ਮਾਸਕੋ ਦੇ ਲਗਜ਼ਰੀ ਅਪਾਰਟਮੈਂਟ ''ਚ ਲੱਗੀ ਅੱਗ, 4 ਮਰੇ
Monday, Feb 04, 2019 - 05:23 PM (IST)

ਮਾਸਕੋ— ਰੂਸ ਦੇ ਮਾਸਕੋ 'ਚ ਇਕ ਲਗਜ਼ਰੀ ਅਪਾਰਟਮੈਂਟ 'ਚ ਅੱਗ ਲੱਗਣ ਦੀ ਸੂਚਨਾ ਮਿਲੀ ਹੈ। ਇਸ ਘਟਨਾ 'ਚ ਚਾਰ ਲੋਕਾਂ ਦੀ ਮੌਤ ਹੋ ਗਈ ਤੇ 2 ਹੋਰ ਲੋਕ ਜ਼ਖਮੀ ਹੋ ਗਏ। ਇਸ ਦੀ ਜਾਣਕਾਰੀ ਲੋਕਲ ਅਥਾਰਟੀ ਵਲੋਂ ਦਿੱਤੀ ਗਈ ਹੈ।
ਐਮਰਜੰਸੀ ਮੰਤਰਾਲੇ ਨੇ ਇਕ ਬਿਆਨ 'ਚ ਦੱਸਿਆ ਕਿ ਇਹ ਅੱਗ ਐਤਵਾਰ ਸਥਾਨਕ ਸਮੇਂ ਮੁਤਾਬਦ ਦੇਰ ਰਾਤ ਇਕ ਵਜੇ ਅਪਾਰਟਮੈਂਟ ਦੇ ਪੰਜਵੇਂ ਫਲੋਰ 'ਤੇ ਲੱਗੀ। ਮੰਤਰਾਲੇ ਨੇ ਦੱਸਿਆ ਕਿ 80 ਫਾਇਰ ਫਾਈਟਰਸ ਨੇ 4 ਘੰਟੇ ਦੀ ਸਖਤ ਮਿਹਨਤ ਨਾਲ ਅੱਗ 'ਤੇ ਕਾਬੂ ਕੀਤਾ ਤੇ 42 ਲੋਕਾਂ ਨੂੰ ਸੁਰੱਖਿਅਤ ਇਮਾਰਤ 'ਚੋਂ ਬਾਹਰ ਕੱਢਿਆ।