ਸਾਥੀ ਨਾਲ ਲੜਦੇ-ਝਗੜਦੇ ਰਹੋ, ਵਧੇਗੀ ਦੋਵਾਂ ਦੀ ਉਮਰ

05/29/2019 6:27:31 PM

ਵਾਸ਼ਿੰਗਟਨ— ਰਿਸ਼ਤੇ 'ਚ ਸਿਰਫ ਪਿਆਰ ਅਤੇ ਰੋਮਾਂਸ ਹੀ ਨਹੀਂ ਇਕ ਸਮੇਂ ਬਾਅਦ ਸਾਰੀ ਚਮਕ ਹੀ ਖਤਮ ਹੋ ਜਾਂਦੀ ਹੈ। ਪਿਆਰ ਨਾਲ ਤਕਰਾਰ ਦਾ ਵੱਖਰਾ ਹੀ ਮਜ਼ਾ ਹੈ। ਲੜਾਈ-ਝਗੜੇ ਤੋਂ ਬਾਅਦ ਰੁੱਸਣ ਅਤੇ ਮਨਾਉਣ ਦੌਰਾਨ ਕਪਲਸ 'ਚ ਆਪਸੀ ਸਮਝ ਤਾਂ ਵਧਦੀ ਹੀ ਹੈ, ਨਾਲ ਹੀ ਪਿਆਰ ਵੀ ਗੂੜ੍ਹਾ ਹੁੰਦਾ ਜਾਂਦਾ ਹੈ। ਤਾਜ਼ਾ ਖੋਜ ਮੁਤਾਬਕ ਛੋਟੀਆਂ-ਛੋਟੀਆਂ ਗੱਲਾਂ 'ਤੇ ਲੜਦੇ-ਝਗੜਦੇ ਰਹਿਣ ਵਾਲੇ ਜੋੜੇ ਲੰਮਾ ਜੀਵਨ ਜਿਊਂਦੇ ਹਨ, ਬਜਾਏ ਉਨ੍ਹਾਂ ਦੇ ਜੋ ਕਪਲ ਹਮੇਸ਼ਾ ਲਵੀ-ਡਵੀ ਵਾਂਗ ਵਰਤਾਓ ਕਰਦੇ ਹਨ।

ਸਪੱਸ਼ਟ ਕਰ ਦਈਏ ਕਿ ਲੜਾਈ-ਝਗੜੇ ਤੋਂ ਮਤਲਬ ਮਾਰਕੁੱਟ ਤੋਂ ਨਹੀਂ ਹੈ ਸਗੋਂ ਛੋਟੀ-ਮੋਟੀ ਲੜਾਈ ਹੈ। ਖੋਜ ਦੇ ਅੰਕੜਿਆਂ ਮੁਤਾਬਕ ਅਮਰੀਕਾ ਦੇ ਔਸਤ ਕਪਲਸ 'ਚ 19 ਵਾਰ ਅਣਬਣ ਹੁੰਦੀ ਹੈ, ਜਿਸ ਨਾਲ ਉਹ ਲਗਭਗ 5 ਦਿਨ ਤੱਕ ਸਾਥੀ ਦੇ ਨਾਲ ਨਹੀਂ ਸੌਂਦੇ ਹਨ। ਦਰਅਸਲ ਇਸ ਖੋਜ ਦੇ ਨਤੀਜੇ ਨਾਲ ਇਹ ਸਾਹਮਣਾ ਆਇਆ ਹੈ ਕਿ ਕਪਲਸ ਦਰਮਿਆਨ ਹੋਣ ਵਾਲੀ ਅਣਬਣ ਹਰ ਲਿਹਾਜ ਨਾਲ ਬੁਰੀ ਜਾਂ ਹਾਨੀਕਾਰਕ ਨਹੀਂ ਹੁੰਦੀ ਹੈ। ਕਈ ਵਾਰ ਇਹ ਲੰਮੀ ਉਮਰ ਦਾ ਕਾਰਨ ਬਣਦੀ ਹੈ ਪਰ ਇਹ ਯਾਦ ਰੱਖੋ ਕਿ ਛੋਟੀ-ਮੋਟੀ ਅਣਬਣ ਨੂੰ ਰਾਈ ਦਾ ਪਹਾੜ ਨਾ ਬਣਾਓ ਨਹੀਂ ਤਾਂ ਅੱਗੇ ਜਾ ਕੇ ਤੁਹਾਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ।

ਖੋਜ 'ਚ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਹੈ ਕਿ ਫੈਮਿਲੀ 'ਚ ਹੋਣ ਵਾਲੀ ਅਣਬਣ 'ਚ ਲੰਮੀ ਉਮਰ ਦਾ ਰਾਜ਼ ਲੁਕਿਆ ਹੈ। ਦਰਅਸਲ ਇਸ ਸਿਲਸਿਲੇ 'ਚ ਹੋਈ ਸਟੱਡੀ 'ਚ 192 ਵਿਆਹੁਤਾ ਜੋੜਿਆਂ ਨੂੰ ਸ਼ਾਮਲ ਕੀਤਾ ਗਿਆ ਸੀ, ਜਿਨ੍ਹਾਂ ਦੀ ਉਮਰ 32 ਸਾਲ ਤੋਂ ਘੱਟ ਸੀ। ਇਸ ਦੌਰਾਨ ਉਨ੍ਹਾਂ ਦੀਆਂ ਹਰਕਤਾਂ ਅਤੇ ਆਪਸੀ ਵਰਤਾਓ 'ਤੇ ਨਜ਼ਰ ਰੱਖੀ ਗਈ ਅਤੇ ਕਪਲਸ ਤੋਂ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਨਾਲ ਜੁੜੇ ਕੁਝ ਸਵਾਲ ਪੁੱਛੇ ਗਏ। ਖੋਜ ਦੇ ਨਤੀਜਿਆਂ 'ਚ ਇਹ ਗੱਲ ਸਾਹਮਣੇ ਆਈ ਕਿ ਜਿਨ੍ਹਾਂ ਵਿਆਹੁਤਾ ਜੋੜਿਆਂ 'ਚ ਛੋਟੀ-ਮੋਟੀ ਅਣਬਣ ਹੁੰਦੀ ਹੈ, ਉਹ ਆਸ ਤੋਂ ਵੱਧ ਲੰਮਾ ਜੀਵਨ ਜਿਊਂਦੇ ਹਨ।


Baljit Singh

Content Editor

Related News