ਈਰਾਨ 'ਚ ਲੜਾਕੂ ਜਹਾਜ਼ F-5 ਕਰੈਸ਼, ਤਿੰਨ ਲੋਕਾਂ ਦੀ ਮੌਤ
Monday, Feb 21, 2022 - 02:34 PM (IST)
ਤਹਿਰਾਨ (ਭਾਸ਼ਾ)- ਉੱਤਰ-ਪੱਛਮੀ ਈਰਾਨ ਵਿੱਚ ਇੱਕ ਲੜਾਕੂ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਸਵਾਰ ਦੋ ਪਾਇਲਟਾਂ ਅਤੇ ਇੱਕ ਨਾਗਰਿਕ ਦੀ ਮੌਤ ਹੋ ਗਈ। ਦੇਸ਼ ਦੀ ਅਧਿਕਾਰਤ ਸਮਾਚਾਰ ਕਮੇਟੀ 'IRNA' ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਪੜ੍ਹੋ ਇਹ ਅਹਿਮ ਖ਼ਬਰ- ਇਮਰਾਨ 23-24 ਫਰਵਰੀ ਨੂੰ ਕਰਨਗੇ ਰੂਸ ਦਾ ਦੌਰਾ, ਜਾਣੋ 23 ਸਾਲ ਬਾਅਦ ਯਾਤਰਾ ਦੀ ਖਾਸ ਵਜ੍ਹਾ
ਖ਼ਬਰਾਂ ਮੁਤਾਬਕ ਲੜਾਕੂ ਜਹਾਜ਼ ਐੱਫ-5 ਤਬਰੀਜ਼ ਦੇ ਰਿਹਾਇਸ਼ੀ ਇਲਾਕੇ ਦੇ ਇਕ ਸਟੇਡੀਅਮ 'ਚ ਹਾਦਸਾਗ੍ਰਸਤ ਹੋਇਆ ਅਤੇ ਇਸ ਘਟਨਾ 'ਚ ਦੋ ਚਾਲਕਾਂ ਅਤੇ ਇਕ ਨਾਗਰਿਕ ਦੀ ਮੌਤ ਹੋ ਗਈ। ਗੌਰਤਲਬ ਹੈ ਕਿ ਈਰਾਨ ਦੀ ਹਵਾਈ ਸੈਨਾ ਕੋਲ 1979 'ਚ ਇਸਲਾਮਿਕ ਕ੍ਰਾਂਤੀ ਤੋਂ ਪਹਿਲਾਂ ਅਮਰੀਕਾ ਤੋਂ ਖਰੀਦੇ ਗਏ ਫ਼ੌਜੀ ਜਹਾਜ਼ ਹਨ। ਇਸ ਵਿਚ ਰੂਸ ਦੇ ਬਣੇ ਮਿਗ ਅਤੇ ਸੁਖੋਈ ਜਹਾਜ਼ ਵੀ ਹਨ। ਦਹਾਕਿਆਂ ਦੀਆਂ ਪਾਬੰਦੀਆਂ ਈਰਾਨ ਲਈ ਆਪਣੇ ਪੁਰਾਣੇ ਹੁੰਦੇ ਬੇੜਿਆਂ ਨੂੰ ਕਾਇਮ ਰੱਖਣਾ ਮੁਸ਼ਕਲ ਬਣਾ ਰਹੀਆਂ ਹਨ।
ਪੜ੍ਹੋ ਇਹ ਅਹਿਮ ਖ਼ਬਰ- ਸਿਡਨੀ 'ਚ ਅਚਾਨਕ ਰੇਲਾਂ ਬੰਦ ਹੋਣ ਕਾਰਣ ਯਾਤਰੀ ਹੋਏ ਪਰੇਸ਼ਾਨ