ਕੀ ਕੁੱਤਾ ਲਾ ਸਕਦੇ ਹਨ ਕੋਵਿਡ-19 ਦਾ ਪਤਾ, ਦਿੱਤੀ ਜਾ ਰਹੀ ਸਿਖਲਾਈ

Thursday, Apr 23, 2020 - 01:52 AM (IST)

ਕੀ ਕੁੱਤਾ ਲਾ ਸਕਦੇ ਹਨ ਕੋਵਿਡ-19 ਦਾ ਪਤਾ, ਦਿੱਤੀ ਜਾ ਰਹੀ ਸਿਖਲਾਈ

ਲੰਡਨ - ਕੀ ਕੁੱਤੇ ਕੋਵਿਡ-19 ਦਾ ਪਤਾ ਲਾ ਸਕਦੇ ਹਨ. ਬਿ੍ਰਟੇਨ ਦੇ ਇਕ ਸੰਗਠਨ ਦਾ ਜਵਾਬ ਹੈ 'ਹਾਂ' ਅਤੇ ਉਸ ਨੇ ਇਸ ਸਬੰਧ ਵਿਚ ਕੁੱਤਿਆਂ ਨੂੰ ਸਿਖਲਾਈ ਦੇਣੀ ਵੀ ਸ਼ੁਰੂ ਕਰ ਦਿੱਤੀ ਹੈ। ਮਨੁੱਖਾਂ ਨਾਲ ਸਬੰਧਿਤ ਬੀਮਾਰੀਆਂ ਦਾ ਸੁੰਘ ਕੇ ਪਤਾ ਲਗਾਉਣ ਵਿਚ ਕੁੱਤਿਆਂ ਨੂੰ ਸਮਰੱਥ ਬਣਾਉਣ ਦੇ ਉਦੇਸ਼ ਨਾਲ 2008 ਵਿਚ ਸਥਾਪਿਤ ਮੈਡੀਕਲ ਡਿਟੈਕਸ਼ਨ ਡਾਗਸ ਨਾਂ ਦੇ ਸੰਗਠਨ ਨੇ ਮਹੀਨੇ ਦੇ ਆਖਿਰ ਵਿਚ ਕੋਵਿਡ-19 ਨਾਲ ਸਬੰਧਤ ਆਪਣੇ ਪ੍ਰਾਜੈਕਟ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ।

ਮੱਧ ਇੰਗਲੈਂਡ ਵਿਚ ਮਿਲਟਨ ਕੀਨੇਸ ਸਥਿਤ ਟ੍ਰੇਨਿੰਗ ਕਲਾਸ ਵਿਚ ਕੁੱਤਿਆਂ ਨੂੰ ਨਮੂਨਿਆਂ ਵਿਚ ਕੋਰੋਨਾਵਾਇਰਸ ਦਾ ਸੁੰਘ ਕੇ ਪਤਾ ਲਗਾਉਣ ਅਤੇ ਇਸ ਨੂੰ ਪਾਉਣ ਤੋਂ ਬਾਅਦ ਸੰਕੇਤ ਦੇਣ ਸਬੰਧੀ ਸਿਖਲਾਈ ਦਿੱਤੀ ਜਾ ਰਹੀ ਹੈ। ਸਿਖਲਾਈ ਵਿਚ ਸੋਚ 'ਤੇ ਆਧਾਰਿਤ ਹੈ ਕਿ ਹਰੇਕ ਬੀਮਾਰੀ ਦੀ ਇਕ ਅਜੀਬ ਗੰਧ ਹੁੰਦੀ ਹੈ ਅਤੇ ਕੁੱਤੇ ਗੰਧ ਨੰ ਪਛਾਣਨ ਵਿਚ ਮਾਹਿਰ ਹੁੰਦੇ ਹਨ।

ਇਹ ਸੰਗਠਨ ਪੂਰਬ ਵਿਚ ਕੁੱਤਿਆਂ ਵੱਲੋਂ ਕੈਂਸਰ, ਪਾਰਕਿਸਨ ਅਤੇ ਬੈਕਟੀਰੀਆ ਦੀ ਲਾਗ ਜਿਹੇ ਰੋਗਾਂ ਦਾ ਮਰੀਜ਼ਾਂ ਤੋਂ ਲਏ ਗਏ ਨਮੂਨਿਆਂ ਤੋਂ ਪਤਾ ਲਗਾਉਣ 'ਤੇ ਵੀ ਕੰਮ ਕਰ ਚੁੱਕਿਆ ਹੈ। ਸੰਗਠਨ ਦੇ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਕਲੇਅਰ ਗੇਸਟ ਨੇ ਆਖਿਆ ਕਿ, ਸਾਡਾ ਮੰਨਣਾ ਹੈ ਕਿ ਕੁੱਤੇ ਕੋਵਿਡ-19 ਦਾ ਪਤਾ ਲਾ ਸਕਦੇ ਹਨ ਅਤੇ ਇਸ ਨੂੰ ਕਾਫੀ ਤੇਜ਼ੀ ਨਾਲ ਰੁਜ਼ਾਨਾ ਸੈਂਕੜੇ ਲੋਕਾਂ ਦੀ ਸਕ੍ਰੀਨਿੰਗ ਕੀਤੀ ਜਾ ਸਕੇਗੀ, ਜਿਸ ਨਾਲ ਸਾਨੂੰ ਪਤਾ ਲੱਗ ਪਾਵੇਗਾ ਕਿ ਕਿਸ ਨੂੰ ਅੱਗੇ ਦੀ ਜਾਂਚ ਅਤੇ ਕੁਆਰੰਟੀਨ ਵਿਚ ਰੱਖੇ ਜਾਣ ਦੀ ਜ਼ਰੂਰਤ ਹੈ।


author

Khushdeep Jassi

Content Editor

Related News