ਫਿਜੀ ਦੀ ਸੰਸਦ ਦੀ ਪਹਿਲੀ ਮਹਿਲਾ ਪ੍ਰਧਾਨ ਦਾ ਦੇਹਾਂਤ

Sunday, Dec 23, 2018 - 05:48 PM (IST)

ਫਿਜੀ ਦੀ ਸੰਸਦ ਦੀ ਪਹਿਲੀ ਮਹਿਲਾ ਪ੍ਰਧਾਨ ਦਾ ਦੇਹਾਂਤ

ਵੈਲਿੰਗਟਨ (ਏ.ਪੀ.)— ਫਿਜੀ ਦੀ ਸੰਸਦ ਦੀ ਪਹਿਲੀ ਮਹਿਲਾ ਪ੍ਰਧਾਨ ਡਾਕਟਰ ਜਿਕੋ ਲੁਵੇਨੀ ਦਾ ਆਪਣੇ ਅਹੁਦੇ 'ਤੇ ਰਹਿੰਦੇ ਹੋਏ 72 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਸੰਸਦ ਦੇ ਜਨਰਲ ਸਕੱਤਰ ਦੇ ਦਫਤਰ ਵੱਲੋਂ ਸ਼ਨੀਵਾਰ ਨੂੰ ਉਨ੍ਹਾਂ ਦੇ ਦੇਹਾਂਤ ਦਾ ਐਲਾਨ ਕੀਤਾ ਗਿਆ। ਉਨ੍ਹਾਂ ਦੇ ਦੇਹਾਂਤ ਦਾ ਕਾਰਨ ਨਹੀਂ ਦੱਸਿਆ ਗਿਆ ਪਰ ਦੱਸਿਆ ਜਾ ਰਿਹਾ ਹੈ ਕਿ ਉਹ ਕੁਝ ਸਮੇਂ ਤੋਂ ਬੀਮਾਰ ਸੀ। 

ਲੁਵੇਨੀ ਪ੍ਰਧਾਨ ਮੰਤਰੀ ਬੋਰੇਕ ਬੈਰਿਮਾਰਾਮਾ ਦੀ ਅੰਤਰਿਮ ਸਰਕਾਰ ਵਿਚ 8 ਸਾਲ ਤੱਕ ਮਹਿਲਾ, ਸਮਾਜ ਕਲਿਆਣ ਅਤੇ ਗਰੀਬੀ ਖਾਤਮੇ ਦੀ ਮੰਤਰੀ ਸੀ। ਉਹ ਸਾਲ 2014 ਦੀਆਂ ਸੰਸਦੀ ਚੋਣਾਂ ਜਿੱਤ ਕੇ ਸੰਸਦ ਦੀ ਪਹਿਲੀ ਮਹਿਲਾ ਪ੍ਰਧਾਨ ਬਣੀ ਸੀ। ਬੀਤੇ ਮਹੀਨੇ ਹੋਈਆਂ ਆਮ ਚੋਣਾਂ ਵਿਚ ਵੀ ਉਨ੍ਹਾਂ ਨੇ ਜਿੱਤ ਹਾਸਲ ਕੀਤੀ ਅਤੇ ਮੁੜ ਪ੍ਰਧਾਨ ਬਣਾਈ ਗਈ।


author

Vandana

Content Editor

Related News