ਫਰਾਂਸ : ਮਾਰੇ ਗਏ ਨਾਬਾਲਗ ਨੂੰ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ, ਕੈਰੇਬੀਅਨ ਦੇਸ਼ਾਂ ਤੱਕ ਪਹੁੰਚੀ ਹਿੰਸਾ ਦੀ ਅੱਗ

07/02/2023 10:13:40 AM

ਪੈਰਿਸ (ਏ.ਐੱਨ.ਆਈ)  ਫਰਾਂਸ ਦੇ ਸ਼ਹਿਰ ਨੈਨਟੇਰੇ ਵਿੱਚ ਇੱਕ ਪੁਲਸ ਅਧਿਕਾਰੀ ਦੁਆਰਾ ਗੋਲੀ ਨਾਲ ਮਾਰੇ ਗਏ 17 ਸਾਲਾ ਨਾਬਾਲਗ ਨੂੰ ਸ਼ਨੀਵਾਰ ਨੂੰ ਦਫ਼ਨਾਇਆ ਗਿਆ। ਨਾਹੇਲ ਦੇ ਅੰਤਿਮ ਸੰਸਕਾਰ ਵਿਚ ਵੱਡੀ ਗਿਣਤੀ ਵਿਚ ਨੌਜਵਾਨਾਂ ਨੇ ਸ਼ਿਰਕਤ ਕੀਤੀ ਅਤੇ ਉਸ ਨੂੰ ਨਮ ਅੱਖਾਂ ਨਾਲ  ਨਾਲ ਅਲਵਿਦਾ ਕਿਹਾ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਸੈਂਕੜੇ ਨੌਜਵਾਨਾਂ ਦਾ ਇੱਕ ਸਮੂਹ ਮਸਜਿਦ ਤੋਂ ਕਬਰਿਸਤਾਨ ਵੱਲ ਗਿਆ। ਇਸ ਦੌਰਾਨ ਲੋਕਾਂ ਨੇ 'ਜਸਟਿਸ ਫਾਰ ਨਾਹੇਲ' ਪ੍ਰਿੰਟਿਡ ਸ਼ਰਟ ਪਹਿਨੀ ਹੋਈ ਸੀ।

ਬੀਤੀ 27 ਜੂਨ ਨੂੰ ਅਲਜੀਰੀਆਈ ਮੂਲ ਦੇ 17 ਸਾਲਾ ਨਾਹੇਲ ਨੂੰ ਪੈਰਿਸ ਦੇ ਉਪਨਗਰ ਨਾਨਟੇਰੇ ਵਿੱਚ ਇੱਕ ਪੁਲਸ ਅਧਿਕਾਰੀ ਨੇ ਗੋਲੀ ਮਾਰ ਦਿੱਤੀ ਸੀ। ਨਾਹੇਲ ਕਾਰ ਚਲਾ ਰਿਹਾ ਸੀ, ਪੁਲਸ ਅਧਿਕਾਰੀ ਨੇ ਉਸਦਾ ਪਿੱਛਾ ਕੀਤਾ ਅਤੇ ਇੱਕ ਟ੍ਰੈਫਿਕ ਸਿਗਨਲ 'ਤੇ ਰੋਕਦੇ ਹੋਏ ਉਸਦੀ ਛਾਤੀ ਵਿੱਚ ਗੋਲੀ ਮਾਰ ਦਿੱਤੀ। ਨਾਹੇਲ ਦਾ ਕਤਲ ਕਰਨ ਵਾਲੇ ਪੁਲਸ ਅਧਿਕਾਰੀ ਨੂੰ ਬਾਅਦ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇਸ ਮਗਰੋਂ ਪੂਰੇ ਫਰਾਂਸ ਵਿੱਚ ਵਿਰੋਧ ਪ੍ਰਦਰਸ਼ਨ ਅਤੇ ਦੰਗੇ ਸ਼ੁਰੂ ਹੋ ਗਏ। ਪ੍ਰਦਰਸ਼ਨਕਾਰੀਆਂ ਨੇ ਸਰਕਾਰੀ ਟਾਊਨ ਹਾਲਾਂ, ਸਕੂਲਾਂ ਅਤੇ ਪੁਲਸ ਸਟੇਸ਼ਨਾਂ ਦੇ ਨਾਲ-ਨਾਲ ਸੁਪਰਮਾਰਕੀਟਾਂ ਵਰਗੀਆਂ ਹੋਰ ਇਮਾਰਤਾਂ ਨੂੰ ਨਿਸ਼ਾਨਾ ਬਣਾਇਆ। ਨਾਲ ਹੀ ਸੈਂਕੜੇ ਵਾਹਨਾਂ ਨੂੰ ਅੱਗ ਲਾ ਦਿੱਤੀ ਗਈ।

ਕੈਰੇਬੀਅਨ ਦੇਸ਼ਾਂ ਤੱਕ ਪਹੁੰਚੀ ਹਿੰਸਾ ਦੀ ਅੱਗ 

PunjabKesari

ਇਸ ਦੇ ਨਾਲ ਹੀ ਫਰਾਂਸ ਦੇ ਕਈ ਸ਼ਹਿਰਾਂ ਵਿੱਚ ਭਾਰੀ ਪੁਲਸ ਬਲ ਤਾਇਨਾਤ ਹੋਣ ਦੇ ਬਾਵਜੂਦ ਚੌਥੀ ਰਾਤ ਨੂੰ ਵੀ ਦੰਗੇ ਭੜਕ ਗਏ। ਇੱਥੇ ਕਈ ਇਮਾਰਤਾਂ ਅਤੇ ਕਾਰਾਂ ਨੂੰ ਅੱਗ ਲਗਾ ਦਿੱਤੀ ਗਈ ਅਤੇ ਦੁਕਾਨਾਂ ਨੂੰ ਲੁੱਟਿਆ ਗਿਆ। ਹੁਣ ਇਹ ਹਿੰਸਾ ਫਰਾਂਸ ਤੋਂ ਬਾਹਰ ਕੈਰੇਬੀਅਨ ਦੇਸ਼ਾਂ ਵਿੱਚ ਵੀ ਪਹੁੰਚ ਗਈ ਹੈ। ਫਰੈਂਚ ਗੁਆਨਾ ਵਿੱਚ ਇੱਕ 54 ਸਾਲਾ ਵਿਅਕਤੀ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਇੱਥੇ ਸਭ ਤੋਂ ਵੱਧ ਹਿੰਸਾ ਭੜਕੀ ਹੈ। ਦੱਖਣੀ ਅਫ਼ਰੀਕਾ ਦੇ ਕੇਏਨ 'ਚ ਆਸਪਾਸ ਦੇ ਇਲਾਕੇ 'ਚ ਕਈ ਥਾਵਾਂ 'ਤੇ ਅੱਗ ਲੱਗਣ ਕਾਰਨ ਧੂੰਏਂ ਦੇ ਗੁਬਾਰ ਉੱਠਦੇ ਦੇਖੇ ਗਏ। ਅੱਗ ਦੀ ਲਪੇਟ ਵਿੱਚ ਇੱਕ ਪੁਲਸ ਅਧਿਕਾਰੀ ਵੀ ਇੱਥੇ ਆ ਗਿਆ।

ਚੌਥੇ ਦਿਨ 1,300 ਤੋਂ ਵੱਧ ਲੋਕ ਗ੍ਰਿਫ਼ਤਾਰ 

PunjabKesari

ਦੂਜੇ ਪਾਸੇ ਫਰਾਂਸ ਵਿੱਚ ਰਾਤ ਭਰ ਜਾਰੀ ਹਿੰਸਕ ਹੰਗਾਮੇ ਵਿੱਚ ਕਈ ਦੁਕਾਨਾਂ ਲੁੱਟੀਆਂ ਗਈਆਂ। ਗ੍ਰਹਿ ਮੰਤਰਾਲੇ ਨੇ ਸ਼ਨੀਵਾਰ ਸਵੇਰ ਤੱਕ ਲਗਾਤਾਰ ਚੌਥੇ ਦਿਨ ਫਰਾਂਸ ਵਿੱਚ 1,311 ਗ੍ਰਿਫ਼ਤਾਰੀਆਂ ਦਾ ਐਲਾਨ ਕੀਤਾ। ਪੂਰਬੀ ਸ਼ਹਿਰ ਸਟ੍ਰਾਸਬਰਗ ਵਿੱਚ ਇੱਕ ਐਪਲ ਸਟੋਰ ਲੁੱਟਿਆ ਗਿਆ, ਇੱਕ ਮਾਲ ਵਿੱਚ ਫਾਸਟ-ਫੂਡ ਆਊਟਲੇਟਾਂ ਨੂੰ ਤੋੜ ਦਿੱਤਾ ਗਿਆ। ਦੰਗਾਕਾਰੀਆਂ ਨੇ ਲਿਓਨ ਨੂੰ ਅੱਗ ਲਗਾ ਦਿੱਤੀ ਅਤੇ ਪੁਲਸ 'ਤੇ ਪਥਰਾਅ ਕੀਤਾ। ਫਰਾਂਸ ਵਿੱਚ ਸ਼ਨੀਵਾਰ ਤੱਕ 500 ਇਮਾਰਤਾਂ ਨੂੰ ਨਿਸ਼ਾਨਾ ਬਣਾਇਆ ਗਿਆ, 2,000 ਵਾਹਨਾਂ ਨੂੰ ਸਾੜ ਦਿੱਤਾ ਗਿਆ ਅਤੇ 2,500 ਤੋਂ ਵੱਧ ਦੁਕਾਨਾਂ ਨੂੰ ਤੋੜ ਦਿੱਤਾ ਗਿਆ।

 ਮੈਕਰੋਨ ਨੇ ਇੱਕ ਵਿਕਲਪ ਦੀ ਕੀਤੀ ਕੋਸ਼ਿਸ਼

PunjabKesari

ਫਰਾਂਸ 'ਚ ਵਧਦੇ ਸੰਕਟ ਦੇ ਮੱਦੇਨਜ਼ਰ ਸੈਂਕੜੇ ਗ੍ਰਿਫ਼ਤਾਰੀਆਂ ਅਤੇ ਵੱਡੇ ਪੱਧਰ 'ਤੇ ਪੁਲਸ ਤਾਇਨਾਤ ਕਰਨ ਤੋਂ ਬਾਅਦ ਵੀ ਸਥਿਤੀ ਕਾਬੂ 'ਚ ਨਹੀਂ ਹੈ। ਰਾਸ਼ਟਰਪਤੀ ਮੈਕਰੋਨ ਨੇ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕਰਨ ਤੋਂ ਰੋਕਦੇ ਹੋਏ, ਕਾਨੂੰਨ ਲਾਗੂ ਕਰਨ ਦੀ ਪ੍ਰਕਿਰਿਆ ਨੂੰ ਤੇਜ਼ ਕੀਤਾ। ਇਹ 2005 ਵਿੱਚ ਦੰਗਾ ਕੰਟਰੋਲ ਲਈ ਵੀ ਵਰਤਿਆ ਗਿਆ ਸੀ। ਸਰਕਾਰ ਨੇ ਰਾਤੋ ਰਾਤ 45,000 ਪੁਲਸ ਬਲ ਤਾਇਨਾਤ ਕਰ ਦਿੱਤੇ। ਕਈਆਂ ਨੂੰ ਛੁੱਟੀਆਂ ਤੋਂ ਵਾਪਸ ਬੁਲਾਇਆ ਗਿਆ ਹੈ। ਇਸ ਦੌਰਾਨ ਦੇਸ਼ ਭਰ ਦੀਆਂ ਸਾਰੀਆਂ ਜਨਤਕ ਬੱਸਾਂ ਅਤੇ ਟਰਾਮਾਂ ਨੂੰ ਰਾਤ ਨੂੰ ਰੁਕਣ ਦੇ ਹੁਕਮ ਦਿੱਤੇ ਗਏ ਹਨ। ਦੰਗਿਆਂ 'ਚ 300 ਪੁਲਸ ਅਧਿਕਾਰੀ ਅਤੇ ਫਾਇਰਫਾਈਟਰ ਜ਼ਖਮੀ ਹੋਏ ਹਨ।

ਪੜ੍ਹੋ ਇਹ ਅਹਿਮ ਖ਼ਬਰ-PM ਮੋਦੀ ਦੇ ਮੁਰੀਦ ਹੋਏ ਰਾਸ਼ਟਰਪਤੀ ਪੁਤਿਨ, 'ਮੇਕ ਇਨ ਇੰਡੀਆ' ਮੁਹਿੰਮ ਦੀ ਜੰਮ ਕੇ ਕੀਤੀ ਤਾਰੀਫ਼

ਸੋਸ਼ਲ ਮੀਡੀਆ 'ਤੇ ਮੈਕਰੋਨ ਦਾ ਨਿਸ਼ਾਨਾ...

PunjabKesari

ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਹਿੰਸਕ ਸਥਿਤੀ ਲਈ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਹਮਲਾ ਕੀਤਾ। ਉਸ ਨੇ ਕਿਹਾ ਕਿ ਸੋਸ਼ਲ ਮੀਡੀਆ ਨੇ ਹਿੰਸਾ ਦੀਆਂ ਨਾਟਕੀ ਤਸਵੀਰਾਂ ਪ੍ਰਸਾਰਿਤ ਕੀਤੀਆਂ, ਜਿਸ ਕਾਰਨ ਦੰਗੇ ਹੋਏ। Snapchat ਅਤੇ Tiktok ਨੂੰ ਨਿਸ਼ਾਨਾ ਬਣਾਉਂਦੇ ਹੋਏ, ਉਸਨੇ ਕਿਹਾ, ਇਹਨਾਂ ਦੀ ਵਰਤੋਂ ਅਸ਼ਾਂਤੀ ਫੈਲਾਉਣ ਲਈ ਕੀਤੀ ਜਾ ਰਹੀ ਹੈ। ਉਨ੍ਹਾਂ ਸੰਵੇਦਨਸ਼ੀਲ ਸਮੱਗਰੀ ਨੂੰ ਹਟਾਉਣ ਦੀ ਮੰਗ ਕਰਦਿਆਂ ਜ਼ਿੰਮੇਵਾਰੀ ਦੀ ਭਾਵਨਾ ਨਾਲ ਕੰਮ ਕਰਨ ਦੀ ਅਪੀਲ ਕੀਤੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


Vandana

Content Editor

Related News