ਸਿਡਨੀ ਦੇ ਓਲੰਪਿਕ ਪਾਰਕ ''ਚ ਲੱਗੀ ਭਿਆਨਕ ਅੱਗ, ਮੌਕੇ ''ਤੇ ਵੱਡੀ ਗਿਣਤੀ ''ਚ ਪੁੱਜੇ ਫਾਇਰਫਾਈਟਰ (ਤਸਵੀਰਾਂ)

05/13/2017 1:21:51 PM

ਸਿਡਨੀ— ਸ਼ੁੱਕਰਵਾਰ ਭਾਵ ਕੱਲ ਸਿਡਨੀ ਦੇ ਓਲੰਪਿਕ ਪਾਰਕ ''ਚ ਸਥਿਤ ਸਕੇਟ ਪਾਰਕ ''ਚ ਅਚਾਨਕ ਅੱਗ ਲਈ ਗਈ। ਇਹ ਅੱਗ ਸ਼ੁੱਕਰਵਾਰ ਦੀ ਦੁਪਹਿਰ ਸਥਾਨਕ ਸਮੇਂ ਅਨੁਸਾਰ 2.30 ਵਜੇ ਲੱਗੀ। ਇਹ ਸਾਫ ਨਹੀਂ ਹੋ ਸਕਿਆ ਹੈ ਕਿ ਅੱਗੇ ਕਿਵੇਂ ਲੱਗੀ। ਅੱਗ ਬੁਝਾਉਣ ਲਈ 70 ਫਾਇਰਫਾਈਟਰਜ਼ ਅਤੇ 12 ਫਾਇਰ ਏਜੰਸੀਆਂ ਮੌਕੇ ''ਤੇ ਪਹੁੰਚੀਆਂ ਅਤੇ ਕਿਸੇ ਤਰ੍ਹਾਂ ਅੱਗੇ ''ਤੇ ਕਾਬੂ ਪਾਇਆ ਗਿਆ। ਪਾਰਕ ਦੇ ਚਾਰੋਂ ਪਾਸੇ ਧੂੰਆਂ ਹੀ ਧੂੰਆਂ ਹੋ ਗਿਆ। ਵੱਡੇ ਧੂੰਏ ਦਾ ਗੁਬਾਰ ਉੱਪਰ ਆਸਮਾਨ ਵੱਲ ਜਾਂਦਾ ਨਜ਼ਰ ਆਇਆ। ਪਾਰਕ ਨੂੰ ਤੁਰੰਤ ਖਾਲੀ ਕਰਵਾਇਆ ਗਿਆ, ਜਿੱਥੇ ਕੁਝ ਨੌਜਵਾਨ ਮੌਜੂਦ ਸਨ।
ਅੱਗ ਕਾਰਨ ਫੈਲੇ ਧੂੰਏ ਕਾਰਨ 30 ਸਾਲਾ ਇਕ ਵਿਅਕਤੀ ਧੂੰਏ ਦੀ ਲਪੇਟ ''ਚ ਆ ਗਿਆ, ਜਿਸ ਕਾਰਨ ਉਸ ਨੂੰ ਸਾਹ ਲੈਣ ''ਚ ਔਖ ਮਹਿਸੂਸ ਹੋਈ ਅਤੇ ਤੁਰੰਤ ਉਸ ਨੂੰ ਹਸਪਤਾਲ ਲਿਜਾਇਆ ਗਿਆ। ਐਮਰਜੈਂਸੀ ਸੇਵਾ ਅਧਿਕਾਰੀਆਂ ਨੇ ਕਿਹਾ ਕਿ 30 ਸਾਲਾ ਵਿਅਕਤੀ ਪਾਰਕ ਨੂੰ ਖਾਲੀ ਕਰਨ ਵਾਲੇ ਲੋਕਾਂ ਦੇ ਸਮੂਹ ਦਾ ਹਿੱਸਾ ਸੀ। 
ਘਟਨਾ ਵਾਲੀ ਥਾਂ ''ਤੇ ਪੁੱਜੇ ਫਾਇਰਫਾਈਟਰਜ਼ਾਂ ''ਚੋਂ ਇਕ ਨੇ ਕਿਹਾ ਕਿ ਅੱਗ ਕਾਫੀ ਫੈਲ ਚੁੱਕੀ ਸੀ। ਫਾਇਰਫਾਈਟਰਾਂ ਨੇ ਕਿਹਾ ਕਿ ਉਹ ਤੁਰੰਤ ਪਾਣੀ ਦੀਆਂ ਬੌਛਾਰਾਂ ਨਾਲ ਅੱਗ ਬੁਝਾਉਣ ਲੱਗ ਪਏ ਅਤੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ''ਤੇ ਕਾਬੂ ਪਾਇਆ ਜਾ ਸਕਿਆ। ਪਾਰਕ ਨੂੰ ਅਗਲੇ ਨੋਟਿਸ ਤੱਕ ਬੰਦ ਕਰ ਦਿੱਤਾ ਗਿਆ ਹੈ।

Tanu

News Editor

Related News