ਈਰਾਨ ’ਚ ਕੋਰੋਨਾ ਦੀ ਪੰਜਵੀਂ ਲਹਿਰ, ਜਾਨਸਨ ਐਂਡ ਜਾਨਸਨ ਵੈਕਸੀਨ ਨੂੰ ਦਿੱਤੀ ਮਨਜ਼ੂਰੀ
Friday, Sep 17, 2021 - 10:15 AM (IST)
ਤਹਿਰਾਨ (ਵਾਰਤਾ) : ਈਰਾਨ ਸਰਕਾਰ ਨੇ ਦੇਸ਼ ਵਿਚ ਕੋਰੋਨਾ ਦੀ ਪੰਜਵੀਂ ਲਹਿਰ ਦੇ ਮੱਦੇਨਜ਼ਰ ਅਮਰੀਕਾ ਦੀ ਜਾਨਸਨ ਐਂਡ ਜਾਨਸਨ ਵੱਲੋਂ ਵਿਕਸਿਤ ਕੋਵਿਡ-19 ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਈਰਾਨ ਦੇ ਸਰਵਉਚ ਨੇਤਾ ਅਯਾਤੁੱਲਾ ਅਲੀ ਖਾਮੇਨੇਈ ਵੱਲੋਂ ਅਮਰੀਕਾ ਅਤੇ ਬ੍ਰਿਟੇਨ ਵਿਚ ਨਿਰਮਿਤ ਟੀਕਿਆਂ ਦੇ ਆਯਾਤ ’ਤੇ ਪਾਬੰਦੀ ਲਗਾਉਣ ਦੇ 8 ਮਹੀਨਿਆਂ ਬਾਅਦ ਇਹ ਐਲਾਨ ਕੀਤਾ ਗਿਆ।
ਇਹ ਵੀ ਪੜ੍ਹੋ: ਯੂਰਪ ਸਮੇਤ ਹੋਰ ਦੇਸ਼ਾਂ ’ਚ ਯਾਤਰਾ ਪਾਬੰਦੀਆਂ ’ਚ ਢਿੱਲ ਨਾਲ ਭਾਰਤੀ ਮੁਸਾਫ਼ਰਾਂ ਦੀ ਗਿਣਤੀ ’ਚ ਭਾਰੀ ਉਛਾਲ
ਈਰਾਨੀ ਮੀਡੀਆ ਨੇ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਦੇ ਮੁਖੀ ਮੁਹੰਮਦ ਰਜਾ ਸ਼ਾਨੇਹਸਾਜ ਦੇ ਹਵਾਲੇ ਤੋਂ ਆਪਣੀ ਰਿਪੋਰਟ ਵਿਚ ਦੱਸਿਆ ਕਿ ਜਾਨਸਨ ਐਂਡ ਜਾਨਸਨ ਦੀ ਸਿੰਗਲ ਡੋਜ਼ ਕੋਰੋਨਾ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਉਥੇ ਹੀ ਰੂਸ ਵਿਚ ਵਿਕਸਿਤ ਸਿੰਗਲ ਡੋਜ਼ ਸਪੂਤਨਿਕ ਲਾਈਟ ਵੈਕਸੀਨ ਦੇ ਇਸਤੇਮਾਲ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। ਈਰਾਨ ਵਿਚ ਕੋਰੋਨਾ ਦੇ 53,78,408 ਮਾਮਲੇ ਦਰਜ ਕੀਤੇ ਗਏ ਹਨ। ਉਥੇ ਹੀ ਇਸ ਨਾਲ ਹੁਣ ਤੱਕ 1,16,072 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ: ਚੀਨ ’ਚ ਆਇਆ ਜ਼ਬਰਦਸਤ ਭੂਚਾਲ, 3 ਲੋਕਾਂ ਦੀ ਮੌਤ, 60 ਜ਼ਖ਼ਮੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।