ਗਰਲਜ਼ ਸਕੂਲ ਦੇ ਹੋਸਟਲ 'ਚ ਲੱਗੀ ਅੱਗ, ਕਈ ਵਿਦਿਆਰਥਣਾਂ ਦੀ ਮੌਤ ਦਾ ਖ਼ਦਸ਼ਾ, ਅਲਰਟ 'ਤੇ ਕੀਨੀਆ ਪ੍ਰਸ਼ਾਸਨ
Thursday, May 28, 2026 - 11:55 AM (IST)
ਗਿਲਗਿਲ (ਕੀਨੀਆ) (ਏ.ਪੀ.): ਕੀਨੀਆ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਕੀਨੀਆ ਦੇ ਮੱਧ ਹਿੱਸੇ ਵਿੱਚ ਸਥਿਤ ਇੱਕ ਗਰਲਜ਼ ਸਕੂਲ ਵਿੱਚ ਅੱਜ ਤੜਕਸਾਰ ਭਿਆਨਕ ਅੱਗ ਲੱਗ ਗਈ। ਇਸ ਅਗਨੀਕਾਂਡ ਵਿੱਚ ਕਈ ਵਿਦਿਆਰਥਣਾਂ ਦੀ ਮੌਤ ਹੋਣ ਦੀ ਖ਼ਬਰ ਹੈ, ਹਾਲਾਂਕਿ ਅਜੇ ਤੱਕ ਮਰਨ ਵਾਲਿਆਂ ਦੀ ਅਧਿਕਾਰਤ ਗਿਣਤੀ ਸਪੱਸ਼ਟ ਨਹੀਂ ਹੋ ਸਕੀ ਹੈ।
ਮਿਲੀ ਜਾਣਕਾਰੀ ਅਨੁਸਾਰ ਇਹ ਅੱਗ ਗਿਲਗਿਲ ਇਲਾਕੇ ਵਿੱਚ ਸਥਿਤ 'ਉਤੁਮਿਸ਼ੀ ਗਰਲਜ਼ ਸਕੂਲ' (Utumishi Girls School) ਦੇ ਰਿਹਾਇਸ਼ੀ ਸੈਕਸ਼ਨ (ਬੋਰਡਿੰਗ ਅਕੋਮੋਡੇਸ਼ਨ) ਵਿੱਚ ਲੱਗੀ। ਅੱਗ ਉਸ ਸਮੇਂ ਲੱਗੀ, ਜਦੋਂ ਵਿਦਿਆਰਥਣਾਂ ਸੁੱਤੀਆਂ ਹੋਈਆਂ ਸਨ, ਜਿਸ ਕਾਰਨ ਭਾਜੜ ਮਚ ਗਈ। ਅੱਗ ਲੱਗਣ ਦੇ ਅਸਲ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ : ਕੈਮੀਕਲ ਟੈਂਕ 'ਚ ਜ਼ਬਰਦਸਤ ਧਮਾਕਾ! 2 ਦੀ ਮੌਤ, 9 ਲਾਪਤਾ
ਸਥਾਨਕ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਵਾਲੀ ਥਾਂ 'ਤੇ ਤੁਰੰਤ ਸਰਚ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ। ਇਹ ਟੀਮਾਂ ਸਕੂਲ ਦੀਆਂ ਸਾਰੀਆਂ ਵਿਦਿਆਰਥਣਾਂ ਦੀ ਭਾਲ ਕਰ ਰਹੀਆਂ ਹਨ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਕਿੰਨੀਆਂ ਵਿਦਿਆਰਥਣਾਂ ਸੁਰੱਖਿਅਤ ਹਨ ਅਤੇ ਕਿੰਨੀਆਂ ਇਸ ਹਾਦਸੇ ਦੀ ਲਪੇਟ ਵਿੱਚ ਆਈਆਂ ਹਨ। ਜ਼ਿਕਰਯੋਗ ਹੈ ਕਿ ਕੀਨੀਆ ਦੇ ਬੋਰਡਿੰਗ ਸਕੂਲਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਇੱਕ ਗੰਭੀਰ ਸਮੱਸਿਆ ਬਣ ਚੁੱਕੀਆਂ ਹਨ। ਮਾਹਿਰਾਂ ਅਨੁਸਾਰ, ਅਜਿਹੀਆਂ ਘਟਨਾਵਾਂ ਦੇ ਪਿੱਛੇ ਅਕਸਰ ਬਿਜਲੀ ਦੀ ਖ਼ਰਾਬੀ ਜਾਂ ਕਈ ਵਾਰ ਸ਼ਰਾਰਤੀ ਅਨਸਰਾਂ ਵੱਲੋਂ ਜਾਣਬੁੱਝ ਕੇ ਲਗਾਈ ਗਈ ਅੱਗ ਮੁੱਖ ਕਾਰਨ ਹੁੰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
