ਦੁਬਈ ਦੇ ਪੰਜ ਤਾਰਾ ਹੋਟਲ ਵਿਚ ਲੱਗੀ ਭਿਆਨਕ ਅੱਗ

Monday, Aug 07, 2017 - 07:46 PM (IST)

ਦੁਬਈ— ਦੁਬਈ ਦੇ ਮਰੀਨਾ ਸੈਰ-ਸਪਾਟਾ ਕੇਂਦਰ ਉੱਤੇ ਇੱਕ ਪੰਜ ਤਾਰਾ ਹੋਟਲ ਨੂੰ ਸੋਮਵਾਰ ਨੂੰ ਅੱਗ ਲੱਗ ਗਈ। ਹਾਲਾਂਕਿ , ਇਸ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਖਬਰਾਂ ਮੁਤਾਬਕ ਮੂਵੇਨਪਿਕ ਜੁਮੈਰਾਹ ਵਿੱਚ ਰੈਜ਼ੀਡੈਂਸ (ਜੇਬੀਆਰ) ਹੋਟਲ ਨੂੰ ਅੱਗ ਲਗ ਗਈ, ਜਿਸ ਉੱਤੇ ਛੇਤੀ ਹੀ ਕਾਬੂ ਪਾ ਲਿਆ ਗਿਆ। ਦੁਬਈ ਵਿੱਚ ਇਹ ਅੱਗ ਲਗਣ ਦੀ ਹਫਤੇ ਵਿਚ ਤੀਜੀ ਘਟਨਾ ਹੈ। ਹੋਟਲ ਅਧਿਕਾਰੀਆਂ ਨੇ ਅੱਗ ਉੱਤੇ ਤੇਜੀ ਨਾਲ ਕਾਬੂ ਪਾ ਲਿਆ ਅਤੇ ਸਾਰੇ ਮਹਿਮਾਨਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ । ਛੇਤੀ ਹੀ ਮਹਿਮਾਨ ਅਤੇ ਹੋਟਲ ਵਿਚ ਕੰਮ ਕਰਨ ਵਾਲੇ ਫਿਰ ਹੋਟਲ ਵਿੱਚ ਪਰਤ ਗਏ। ਸੋਸ਼ਲ ਮੀਡਿਆ ਉੱਤੇ ਅੱਗ ਨਾਲ ਸਬੰਧਿਤ ਇੱਕ ਵੀਡੀਓ ਪੋਸਟ ਕੀਤੀ ਗਈ ਹੈ, ਜਿਸ ਵਿੱਚ 78 ਮੰਜ਼ਿਲਾ ਟਾਈਗਰ ਟਾਵਰ ਵਿੱਚ ਅੱਗ ਲੱਗਣ ਦੀ ਘਟਨਾ ਉੱਤੇ ਟਿੱਪਣੀ ਕੀਤੀ ਗਈ। ਲੰਘੇ ਹਫ਼ਤੇ ਇਸ ਜ਼ਿਲੇ ਵਿਚ 87 ਮੰਜ਼ਿਲਾ ਟਾਰਚ ਟਾਵਰ ਵਿੱਚ ਭਿਆਨਕ ਅੱਗ ਲੱਗੀ ਸੀ।
 


Related News