ਅਜਬ-ਗਜ਼ਬ : ਦਵਾਈਆਂ ਨਾਲ ਨਹੀਂ, ਸਰੀਰ ਨੂੰ ਅੱਗ ਲਗਾ ਕੇ ਹੁੰਦਾ ਹੈ ਇੱਥੇ ਬੀਮਾਰੀਆਂ ਦਾ ਇਲਾਜ

06/05/2023 1:05:22 AM

ਬੀਜਿੰਗ (ਏਜੰਸੀ) : ਪੂਰੀ ਦੁਨੀਆ 'ਚ ਇਲਾਜ ਦੇ ਵੱਖ-ਵੱਖ ਤਰੀਕੇ ਅਪਣਾਏ ਜਾਂਦੇ ਹਨ, ਜਿਨ੍ਹਾਂ 'ਚ ਆਯੁਰਵੈਦ, ਹੋਮਿਓਪੈਥੀ, ਐਲੋਪੈਥੀ ਵਰਗੇ ਤਰੀਕੇ ਸ਼ਾਮਲ ਹਨ ਪਰ ਅੱਜ ਅਸੀਂ ਤੁਹਾਨੂੰ ਚੀਨ 'ਚ ਇਲਾਜ ਦੇ ਇਕ ਅਜਿਹੇ ਤਰੀਕੇ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੂੰ ਤੁਸੀਂ ਸ਼ਾਇਦ ਹੀ ਕਦੇ ਸੁਣਿਆ ਹੋਵੇਗਾ। ਦਰਅਸਲ, ਅਸੀਂ ਤੁਹਾਨੂੰ ਚੀਨ ’ਚ ਅਪਣਾਈ ਜਾਣ ਵਾਲੀ ‘ਫਾਇਰ ਥੈਰੇਪੀ’ ਬਾਰੇ ਦੱਸਣ ਜਾ ਰਹੇ ਹਾਂ, ਜੋ ਕਈ ਤਰ੍ਹਾਂ ਦੇ ਇਲਾਜ ਦੀ ਗਾਰੰਟੀ ਦਿੰਦੀ ਹੈ। ਇਸ ਥੈਰੇਪੀ ਵਿੱਚ ਮਰੀਜ਼ ਦਾ ਇਲਾਜ ਅੱਗ ਨਾਲ ਝੁਲਸਾ ਕੇ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ : ਓਡਿਸ਼ਾ : ਬਾਲਾਸੋਰ ਹਾਦਸੇ ਦੇ 51 ਘੰਟੇ ਬਾਅਦ ਰੇਲ ਗੱਡੀਆਂ ਦੀ ਆਵਾਜਾਈ ਸ਼ੁਰੂ

PunjabKesari

ਚੀਨ ਵਿੱਚ ਕਈ ਬਿਮਾਰੀਆਂ ਦੇ ਇਲਾਜ ਲਈ ਫਾਇਰ ਥੈਰੇਪੀ ਅਪਣਾਈ ਜਾਂਦੀ ਹੈ। ਇਸ ਤਰੀਕੇ ਨਾਲ ਲੋਕਾਂ ਦਾ ਇਲਾਜ ਕਰਨ ਵਾਲਾ 'ਝਾਂਗ ਫੇਂਗਾਓ' ਆਪਣੇ ਕੰਮ ਲਈ ਕਾਫੀ ਮਸ਼ਹੂਰ ਹੈ। ਚੀਨ ਵਿੱਚ ਕੁਝ ਲੋਕ ਫਾਇਰ ਥੈਰੇਪੀ ਨੂੰ ਇਲਾਜ ਦਾ ਇਕ ਵਿਸ਼ੇਸ਼ ਰੂਪ ਮੰਨਦੇ ਹਨ, ਜੋ ਤਣਾਅ, ਉਦਾਸੀ, ਬਦਹਜ਼ਮੀ ਅਤੇ ਬਾਂਝਪਨ ਤੋਂ ਲੈ ਕੇ ਕੈਂਸਰ ਤੱਕ ਹਰ ਚੀਜ਼ ਨੂੰ ਠੀਕ ਕਰਦਾ ਹੈ। ਇਲਾਜ ਦੀ ਇਹ ਵਿਧੀ ਚੀਨ ਦੀਆਂ ਪ੍ਰਾਚੀਨ ਮਾਨਤਾਵਾਂ 'ਤੇ ਆਧਾਰਿਤ ਹੈ, ਜਿਸ ਦੇ ਅਨੁਸਾਰ ਸਰੀਰ 'ਚ ਗਰਮੀ ਤੇ ਠੰਡ ਵਿੱਚ ਇਕਸੁਰਤਾ ਬਣਾਉਣ 'ਤੇ ਜ਼ੋਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਜੇਕਰ ਤੁਸੀਂ ਵੀ ਵਰਤਦੇ ਹੋ Earphone ਤਾਂ ਪੜ੍ਹੋ ਇਹ ਖ਼ਬਰ, ਕਿਤੇ ਜ਼ਿੰਦਗੀ ਭਰ ਨਾ ਪਵੇ ਪਛਤਾਉਣਾ

PunjabKesari

ਦਰਅਸਲ, ਚੀਨ 'ਚ ਪਿਛਲੇ 100 ਸਾਲਾਂ ਤੋਂ ਫਾਇਰ ਥੈਰੇਪੀ ਚੱਲ ਰਹੀ ਹੈ, ਜਿੱਥੇ ਅੱਜ ਵੀ ਕਈ ਬੀਮਾਰੀਆਂ ਦਾ ਇਲਾਜ ਅੱਗ ਨਾਲ ਝੁਲਸਾ ਕੇ ਕੀਤਾ ਜਾਂਦਾ ਹੈ, ਜਿਸ ਵਿੱਚ ਮਰੀਜ਼ ਦੇ ਸਰੀਰ ’ਤੇ ਪਹਿਲਾਂ ਸ਼ਰਾਬ ਦਾ ਛਿੜਕਾਅ ਕੀਤਾ ਜਾਂਦਾ ਹੈ ਤੇ ਫਿਰ ਉਸ ਤੋਂ ਬਾਅਦ ਅੱਗ ਲਗਾ ਦਿੱਤੀ ਜਾਂਦੀ ਹੈ। ਕੁਝ ਲੋਕ ਇਸ ਨੂੰ ਵਿਸ਼ੇਸ਼ ਕਿਸਮ ਦਾ ਇਲਾਜ ਮੰਨਦੇ ਹਨ। ਅੱਜ-ਕੱਲ੍ਹ ਸੋਸ਼ਲ ਮੀਡੀਆ ’ਤੇ ਫਾਇਰ ਥੈਰੇਪੀ ਦੀਆਂ ਕਈ ਵੀਡੀਓਜ਼ ਅਤੇ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਹਾਲਾਂਕਿ, ਇਨ੍ਹਾਂ ਵੀਡੀਓਜ਼ ਦੇ ਜ਼ਰੀਏ ਤੁਸੀਂ ਇਹ ਨਹੀਂ ਜਾਣ ਸਕੋਗੇ ਕਿ ਇਹ ਥੈਰੇਪੀ ਅਸਲ ਵਿੱਚ ਪ੍ਰਭਾਵਸ਼ਾਲੀ ਹੈ ਜਾਂ ਨਹੀਂ। ਸਾਨੂੰ ਇਸ ਥੈਰੇਪੀ ਦੇ ਕਾਰਗਰ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ ਹੈ ਅਤੇ ਤੁਸੀਂ ਇਸ ਥੈਰੇਪੀ ਨੂੰ ਅਪਣਾਉਣ ਦੀ ਗਲਤੀ ਨਾ ਕਰੋ ਕਿਉਂਕਿ ਬਿਨਾਂ ਕਿਸੇ ਮਾਹਿਰ ਅਤੇ ਡਾਕਟਰ ਦੀ ਸਲਾਹ ਦੇ ਇਹ ਤੁਹਾਡੇ ਲਈ ਨੁਕਸਾਨਦੇਹ ਹੋ ਸਕਦੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News