ਕੋਲੇ ਦੀਆਂ ਖਦਾਨਾਂ ’ਤੇ ਕੰਟਰੋਲ ਲਈ ਤਾਲਿਬਾਨ ਤੇ ਸਥਾਨਕ ਲੋਕਾਂ ’ਚ ਛਿੜੀ ਲੜਾਈ, ਹਜ਼ਾਰਾਂ ਲੋਕ ਹੋਏ ਬੇਘਰ

07/09/2022 1:33:36 AM

ਕਾਬੁਲ (ਏ. ਐੱਨ. ਆਈ.)–ਅਫਗਾਨਿਸਤਾਨ ਦੇ ਸਰ-ਏ-ਪੁਲ ਸੂਬੇ ਦੇ ਬਲਖਬ ਜ਼ਿਲ੍ਹੇ ’ਚ ਕੋਲੇ ਦੀਆਂ ਖਦਾਨਾਂ ’ਤੇ ਕੰਟਰੋਲ ਕਰਨ ਲਈ ਤਾਲਿਬਾਨ ਤੇ ਸਥਾਨਕ ਲੋਕਾਂ ਦਰਮਿਆਨ ਲੜਾਈ ਕਾਰਨ ਹਜ਼ਾਰਾਂ ਲੋਕ ਬੇਘਰ ਹੋ ਗਏ। ਪਿਛਲੇ ਕਈ ਹਫਤਿਆਂ ਤੋਂ ਬਲਖਬ ਜ਼ਿਲ੍ਹੇ ’ਚ ਲੜਾਈ ਚੱਲ ਰਹੀ ਹੈ ਜਿੱਥੇ 5 ਚਾਲੂ ਕੋਲਾ ਖਦਾਨਾਂ ਦੇ ਨਾਲ-ਨਾਲ ਦੁਨੀਆ ਦਾ ਸਭ ਤੋਂ ਵੱਡਾ ਤਾਂਬੇ ਦਾ ਭੰਡਾਰ ਵੀ ਸੀ। ਬਲਖਬ ਜ਼ਿਲ੍ਹੇ ’ਚ ਹੁਣੇ ਜਿਹੇ ਦੀ ਲੜਾਈ ਤੋਂ ਬਾਅਦ ਘੱਟੋ-ਘੱਟ 27 ਹਜ਼ਾਰ ਲੋਕ ਬੇਘਰ ਹੋਏ ਹਨ ਅਤੇ ਬਾਮਿਆਨ ਸਮੇਤ ਗੁਆਂਢੀ ਸੂਬਿਆਂ ’ਚ ਭੱਜ ਗਏ ਹਨ।

ਇਹ ਵੀ ਪੜ੍ਹੋ : ਬ੍ਰਿਟੇਨ 'ਚ 'ਡਰਾਈਵਿੰਗ ਟੈਸਟ' ਨਾਲ ਜੁੜੀ ਧੋਖਾਧੜੀ 'ਚ ਭਾਰਤੀ ਮੂਲ ਦੀ ਮਹਿਲਾ ਨੂੰ ਜੇਲ੍ਹ

ਕੋਲੇ ਦੀ ਨਿਕਾਸੀ ਲੰਮੇ ਸਮੇਂ ਤੋਂ ਚੱਲ ਰਹੀ ਹੈ ਪਰ 3 ਮਹੀਨੇ ਪਹਿਲਾਂ ਇਹ ਤੇਜ਼ ਹੋ ਗਈ। ਕੋਲਿਆਂ ਨਾਲ ਭਰੇ ਦਰਜਨਾਂ ਟਰੱਕ ਰੋਜ਼ਾਨਾ ਉੱਚੇ-ਨੀਵੇਂ ਪਹਾੜੀ ਰਸਤਿਆਂ ਤੋਂ ਹੁੰਦੇ ਹੋਏ ਕਾਬੁਲ ਆਉਂਦੇ ਹਨ ਅਤੇ ਉੱਥੋਂ ਪਾਕਿਸਤਾਨ ਚਲੇ ਜਾਂਦੇ ਹਨ ਜਿੱਥੇ ਇਹ ਜ਼ਿਆਦਾਤਰ ਕੋਲਾ ਵੇਚਿਆ ਜਾਂਦਾ ਹੈ। ਅਫਗਾਨ ਕੋਲੇ ਦਾ ਗੁਆਂਢੀ ਦੇਸ਼ਾਂ ਨੂੰ ਐਕਸਪੋਰਟ ਉਸ ਵੇਲੇ ਤੋਂ ਵਧ ਗਿਆ ਹੈ ਜਦੋਂ ਤੋਂ ਬਿਜਲੀ ਪਲਾਂਟਾਂ ’ਚ ਵਰਤੋਂ ਵਿਚ ਲਿਆਂਦੇ ਜਾਣ ਵਾਲੇ ਥਰਮਲ ਕੋਲੇ ਦੇ ਵੱਡੇ ਐਕਸਪੋਰਟਰ ਇੰਡੋਨੇਸ਼ੀਆ ਨੇ ਆਪਣੀ ਘਰੇਲੂ ਸਪਲਾਈ ਦੀ ਕਮੀ ਨੂੰ ਵੇਖਦੇ ਹੋਏ ਇਸ ਸਾਲ ਦੇ ਸ਼ੁਰੂ ’ਚ ਐਕਸਪੋਰਟ ’ਤੇ ਪਾਬੰਦੀ ਲਾ ਦਿੱਤੀ।

ਇਹ ਵੀ ਪੜ੍ਹੋ :T20 ਵਿਸ਼ਵ ਕੱਪ ਤੋਂ ਪਹਿਲਾਂ ਇਨ੍ਹਾਂ ਦੇਸ਼ਾਂ ਦਾ ਦੌਰਾ ਕਰੇਗੀ ਭਾਰਤੀ ਟੀਮ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News