ਆਸਟ੍ਰੇਲੀਆ: ''ਜੰਗਲੀ ਅੱਗ ਲਈ ਕੁਝ ਹੱਦ ਤੱਕ ਭਾਰਤ ਤੋਂ ਦੇਰ ਨਾਲ ਪਰਤਿਆ ਮਾਨਸੂਨ ਜ਼ਿੰਮੇਦਾਰ''

11/11/2019 2:49:30 PM

ਮੈਲਬੌਰਨ— ਆਸਟ੍ਰੇਲੀਆ ਦੇ ਜੰਗਲਾਂ 'ਚ ਲੱਗੀ ਵਿਨਾਸ਼ਕਾਰੀ ਅੱਗ ਦੇ ਪਿੱਛੇ ਕੁਝ ਹੱਦ ਤੱਕ ਭਾਰਤ ਤੋਂ ਮਾਨਸੂਨ ਦੇਰ ਨਾਲ ਪਰਤਣਾ ਜ਼ਿੰਮੇਦਾਰ ਹੈ। ਜੰਗਲਾਂ ਦੀ ਅੱਗ, ਕੁਦਰਤ ਦਾ ਅਧਿਐਨ ਕਰਨ ਵਾਲੇ ਇਕ ਮਾਹਰ ਨੇ ਇਹ ਗੱਲ ਕਹੀ ਹੈ।

ਏ.ਬੀ.ਸੀ. ਨਿਊਜ਼ ਨੇ ਐਤਵਾਰ ਨੂੰ ਖਬਰ ਦਿੱਤੀ ਕਿ ਮੈਲਬੌਰਨ ਯੁਨੀਵਰਸਿਟੀ ਨਾਲ ਜੁੜੇ ਤੇ ਈਂਧਨ, ਮੌਸਮ ਤੇ ਭੁਗੋਲਿਕ ਹਾਲਾਤ ਦੇ ਅਸਲ ਚਿੱਤਰਣ ਦਾ ਪ੍ਰਯੋਗ ਕਰਕੇ ਜੰਗਲੀ ਅੱਗ ਦੀ ਸੰਰਚਨਾ ਤੇ ਕੁਦਰਤ ਦਾ ਅਧਿਐਨ ਕਰਨ ਵਾਲੇ ਟ੍ਰੇਂਟ ਪੇਨਹਮ ਨੇ ਕਿਹਾ ਕਿਹਾ ਕਿ ਆਸਟ੍ਰੇਲੀਆ 'ਚ ਲੱਗੀ ਅੱਗ ਨੂੰ ਭਾਰਤ 'ਚ ਮਾਨਸੂਨ ਸੀਜ਼ਨ ਦੇਰ ਨਾਲ ਖਤਮ ਹੋਣ ਨਾਲ ਜੋੜ ਕੇ ਦੇਖਣ 'ਤੇ ਕੁਝ ਹੱਦ ਤੱਕ ਸਮਝਿਆ ਜਾ ਸਕਦਾ ਹੈ। ਆਸਟ੍ਰੇਲੀਆ ਦਾ ਨਿਊ ਸਾਊਥ ਵੇਲਸ ਸੂਬਾ ਇਸ ਸਭ ਤੋਂ ਭਿਆਨਕ ਅੱਗ ਨਾਲ ਜੂਝ ਰਿਹਾ ਹੈ। ਇਸ ਅੱਗ 'ਚ ਹੁਣ ਤੱਕ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ, ਹਜ਼ਾਰਾਂ ਲੋਕਾਂ ਨੂੰ ਆਪਣੇ ਘਰ ਛੱਡਣੇ ਪਏ ਤੇ 150 ਤੋਂ ਜ਼ਿਆਦਾ ਘਰ ਬਰਬਾਦ ਹੋ ਗਏ। ਪੇਨਹਮ ਨੇ ਕਿਹਾ ਕਿ ਗਲੋਬਲ ਤੰਤਰ ਸਭ ਆਪਸ 'ਚ ਜੁੜੇ ਹੋਏ ਹਨ, ਅਸੀਂ ਉਨ੍ਹਾਂ ਨੂੰ ਵੱਖ ਕਰਕੇ ਨਹੀਂ ਦੇਖ ਸਕਦੇ। ਪਰ ਜੇਕਰ ਤੁਸੀਂ ਕਿਸੇ ਇਕ ਇਲਾਕੇ 'ਚ ਹੋ ਤਾਂ ਤੁਹਾਡੇ ਲਈ ਇਹ ਸੋਚਣਾ ਮੁਸ਼ਕਿਲ ਹੋਵੇਗਾ ਕਿ 10 ਹਜ਼ਾਰ ਕਿਲੋਮੀਟਰ ਦੂਰ ਜੋ ਮੌਸਮ ਹੈ ਉਹ ਅਸਲ 'ਚ ਇਥੇ ਵੀ ਅਸਰ ਪਾ ਰਿਹਾ ਹੈ।

ਪੇਨਹਮ ਨੇ ਕਿਹਾ ਕਿ ਭਾਰਤ 'ਚ ਰਿਕਾਰਡ ਮੀਂਹ ਪਿਛਲੇ ਮਹੀਨੇ ਦੇ ਮੱਧ ਤੱਕ ਵੀ ਨਹੀਂ ਰੁਕੀ ਸੀ ਜਦਕਿ ਏਸ਼ੀਆ 'ਚ ਦੱਖਣੀ-ਪੱਛਮ ਮਾਨਸੂਨ ਹਰ ਸਾਲ ਜੂਨ ਤੋਂ ਸਤੰਬਰ ਦੇ ਵਿਚਾਲੇ ਖਤਮ ਹੋ ਜਾਂਦਾ ਹੈ ਤੇ ਉਹ ਹਵਾਵਾਂ ਦੁਬਾਰਾ ਦੱਖਣੀ ਖੇਤਰ ਵੱਲ ਵਧਦੀਆਂ ਹਨ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਸ ਸਥਿਤੀ ਦੇ ਕਾਰਨ ਡਾਰਵਿਨ (ਆਸਟ੍ਰੇਲੀਆਈ ਸ਼ਹਿਰ) 'ਚ ਚੰਗੀ ਮੀਂਹ ਨਹੀਂ ਪਿਆ ਤੇ ਇਸ ਲਈ ਪੂਰਬੀ ਤੱਟ ਖੁਸ਼ਕ ਪੈ ਗਿਆ ਤੇ ਅੱਗ ਦੀ ਲਪੇਟ 'ਚ ਆਉਣ ਦਾ ਜੋਖਿਮ ਵਧ ਗਿਆ। ਪੇਨਹਮ ਨੇ ਕਿਹਾ ਕਿ ਇਸ ਵੇਲੇ ਇਨ੍ਹਾਂ ਖੇਤਰਾਂ 'ਚ ਆਮ ਕਰਕੇ ਜੋ ਮੀਂਹ ਪੈਂਦਾ ਹੈ ਉਹ ਅਸਲ 'ਚ ਗਲੋਬਲ ਘਟਨਾ ਦੇ ਚੱਲਦੇ ਨਹੀਂ ਪਿਆ ਤੇ ਇਸ ਕਾਰਨ ਇਹ ਖੇਤਰ ਗਰਮ, ਖੁਸ਼ਕ ਤੇ ਤੇਜ਼ ਹਵਾਵਾਂ ਦੇ ਅਸਰ 'ਚ ਆ ਗਿਆ। ਭਿਆਨਕ ਅੱਗ ਦੇ ਲਈ ਇਹ ਸਾਰੇ ਹਾਲਾਤ ਅਨੁਕੂਲ ਹੁੰਦੇ ਹਨ, ਜੋ ਇਸ ਵੇਲੇ ਅਸੀਂ ਦੇਖ ਰਹੇ ਹਾਂ।


Baljit Singh

Content Editor

Related News