ਅਫਗਾਨ ਸ਼ਰਨਾਰਥੀਆਂ ਨੂੰ ਲੈ ਕੇ ਇਟਲੀ ਪਹੁੰਚੀ ਅੰਤਿਮ ਉਡਾਣ
Sunday, Aug 29, 2021 - 12:15 AM (IST)
ਰੋਮ-ਅਫਗਾਨਿਸਤਾਨ ਤੋਂ ਸ਼ਰਨਾਰਥੀਆਂ ਨੂੰ ਸੁਰੱਖਿਅਤ ਲਿਆਈ ਇਟਲੀ ਦੀ ਅੰਤਿਮ ਨਿਕਾਸੀ ਉਡਾਣ ਰੋਮ ਦੇ ਲਿਯੋਨਾਰਡੋ ਡਾਅ ਵਿਚੀ ਹਵਾਈ ਅੱਡੇ 'ਤੇ ਉਤਰੀ। ਇਤਾਲਵੀ ਹਵਾਈ ਫੌਜ ਦਾ ਜਹਾਜ਼ ਸੀ-130 ਜੇ 58 ਅਫਗਾਨ ਨਾਗਰਿਕਾਂ ਨੂੰ ਲੈ ਕੇ ਸ਼ਨੀਵਾਰ ਸਵੇਰੇ ਪਹੁੰਚਿਆ। ਕਾਬੁਲ ਹਵਾਈ ਅੱਡੇ ਤੋਂ ਰਵਾਨਾ ਹੋਣ ਦਰਮਿਆਨ ਯੋਜਨਾ ਮੁਤਾਬਕ ਇਕ ਥਾਂ ਰੁਕਣ ਤੋਂ ਬਾਅਦ ਇਸ ਨੂੰ ਇਥੇ ਪਹੁੰਚਣ 'ਚ ਕਰੀਬ 17 ਘੰਟਿਆਂ ਦਾ ਸਮਾਂ ਲੱਗਿਆ।
ਇਹ ਵੀ ਪੜ੍ਹੋ : ਅਮਰੀਕਾ ਨੇ ਅਫਗਾਨਿਸਤਾਨ 'ਚ ਇਸਲਾਮਿਕ ਸਟੇਟ ਦੇ ਮੈਂਬਰ ਨੂੰ ਡਰੋਨ ਹਮਲੇ 'ਚ ਬਣਾਇਆ ਨਿਸ਼ਾਨਾ
ਜਹਾਜ਼ 'ਚ ਇਟਲੀ ਦੇ ਵਪਾਰਕ ਦੂਤ ਅਤੇ ਇਕ ਨਾਟੋ ਰਾਜਦੂਤ ਵੀ ਸਵਾਰ ਸੀ। ਇਨ੍ਹਾਂ ਨੇ ਹੀ ਕਾਬੁਲ ਹਵਾਈ ਅੱਡੇ 'ਤੇ ਨਿਕਾਸੀ ਦਾ ਤਾਲਮੇਲ ਕੀਤਾ ਸੀ। ਇਟਲੀ ਦੇ ਵਿਦੇਸ਼ ਮੰਤਰੀ ਲੁਇਗੀ ਡੀ ਮਾਓ ਨੇ ਕਿਹਾ ਕਿ ਇਟਲੀ, ਅਮਰੀਕਾ ਅਤੇ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗੇ ਦੇਸ਼ਾਂ ਨਾਲ ਕੰਮ ਕਰਨ ਲਈ ਤਿਆਰ ਹੈ, ਜਿਸ ਨੂੰ ਉਨ੍ਹਾਂ ਨੇ 'ਜ਼ਿਆਦਾ ਸਖਤ ਪੜਾਅ' ਦੇ ਰੂਪ 'ਚ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਕੋਸ਼ਿਸ਼ਾਂ 'ਚ ਅਫਗਾਨਿਸਤਾਨ 'ਚ ਆਪਣੀ 20 ਸਾਲ ਦੀ ਮੌਜੂਦਗੀ ਦੌਰਾਨ ਇਟਲੀ ਦੀ ਫੌਜ ਨਾਲ ਕੰਮ ਕਰਨ ਵਾਲੇ ਹੋਰ ਅਫਗਾਨ ਨਾਗਰਿਕਾਂ ਨੂੰ ਕੱਢਣਾ ਵੀ ਸ਼ਾਮਲ ਸੀ ਪਰ ਉਹ ਨਿਕਾਸੀ ਉਡਾਣਾਂ ਲਈ ਸਮੇਂ 'ਤੇ ਕਾਬੁਲ ਹਵਾਈ ਅੱਡੇ 'ਤੇ ਪਹੁੰਚਣ 'ਚ ਸਮਰੱਥ ਨਹੀਂ ਸਨ।
ਇਹ ਵੀ ਪੜ੍ਹੋ : ਬ੍ਰਿਟੇਨ 'ਚ 12 ਤੋਂ 15 ਸਾਲ ਦੇ ਬੱਚਿਆਂ ਲਈ ਕੋਰੋਨਾ ਟੀਕਾਕਰਨ ਦੀ ਤਿਆਰੀ
ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਕਿੰਨ ਲੋਕ ਅਜੇ ਵੀ ਇਟਲੀ ਲਿਜਾਣ ਦੇ ਯੋਗ ਹਨ। ਰੋਮ ਦੇ ਹਵਾਈ ਅੱਡੇ 'ਤੇ ਇਕ ਸੰਖੇਪ ਬਿਆਨ 'ਚ ਡੀ ਮਾਓ ਨੇ ਕਿਹਾ ਕਿ ਬਚਾਅ ਮੁਹਿੰਮ ਇਨ੍ਹਾਂ ਨਾਗਰਿਕਾਂ ਨੂੰ ਆਪਣੇ ਦੇਸ਼ ਦੇ ਬਾਹਰ ਨਵਾਂ ਜੀਵਨ ਸ਼ੁਰੂ ਕਰਨ ਲਈ ਮੌਕਾ ਪ੍ਰਦਾਨ ਕਰੇਗਾ। ਉਨ੍ਹਾਂ ਨੇ ਕਿਹਾ ਕਿ 87 ਉਡਾਣਾਂ 'ਚ ਇਟਲੀ ਦੀ ਹਵਾਈ ਫੌਜ ਵੱਲੋਂ ਕੱਢੇ ਗਏ 4890 ਅਫਗਾਨਾਂ ਦੀ ਗਿਣਤੀ ਕਿਸੇ ਵੀ ਯੂਰਪੀਨ ਸੰਘ ਦੇ ਦੇਸ਼ ਵੱਲੋਂ ਕੱਢੇ ਗਏ ਲੋਕਾਂ ਦੀ ਤੁਲਨਾ 'ਚ ਸਭ ਤੋਂ ਜ਼ਿਆਦਾ ਸੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।