ਰਿਹਾ। ਇਸ ਦਾ ਸਾਰਾ ਸਿਹਰਾ ਸ਼ਹਿਰ ਵਿੱਚ ਰਹਿਣ ਵਾਲੇ ਭਾਰਤੀ ਅਮਰੀਕੀਆਂ ਨੂੰ ਜਾਂਦਾ ਹੈ।'

 ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News