ਯੂਕ੍ਰੇਨੀ ਡਰੋਨ ਹਮਲੇ ’ਚ 1 ਵਿਅਕਤੀ ਦੀ ਮੌਤ, ਸਮੁੰਦਰੀ ਟਰਮੀਨਲ ’ਚ ਲੱਗੀ ਅੱਗ

Saturday, Jun 13, 2026 - 10:28 PM (IST)

ਯੂਕ੍ਰੇਨੀ ਡਰੋਨ ਹਮਲੇ ’ਚ 1 ਵਿਅਕਤੀ ਦੀ ਮੌਤ, ਸਮੁੰਦਰੀ ਟਰਮੀਨਲ ’ਚ ਲੱਗੀ ਅੱਗ

ਕੀਵ - ਰੂਸ ਦੇ ਦੱਖਣੀ ਕ੍ਰਾਸਨੋਡਾਰ ਇਲਾਕੇ ਵਿਚ ਯੂਕ੍ਰੇਨੀ ਡਰੋਨ ਹਮਲੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਤਿੰਨ ਲੋਕ ਜ਼ਖਮੀ ਹੋ ਗਏ। ਸਥਾਨਕ ਗਵਰਨਰ ਵੇਨਿਆਮਿਨ ਕੋਂਦਰਾਤਯੇਵ ਨੇ ਦੱਸਿਆ ਕਿ ਡਰੋਨ ਦੇ ਮਲਬੇ ਕਾਰਨ ਇਕ ਸਮੁੰਦਰੀ ਟਰਮੀਨਲ ਨੂੰ ਅੱਗ ਲੱਗ ਗਈ। ਉਨ੍ਹਾਂ ਇਸ ਘਟਨਾ ਨਾਲ ਜੁੜਿਆ ਹੋਰ ਵੇਰਵਾ ਸਾਂਝਾ ਨਹੀਂ ਕੀਤਾ। ਹਾਲਾਂਕਿ, ਰੂਸੀ ਮੀਡੀਆ ਨੇ ਦੱਸਿਆ ਕਿ ਵੋਲਨਾ ਪਿੰਡ ਵਿਚ ਸਥਿਤ ਕਾਲਾ ਸਾਗਰ ਦਾ ਇਕ ਐਕਸਪੋਰਟ ਟਰਮੀਨਲ ਨੁਕਸਾਨਿਆ ਗਿਆ ਹੈ, ਜਿੱਥੋਂ ਕੱਚਾ ਤੇਲ, ਪੈਟਰੋਲੀਅਮ ਉਤਪਾਦ ਅਤੇ ਤਰਲ ਗੈਸ ਦੀ ਢੋਆ-ਢੁਆਈ ਕੀਤੀ ਜਾਂਦੀ ਸੀ।

ਯੂਕ੍ਰੇਨੀ ਫੌਜ ਨੇ ਸ਼ਨੀਵਾਰ ਨੂੰ ਕ੍ਰਾਸਨੋਡਾਰ ਹਮਲੇ ’ਤੇ ਕੋਈ ਟਿੱਪਣੀ ਨਹੀਂ ਕੀਤੀ ਪਰ ਕਿਹਾ ਕਿ ਉਸ ਦੀਆਂ ਫੌਜਾਂ ਨੇ ਰਾਤ ਦੇ ਸਮੇਂ ਰੂਸ ਦੇ ਵੋਲਗੋਗ੍ਰਾਡ ਇਲਾਕੇ ਵਿਚ ਤੇਲ ਸਟੇਸ਼ਨ ’ਤੇ ਹਮਲਾ ਕੀਤਾ। ਇਸ ਦੇ ਨਾਲ ਹੀ ਯੂਕ੍ਰੇਨ ਦੇ ਡੋਨੇਤਸਕ ਅਤੇ ਜ਼ਾਪੋਰਿਜ਼ੀਆ ਇਲਾਕਿਆਂ ਵਿਚ ਰੂਸ ਦੇ ਕਬਜ਼ੇ ਵਾਲੇ ਖੇਤਰਾਂ ’ਤੇ ਵੀ ਹਮਲੇ ਕੀਤੇ ਗਏ।


author

Inder Prajapati

Content Editor

Related News