Kapil Sharma ਦੇ ਕੈਫੇ ''ਤੇ ਫਾਇਰਿੰਗ! ਅੰਨ੍ਹੇਵਾਹ ਚੱਲੀਆਂ ਗੋਲੀਆਂ

Thursday, Jul 10, 2025 - 06:22 PM (IST)

Kapil Sharma ਦੇ ਕੈਫੇ ''ਤੇ ਫਾਇਰਿੰਗ! ਅੰਨ੍ਹੇਵਾਹ ਚੱਲੀਆਂ ਗੋਲੀਆਂ

ਸਰੀ : ਪ੍ਰਸਿੱਧ ਕਾਮੇਡੀਅਨ ਕਪਿਲ ਸ਼ਰਮਾ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਕਪਿਲ ਸ਼ਰਮਾ ਦੇ ਕੈਨੇਡਾ ਵਿਚ ਸਥਿਤ ਨਵੇਂ ਖੁੱਲੇ ਰੈਸਟੋਰੈਂਟ ਉੱਤੇ ਫਾਇਰਿੰਗ ਹੋਈ ਹੈ। 
 

ਦੱਸਿਆ ਜਾ ਰਿਹਾ ਹੈ ਕਿ ਕਪਿਲ ਸ਼ਰਮਾ ਦਾ ਇਹ ਰੈਸਟੋਰੈਂਟ ਕੈਨੇਡਾ ਦੇ ਸਰੀ ਵਿਚ ਸਥਿਤ ਹੈ ਤੇ ਇਸ ਦਾ ਨਾਂ KAP'S CAFE ਹੈ ਤੇ ਬੀਤੀ ਰਾਤ ਇਸ ਰੈਸਟੋਰੈਂਟ ਉੱਤੇ ਗੋਲੀਬਾਰੀ ਕੀਤੀ ਗਈ ਹੈ। ਇਸ ਦੌਰਾਨ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਇਸ ਗੋਲੀਬਾਰੀ ਦਾ ਦਾਅਵਾ ਹਰਜੀਤ ਸਿੰਘ ਲਾਡੀ, ਇੱਕ BKI ਆਪਰੇਟਿਵ ਜੋ ਕਿ NIA (ਭਾਰਤ) ਦੇ ਮੋਸਟ ਵਾਂਟੇਡ ਅੱਤਵਾਦੀਆਂ ਦੀ ਲਿਸਟ ਵਿਚ ਸ਼ਾਮਲ ਹੈ, ਨੇ ਕਪਿਲ ਦੀਆਂ ਕੁਝ ਟਿੱਪਣੀਆਂ ਦਾ ਹਵਾਲਾ ਦਿੰਦੇ ਹੋਏ ਕੀਤਾ ਹੈ।

ਇਹ ਘਟਨਾ 9 ਜੁਲਾਈ ਦੀ ਰਾਤ ਨੂੰ ਵਾਪਰੀ ਹੈ। ਕੈਫੇ ਤੇ ਰਾਤ ਕਈ ਰਾਉਂਡ ਗੋਲੀਆਂ ਚਲਾਈਆਂ ਗਈਆਂ ਹਨ। ਸੂਤਰਾਂ ਦੀ ਮੰਨੀਏ ਤਾਂ ਗੋਲੀਆਂ ਚਲਾਉਣ ਵਾਲਾ ਕਾਰ ਵਿੱਚ ਹੀ ਬੈਠਾ ਹੋਇਆ ਸੀ। ਉਸਨੇ ਕਾਰ ਵਿੱਚ ਬਹਿ ਕੇ ਹੀ ਕੈਫੇ ਤੇ ਫਾਇਰਿੰਗ ਕੀਤੀ ਹੈ। ਚੰਗੀ ਗੱਲ ਇਹ ਹੈ ਕਿ ਉਸ ਵੇਲ੍ਹੇ ਕੈਫੇ ਵਿੱਚ ਕੋਈ ਕਸਟਮਰ ਨਹੀਂ ਸੀ। ਜਿਸਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਫਾਇਰਿੰਗ ਡਰਾਉਣ ਦੇ ਮਕਸਦ ਦੇ ਨਾਲ ਕੀਤੀ ਗਈ ਹੈ। 


author

Baljit Singh

Content Editor

Related News