Elon Musk ਦੇ Trillionaire ਬਣਨ 'ਤੇ ਬੋਲੇ Anand Mahindra, ਦੱਸਿਆ ਉਨ੍ਹਾਂ ਦੀ ਕਾਮਯਾਬੀ ਦਾ ਕਾਰਨ

Wednesday, Jun 17, 2026 - 01:05 PM (IST)

Elon Musk ਦੇ Trillionaire ਬਣਨ 'ਤੇ ਬੋਲੇ Anand Mahindra, ਦੱਸਿਆ ਉਨ੍ਹਾਂ ਦੀ ਕਾਮਯਾਬੀ ਦਾ ਕਾਰਨ

ਬਿਜ਼ਨੈੱਸ ਡੈਸਕ :-  ਆਪਣੀ ਕੰਪਨੀ ਸਪੇਸਐਕਸ ਦੇ ਸ਼ੇਅਰ ਬਾਜ਼ਾਰ ’ਚ ਇਤਿਹਾਸਕ ਦਾਖਲੇ ਤੋਂ ਬਾਅਦ ਦੁਨੀਆ ਦੇ ਪਹਿਲੇ ‘ਟ੍ਰਿਲੀਅਨੇਅਰ’ (ਇਕ ਹਜ਼ਾਰ ਅਰਬ ਡਾਲਰ) ਬਣਨ ਦਾ ਮਾਣ ਹਾਸਲ ਕਰਨ ਵਾਲੇ ਐਲਨ ਮਸਕ ਦੀ ਪ੍ਰਾਪਤੀ ਦੀ ਹਰ ਕੋਈ ਚਰਚਾ ਕਰ ਰਿਹਾ ਹੈ।

ਇਹ ਵੀ ਪੜ੍ਹੋ : 100 ਤੋਂ ਵਧ ਬੱਚਿਆਂ ਦੇ ਪਿਤਾ ਹਨ Telegram ਦੇ Founder Pavel Durov, ਜਾਣੋ ਕਿੰਨੀ ਹੈ ਨੈੱਟਵਰਥ

ਇਸ ਬਾਰੇ ਮਹਿੰਦਰਾ ਸਮੂਹ ਦੇ ਚੇਅਰਮੈਨ ਆਨੰਦ ਮਹਿੰਦਰਾ ਦਾ ਮੰਨਣਾ ਹੈ ਕਿ ਮਸਕ ਦੀ ਸਫ਼ਲਤਾ ਦੀ ਅਸਲ ਕਹਾਣੀ ਉਨ੍ਹਾਂ ਦਾ ਉਹ ਅਟੁੱਟ ਵਿਸ਼ਵਾਸ ਹੈ ਜਿਸ ਦੇ ਦਮ ’ਤੇ ਉਨ੍ਹਾਂ ਨੇ ਅੱਜ ਦੀ ‘ਅਸੰਭਵ’ ਲੱਗਣ ਵਾਲੀ ਕਲਪਨਾ ਨੂੰ ਕੱਲ ਦੀ ‘ਹਕੀਕਤ’ ’ਚ ਬਦਲ ਦਿੱਤਾ। ਸਪੇਸਐਕਸ ਦੀ ਪਿਛਲੇ ਹਫ਼ਤੇ ਜਨਤਕ ਸੂਚੀਬੱਧਤਾ ਤੋਂ ਬਾਅਦ ਮਸਕ ਦੁਨੀਆ ਦੇ ਪਹਿਲੇ ਟ੍ਰਿਲੀਅਨੇਅਰ ਬਣ ਗਏ। ਮਸਕ ਪਹਿਲਾਂ ਤੋਂ ਹੀ ਇਲੈਕਟ੍ਰਾਨਿਕ ਵਾਹਨ ਕੰਪਨੀ ਟੈਸਲਾ ਅਤੇ ਸੈਟੇਲਾਈਟ ਇੰਟਰਨੈੱਟ ਸੇਵਾਦਾਤਾ ਸਟਾਰਲਿੰਕ ਸਮੇਤ ਕਈ ਕੰਪਨੀਆਂ ਦੇ ਮੁਖੀ ਹਨ।

ਇਹ ਵੀ ਪੜ੍ਹੋ :    30 ਜੂਨ ਤੋਂ ਬਦਲ ਜਾਏਗੀ ਭਾਰਤੀ ਕਰੰਸੀ ! ਪਲਾਸਟਿਕ ਦੇ ਨੋਟਾਂ ਬਾਰੇ ਸਰਕਾਰ ਨੇ ਦੇ'ਤਾ ਵੱਡਾ ਬਿਆਨ

ਮਹਿੰਦਰਾ ਨੇ ਸਾਲ 2018 ’ਚ ਆਪਣੇ ਜੀਵਨ ਅਤੇ ਕਾਰੋਬਾਰ ਦੇ ਸਭ ਤੋਂ ਮੁਸ਼ਕਿਲ ਦੌਰ ’ਚੋਂ ਲੰਘ ਰਹੇ ਮਸਕ ਦਾ ਉਸ ਸਮੇਂ ਸਮਰਥਨ ਕੀਤਾ ਸੀ। ਮਸਕ ਨੇ ਉਦੋਂ ‘ਨਿਊਯਾਰਕ ਟਾਈਮਜ਼’ ਨੂੰ ਦਿੱਤੀ ਇਕ ਇੰਟਰਵਿਊ ’ਚ ‘ਥਕਾ ਦੇਣ ਵਾਲੇ, ਬੇਹੱਦ ਮੁਸ਼ਕਲ ਸਾਲ’ ਵਰਗੀਆਂ ਗੱਲਾਂ ਕਹੀਆਂ ਸਨ। ਮਹਿੰਦਰਾ ਨੇ ਕਿਹਾ ਕਿ ਇਨੋਵੇਸ਼ਨ ਨਾਲ ਲੋਕਾਂ ਨੂੰ ਪ੍ਰੇਰਿਤ ਕਰਨ ਵਾਲਿਆਂ ਨੂੰ ਅਕਸਰ ਉਨ੍ਹਾਂ ਦੇ ਸਭ ਤੋਂ ਮੁਸ਼ਕਿਲ ਪਲਾਂ ’ਚ ਪਰਖਿਆ ਜਾਂਦਾ ਹੈ, ਨਾ ਕਿ ਉਨ੍ਹਾਂ ਦੇ ਸਭ ਤੋਂ ਚੰਗੇ ਸਮੇਂ ’ਚ।

ਇਹ ਵੀ ਪੜ੍ਹੋ : 6 ਲੱਖ ਨਿਵੇਸ਼ਕਾਂ ਨੂੰ ਵੱਡਾ ਝਟਕਾ, ਇਸ ਕੰਪਨੀ ਦੇ ਸ਼ੇਅਰਾਂ ਦੀ ਕੀਮਤ ਹੋ ਗਈ '0'

ਮਹਿੰਦਰਾ ਨੇ ਮਸਕ ਦੀ ਇਸ ਕਾਮਯਾਬੀ ’ਤੇ ਕਿਹਾ, ‘‘ਅੱਜ ਦੀਆਂ ਸੁਰਖੀਆਂ ਉਨ੍ਹਾਂ ਦੇ ‘ਟ੍ਰਿਲੀਅਨ’ ਡਾਲਰ ਦੇ ਮੁਕਾਮ ’ਤੇ ਪਹੁੰਚਣ ਬਾਰੇ ਹਨ ਪਰ ਅਸਲ ਕਹਾਣੀ ਇਹ ਹੈ ਕਿ ਉਨ੍ਹਾਂ ਨੇ (ਮਸਕ ਨੇ) ਕਦੇ ਇਹ ਮੰਨਣਾ ਨਹੀਂ ਛੱਡਿਆ ਕਿ ਅੱਜ ਜੋ ਅਸੰਭਵ ਹੈ, ਉਹ ਕੱਲ ਸੰਭਵ ਹੋ ਸਕਦਾ ਹੈ।’’ ਉਨ੍ਹਾਂ ਕਿਹਾ, ‘‘ਮੈਂ 2018 ’ਚ ਐਲਨ ਨਾਲ ਇਸ ਲਈ ਸੰਪਰਕ ਕੀਤਾ ਸੀ ਕਿਉਂਕਿ ਇਨੋਵੇਸ਼ਨ ਨੂੰ ਢਾਲ ਬਣਾਉਣ ਵਾਲੇ ਦਾ ਮੁਲਾਂਕਣ ਅਕਸਰ ਉਨ੍ਹਾਂ ਦੇ ਸਭ ਤੋਂ ਮੁਸ਼ਕਿਲ ਸਮੇਂ ’ਚ ਕੀਤਾ ਜਾਂਦਾ ਹੈ, ਨਾ ਕਿ ਉਨ੍ਹਾਂ ਦੇ ਸਭ ਤੋਂ ਚੰਗੇ ਦੌਰ ’ਚ। ਉਸ ਸਮੇਂ ਉਨ੍ਹਾਂ ਦੀ ਸਭ ਤੋਂ ਵੱਡੀ ਖ਼ਾਸੀਅਤ ਮੈਨੂੰ ਉਨ੍ਹਾਂ ਦਾ ਅਨੋਖਾ ਸਬਰ ਅਤੇ ਸੰਘਰਸ਼ਸ਼ੀਲਤਾ ਲੱਗੀ ਸੀ।’’ ਮਹਿੰਦਰਾ ਨੇ ਉਸ ਸਮੇਂ ਟਵਿੱਟਰ (ਹੁਣ ‘ਐਕਸ’) ’ਤੇ ਮਸਕ ਦਾ ਹੌਸਲਾ ਵਧਾਉਂਦੇ ਹੋਏ ਲਿਖਿਆ ਸੀ, ‘‘ਡਟੇ ਰਹੋ’’।

ਇਹ ਵੀ ਪੜ੍ਹੋ :  ਡਿੱਗਦੇ-ਡਿੱਗਦੇ 6 ਮਹੀਨਿਆਂ ਦੇ ਹੇਠਲੇ ਪੱਧਰ 'ਤੇ ਪਹੁੰਚੀ ਸੋਨੇ ਦੀ ਕੀਮਤ, ਜਾਣੋ ਕੀਮਤੀ ਧਾਤਾਂ ਦੇ ਭਾਅ
ਇਹ ਵੀ ਪੜ੍ਹੋ8th Pay Commission : ਅੱਜ ਹੈ ਮੈਮੋਰੰਡਮ ਜਮ੍ਹਾ ਕਰਨ ਦਾ ਆਖਰੀ ਮੌਕਾ, ਹੁਣ ਇਨ੍ਹਾਂ ਸੂਬਿਆਂ ਦਾ ਦੌਰਾ ਕਰੇਗਾ ਕਮਿਸ਼ਨ
ਇਹ ਵੀ ਪੜ੍ਹੋ : ਹੁਣ ਖ਼ਾਤਾਧਾਰਕਾਂ ਨੂੰ ਪਾਲਸੀ ਜਾਂ ਯੋਜਨਾ ਖ਼ਰੀਦਣ ਲਈ ਮਜਬੂਰ ਨਹੀਂ ਕਰ ਸਕਣਗੇ ਬੈਂਕ, RBI ਨੇ ਜਾਰੀ ਕੀਤੇ ਨਵੇਂ ਨਿਯਮ
ਇਹ ਵੀ ਪੜ੍ਹੋ : SBI, ICICI ਅਤੇ HDFC ਸਮੇਤ ਕਈ ਬੈਂਕਾਂ ਨੇ FCNR ਜਮ੍ਹਾਂ 'ਤੇ ਵਧਾ ਦਿੱਤੀਆਂ ਵਿਆਜ ਦਰਾਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News