ਵਰਲਡ ਬੈਂਕ ਦਾ ਅਲਰਟ, ਸੰਕਟ ’ਚ ਰਹਿ ਸਕਦੀ ਹੈ ਗਲੋਬਲ ਅਰਥਵਿਵਸਥਾ!

Saturday, Jun 13, 2026 - 11:24 AM (IST)

ਵਰਲਡ ਬੈਂਕ ਦਾ ਅਲਰਟ, ਸੰਕਟ ’ਚ ਰਹਿ ਸਕਦੀ ਹੈ ਗਲੋਬਲ ਅਰਥਵਿਵਸਥਾ!

ਬਿਜ਼ਨੈੱਸ ਡੈਸਕ - ਮਿਡਲ ਈਸਟ ’ਚ ਚੱਲ ਰਰੀ ਜੰਗ ਕਾਰਨ ਵਰਲਡ ਬੈਂਕ ਨੇ 2026 ਲਈ ਆਪਣੀ ਗਲੋਬਲ ਵਾਧਾ ਦਰ ਦਾ ਅੰਦਾਜ਼ਾ ਘਟਾ ਕੇ 2.5 ਫੀਸਦੀ ਕਰ ਦਿੱਤਾ। ਬੈਂਕ ਨੇ ਕਿਹਾ ਕਿ ਜੇਕਰ ਊਰਜਾ ਸਪਲਾਈ ’ਚ ਰੁਕਾਵਟਾਂ ਜ਼ਿਆਦਾ ਗੰਭੀਰ ਹੁੰਦੀਆਂ ਹਨ ਅਤੇ ਵਿੱਤੀ ਬਾਜ਼ਾਰ ’ਤੇ ਭਾਰੀ ਦਬਾਅ ਪੈਦਾ ਹੁੰਦਾ ਹੈ, ਤਾਂ ਵਾਧਾ ਦਰ ਘਟ ਕੇ ਸਿਰਫ਼ 1.3 ਫੀਸਦੀ ਰਹਿ ਸਕਦੀ ਹੈ, ਭਾਵ ਗਲੋਬਲ ਅਰਥਵਿਵਸਥਾ ਸੰਕਟ ’ਚ ਰਹਿ ਸਕਦੀ ਹੈ।

ਇਹ ਵੀ ਪੜ੍ਹੋ :    30 ਜੂਨ ਤੋਂ ਬਦਲ ਜਾਏਗੀ ਭਾਰਤੀ ਕਰੰਸੀ ! ਪਲਾਸਟਿਕ ਦੇ ਨੋਟਾਂ ਬਾਰੇ ਸਰਕਾਰ ਨੇ ਦੇ'ਤਾ ਵੱਡਾ ਬਿਆਨ

ਬੈਂਕ ਨੇ ਆਪਣੀ ਛਿਮਾਹੀ ਰਿਪੋਰਟ ‘ਗਲੋਬਲ ਇਕੋਨਾਮਿਕ ਪ੍ਰਾਸਪੈਕਟਸ’ ’ਚ ਕਿਹਾ ਕਿ 2025 ’ਚ ਗਲੋਬਲ ਵਾਧਾ ਦਰ 2.9 ਫੀਸਦੀ ਰਹੀ, ਜੋ ਜਨਵਰੀ ਦੇ ਅੰਦਾਜ਼ੇ ਤੋਂ 0.2 ਫੀਸਦੀ ਅੰਕ ਜ਼ਿਆਦਾ ਹੈ। 2026 ਲਈ ਇਸ ਦਾ ਅੰਦਾਜ਼ਾ ਜਨਵਰੀ ਦੇ ਮੁਕਾਬਲੇ 0.1 ਫੀਸਦੀ ਅੰਕ ਘੱਟ ਹੈ, ਜੋ 2019 ਦੇ ਅਖੀਰ ’ਚ ਸ਼ੁਰੂ ਹੋਈ ਕੋਵਿਡ ਮਹਾਮਾਰੀ ਤੋਂ ਬਾਅਦ ਸਭ ਤੋਂ ਘੱਟ ਹੈ। ਉੱਥੇ ਹੀ, ਵਰਲਡ ਬੈਂਕ ਨੇ ਮਾਲੀ ਸਾਲ 2027 ’ਚ ਭਾਰਤ ਦੀ ਜੀ. ਡੀ. ਪੀ. ਵਾਧਾ ਦਰ 6.6 ਫੀਸਦੀ ਰਹਿਣ ਦਾ ਅੰਦਾਜ਼ਾ ਲਾਇਆ ਹੈ, ਜੋ ਮਾਲੀ ਸਾਲ 2026 ਦੇ ਅੰਦਾਜ਼ੇ 7.7 ਫੀਸਦੀ ਤੋਂ ਘੱਟ ਹੈ। ਭਾਰਤ ਦੇ ਇਕ ਵਾਰ ਫਿਰ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਵੱਡੀ ਇਕਾਨਮੀ ਬਣੇ ਰਹਿਣ ਦੀ ਉਮੀਦ ਹੈ।

ਇਹ ਵੀ ਪੜ੍ਹੋ : ਮਿਲੇਗਾ 7 ਲੱਖ ਤੱਕ ਦਾ ਮੁਫ਼ਤ ਬੀਮਾ, ਜਾਣੋ ਕਿਹੜੇ ਮੁਲਾਜ਼ਮਾਂ ਨੂੰ ਮਿਲ ਸਕਦੈ EDLI Scheme ਦਾ ਲਾਭ

ਅਮਰੀਕਾ ’ਤੇ ਲਾਇਆ ਇਹ ਅੰਦਾਜ਼ਾ

ਅਮਰੀਕਾ ਦੇ ਅੰਦਾਜ਼ੇ ’ਚ ਕੋਈ ਕਟੌਤੀ ਨਹੀਂ ਕੀਤੀ ਗਈ ਹੈ। ਵਰਲਡ ਬੈਂਕ ਨੂੰ ਅਜੇ ਵੀ ਉਮੀਦ ਹੈ ਕਿ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਇਸ ਸਾਲ 2.2 ਫੀਸਦੀ ਵਧੇਗੀ। ਇਹ ਜਨਵਰੀ ਦੇ ਅੰਦਾਜ਼ੇ ਦੇ ਬਰਾਬਰ ਹੈ ਅਤੇ 2025 ਦੇ 2.1 ਫੀਸਦੀ ਦੇ ਅੰਦਾਜ਼ੇ ਤੋਂ ਥੋੜ੍ਹਾ ਜ਼ਿਆਦਾ ਹੈ। ਊਰਜਾ ਦੇ ਵੱਡੇ ਉਤਪਾਦਕ ਦੇ ਤੌਰ ’ਤੇ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਉਨ੍ਹਾਂ ਦੇਸ਼ਾਂ ਦੇ ਮੁਕਾਬਲੇ ਜ਼ਿਆਦਾ ਮਜ਼ਬੂਤ ਸਥਿਤੀ ’ਚ ਹੈ ਜੋ ਆਪਣਾ ਤੇਲ ਅਤੇ ਕੁਦਰਤੀ ਗੈਸ ਦਰਾਮਦ ਕਰਦੇ ਹਨ। ਨਾਲ ਹੀ, ਅਮਰੀਕੀ ਅਰਥਵਿਵਸਥਾ ਨੂੰ ਵੱਡੀ ਟੈਕਸ ਕਟੌਤੀ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ’ਚ ਤੇਜ਼ੀ ਨਾਲ ਹੋ ਰਹੇ ਨਿਵੇਸ਼ ਤੋਂ ਫਾਇਦਾ ਮਿਲ ਰਿਹਾ ਹੈ ਪਰ ਆਮ ਅਮਰੀਕੀ ਅਜੇ ਵੀ ਪੈਟਰੋਲ ਅਤੇ ਦੂਜੀਆਂ ਚੀਜ਼ਾਂ ਦੀਆਂ ਵਧਦੀਆਂ ਕੀਮਤਾਂ ਤੋਂ ਪ੍ਰੇਸ਼ਾਨ ਹਨ।

ਇਹ ਵੀ ਪੜ੍ਹੋ : ਰਾਤੋਂ-ਰਾਤ ਬੰਦ ਹੋ ਗਈ ਦੇਸ਼ ਦੀ ਮਸ਼ਹੂਰ ਕੰਪਨੀ, 700 ਮੁਲਾਜ਼ਮ ਹੋ ਗਏ ਬੇਰੁਜ਼ਗਾਰ

ਦੂਜੀ ਅਰਥਵਿਵਸਥਾ ’ਤੇ ਜ਼ਿਆਦਾ ਬੁਰਾ ਅਸਰ ਪੈ ਰਿਹਾ ਹੈ। ਵਰਲਡ ਬੈਂਕ ਵਿਕਾਸਸ਼ੀਲ ਅਤੇ ਉੱਭਰਦੇ ਬਾਜ਼ਾਰ ਦੇਸ਼ਾਂ ਲਈ 2026 ਦੇ ਵਾਧਾ ਅੰਦਾਜ਼ੇ ਨੂੰ 0.4 ਫੀਸਦੀ ਅੰਕ ਘਟਾ ਕੇ ਮਹਾਮਾਰੀ ਤੋਂ ਬਾਅਦ ਦੇ ਸਭ ਤੋਂ ਹੇਠਲੇ ਪੱਧਰ 3.6 ਫੀਸਦੀ ’ਤੇ ਲਿਆ ਰਿਹਾ ਹੈ। ਬੈਂਕ ਨੇ ਕਿਹਾ ਕਿ ਇਨ੍ਹਾਂ ਦੇਸ਼ਾਂ ’ਚ ਟਕਰਾਅ ਕਾਰਨ ਊਰਜਾ ਸਪਲਾਈ ’ਚ ਰੁਕਾਵਟ ਅਤੇ ਇਸ ਦੀਆਂ ਕੀਮਤਾਂ ’ਚ ਭਾਰੀ ਵਾਧੇ ਨੇ ਭਰੋਸੇ ਨੂੰ ਘੱਟ ਕੀਤਾ ਹੈ ਅਤੇ ਆਰਥਿਕ ਸਰਗਰਮੀਆਂ ਨੂੰ ਕਮਜ਼ੋਰ ਕੀਤਾ ਹੈ।

ਇਹ ਵੀ ਪੜ੍ਹੋਦੇਸ਼ ਭਰ 'ਚ ਹੋ ਗਈ Cash ਦੀ ਕਮੀ, ਕਈ ਸੂਬਿਆਂ ਦੇ ATM 'ਤੇ ਨਹੀਂ ਮਿਲ ਰਹੀ ਨਕਦੀ

ਚੀਨ ਦਾ ਵੀ ਘਟਾਇਆ ਅੰਦਾਜ਼ਾ

ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਚੀਨ ਦੀ ਆਰਥਿਕ ਵਾਧਾ ਦਰ ਇਸ ਸਾਲ 4.2 ਫੀਸਦੀ ਰਹਿਣ ਦਾ ਅੰਦਾਜ਼ਾ ਹੈ। ਇਹ 2025 ਦੇ 5 ਅਤੇ ਜਨਵਰੀ, 2026 ’ਚ ਬੈਂਕ ਵੱਲੋਂ ਇਸ ਸਾਲ ਲਈ ਕੀਤੇ ਗਏ 4.4 ਫੀਸਦੀ ਦੇ ਅੰਦਾਜ਼ੇ ਤੋਂ ਘੱਟ ਹੈ। ਯੂਰੋ ਕਰੰਸੀ ਦੀ ਵਰਤੋਂ ਕਰਨ ਵਾਲੇ 21 ਯੂਰਪੀਨ ਦੇਸ਼ਾਂ ਦੀ ਸਾਂਝੀ ਵਾਧਾ ਦਰ ਇਸ ਸਾਲ 0.8 ਫੀਸਦੀ ਰਹਿਣ ਦਾ ਅੰਦਾਜ਼ਾ ਹੈ, ਜੋ 2025 ਦੇ 1.4 ਫੀਸਦੀ ਤੋਂ ਘੱਟ ਹੈ।

ਇਹ ਵੀ ਪੜ੍ਹੋ :  ਸਰਕਾਰੀ ਮੁਲਾਜ਼ਮਾਂ ਦੀ ਲੱਗੀ ਲਾਟਰੀ, ਹੁਣ ਉਮਰ ਦੇ ਨਾਲ ਆਪਣੇ-ਆਪ ਵਧੇਗੀ ਪੈਨਸ਼ਨ, ਜਾਣੋ ਨਵਾਂ ਅਪਡੇਟ

ਈਰਾਨ ਅਤੇ ਇਜ਼ਰਾਈਲ ਜੰਗ ਦਾ ਦਿਸਿਆ ਅਸਰ

ਈਰਾਨ ਨੇ ਅਮਰੀਕਾ ਅਤੇ ਇਜ਼ਰਾਈਲ ਦੇ ਹਮਲਿਆਂ ਦਾ ਜਵਾਬ ਹੋਰਮੁਜ਼ ਸਟ੍ਰੇਟ ਨੂੰ ਬੰਦ ਕਰ ਕੇ ਦਿੱਤਾ, ਜਿੱਥੋਂ ਦੁਨੀਆ ਦਾ 5ਵਾਂ ਹਿੱਸਾ ਤੇਲ ਅਤੇ ਕੁਦਰਤੀ ਗੈਸ ਲੰਘਦੀ ਹੈ। ਐਨਰਜੀ ਦੀਆਂ ਕੀਮਤਾਂ ਤੇਜ਼ੀ ਨਾਲ ਵਧੀਆਂ। ਵਰਲਡ ਬੈਂਕ ਦਾ ਅੰਦਾਜ਼ਾ ਹੈ ਕਿ ਬੈਂਚਮਾਰਕ ਬ੍ਰੇਂਟ ਕਰੂਡ ਆਇਲ ਦੀ ਕੀਮਤ ਇਸ ਸਾਲ ਔਸਤਨ 94 ਡਾਲਰ ਪ੍ਰਤੀ ਬੈਰਲ ਰਹੇਗੀ, ਜੋ 2025 ਤੋਂ 36 ਫੀਸਦੀ ਜ਼ਿਆਦਾ ਹੈ ਅਤੇ ਜਨਵਰੀ ’ਚ ਬੈਂਕ ਵੱਲੋਂ ਕੀਤੇ ਗਏ ਅੰਦਾਜ਼ੇ ਤੋਂ 50 ਫੀਸਦੀ ਜ਼ਿਆਦਾ ਹੈ। ਜੰਗ ਨੇ ਫਰਟੀਲਾਈਜ਼ਰ (ਖਾਦ) ਦੇ ਕਾਰੋਬਾਰ ਨੂੰ ਵੀ ਪ੍ਰਭਾਵਿਤ ਕੀਤਾ ਹੈ, ਜਿਸ ਦਾ ਇਕ ਵੱਡਾ ਹਿੱਸਾ ਫਾਰਸ ਦੀ ਖਾੜੀ ਦੇ ਜ਼ਰੀਏ ਬਰਾਮਦ ਕੀਤਾ ਜਾਂਦਾ ਹੈ। ਇਸ ਨਾਲ ਖਾਣ-ਪੀਣ ਦੀਆਂ ਚੀਜ਼ਾਂ ਦੀ ਕਮੀ ਹੋ ਸਕਦੀ ਹੈ, ਕਿਉਂਕਿ ਕਿਸਾਨ ਵਧੀ ਹੋਈ ਲਾਗਤ ਤੋਂ ਬਚਣ ਲਈ ਫਰਟੀਲਾਈਜ਼ਰ ਦਾ ਵਰਤੋਂ ਘੱਟ ਕਰ ਸਕਦੇ ਹਨ।

ਇਹ ਵੀ ਪੜ੍ਹੋ : PAN ਬਣਵਾਉਣ ਦੇ ਅੱਜ ਤੋਂ ਬਦਲ ਗਏ ਨਿਯਮ, ਹੁਣ ਇਨ੍ਹਾਂ ਦਸਤਾਵੇਜ਼ਾਂ ਤੋਂ ਬਿਨਾਂ ਨਹੀਂ ਬਣੇਗਾ Card

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News