ਫਰੈਂਕਫਰਟ 'ਚ ਵਰਲਡ ਸਿੱਖ ਪਾਰਲੀਮੈਂਟ ਦਾ ਪੰਜਵਾਂ ਜਨਰਲ ਇਜਲਾਸ ਸਫਲਤਾ ਪੂਰਵਕ ਸੰਪੰਨ

Tuesday, Oct 08, 2024 - 02:45 PM (IST)

ਫਰੈਂਕਫਰਟ 'ਚ ਵਰਲਡ ਸਿੱਖ ਪਾਰਲੀਮੈਂਟ ਦਾ ਪੰਜਵਾਂ ਜਨਰਲ ਇਜਲਾਸ ਸਫਲਤਾ ਪੂਰਵਕ ਸੰਪੰਨ

ਫਰੈਂਕਫਰਟ, ਜਰਮਨੀ (ਸਰਬਜੀਤ ਸਿੰਘ ਬਨੂੜ) - ਵਰਲਡ ਸਿੱਖ ਪਾਰਲੀਮੈਂਟ ਦੇ ਪੰਜਵੇਂ ਸਾਲਾਨਾ ਜਨਰਲ ਇਜਲਾਸ ਦਾ ਜਰਮਨੀ ਦੇ ਸ਼ਹਿਰ ਫਰੈਂਕਫਰਟ ਵਿੱਚ ਸਫਲਤਾ ਪੂਰਵਕ ਆਯੋਜਨ ਕੀਤਾ ਗਿਆ।ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਯੂਰਪ ਭਰ ਅਤੇ ਯੂ.ਕੇ ਤੋਂ ਪਹੁੰਚੇ 100 ਤੋਂ ਜ਼ਿਆਦਾ ਡੈਲੀਗੇਟਾਂ ਨੇ ਸੈਸ਼ਨ ਵਿੱਚ ਭਾਗ ਲਿਆ ਅਤੇ ਪੰਥਕ ਮੁੱਦਿਆ, ਭਵਿੱਖ ਦੇ ਪ੍ਰੋਗਰਾਮ ਉਲੀਕੇ ਗਏ ਤੇ ਵਿਚਾਰਾਂ ਕੀਤੀਆਂ ਗਈਆਂ। ਇਸ ਵਿਚ ਸਿੱਖ ਕੌਮ ਦੀ ਏਕਤਾ, ਸ਼ਕਤੀ ਅਤੇ ਸਾਂਝੇ ਉਦੇਸ਼ ਦਾ ਇੱਕ ਪ੍ਰਭਾਵਸ਼ਾਲੀ ਪ੍ਰਗਟਾਵਾ ਸੀ।

ਸੈਸ਼ਨ ਵਿੱਚ ਵਰਲਡ ਸਿੱਖ ਪਾਰਲੀਮੈਂਟ ਦੇ ਮੈਂਬਰਾਂ ਅਤੇ ਆਬਜ਼ਰਵਰਾਂ ਨੇ ਪਿਛਲੇ ਸਾਲ ਵਿੱਚ ਕੀਤੇ ਕੰਮ ਦੀ ਪੜਚੋਲ ਕੀਤੀ ਅਤੇ ਅਗਲੇ ਸਾਲ ਵਿੱਚ ਕੀਤੇ ਜਾਣ ਬਾਰੇ ਕੰਮਾਂ ਬਾਰੇ ਵਿਚਾਰਾਂ ਕੀਤੀਆਂ ਗਈਆਂ। ਸਾਰੇ ਮੈਂਬਰਾਂ ਨੇ ਸਿੱਖਾਂ ਨੂੰ ਦਰਪੇਸ਼ ਮੁਸ਼ਕਿਲਾਂ ਬਾਰੇ ਆਪਣੇ ਵਿਚਾਰ ਰੱਖੇ ਤੇ ਮਿਲ ਕੇ ਕੀਤੇ ਜਾ ਸਕਣ ਵਾਲੇ ਕੰਮਾਂ ਪ੍ਰਤੀ ਆਪਣੇ ਸੁਝਾਅ ਦਿੱਤੇ। 12 ਘੰਟੇ ਚੱਲੇ ਇਸ ਸੈਸ਼ਨ ਵਿੱਚ ਪਾਸ ਕੀਤੇ ਜਾਣ ਵਾਲੇ ਮਤਿਆ 'ਤੇ ਵਿਚਾਰ ਵਟਾਂਦਰਾ ਵੀ ਹੋਇਆ। ਖੁੱਲ੍ਹੇ ਸੈਸ਼ਨ ਵਿੱਚ ਜਰਮਨੀ ਅਤੇ ਯੂਰਪ ਭਰ ਤੋਂ ਪੰਥ ਦਰਦੀ ਸਿੱਖਾਂ ਨੇ ਵੀ ਸ਼ਮੂਲੀਅਤ ਕੀਤੀ। 

PunjabKesari

ਇਸ ਸੈਸ਼ਨ ਦੀ ਅਰੰਭਤਾ ਭਾਈ ਜਸਵਿੰਦਰ ਸਿੰਘ ਹਾਲੈਂਡ ਵੱਲੋਂ ਪੰਜ ਮੂਲ ਮੰਤਰ ਦੇ ਜਾਪ ਅਤੇ ਅਮਰੀਕਾ ਤੋਂ ਬੀਬੀ ਬਚਨ ਸਿੰਘ ਵੱਲੋਂ ਕੀਤੀ ਅਰਦਾਸ ਨਾਲ ਹੋਈ। ਭਾਈ ਗੁਰਚਰਨ ਸਿੰਘ ਗੁਰਾਇਆ ਨੇ ਸਵਾਗਤੀ ਭਾਸ਼ਣ ਦਿੱਤਾ ਤੇ ਅਮਰੀਕਾ ਦੇ ਖਾਲਿਸਤਾਨ ਆਗੂ ਡਾ. ਅਮਰਜੀਤ ਸਿੰਘ ਨੇ ਸਪੀਕਰ ਦੀ ਜ਼ਿੰਮੇਵਾਰੀ ਸੰਭਾਲਦਿਆਂ ਵਰਲਡ ਸਿੱਖ ਪਾਰਲੀਮੈਂਟ ਦੀ ਹੋਂਦ ਦਾ ਮਕਸਦ ਅਤੇ ਪਾਰਲੀਮੈਂਟ ਦੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਪੰਜਵੇਂ ਸੈਸ਼ਨ ਦੀ ਅਹਿਮੀਅਤ ਨੂੰ ਦੱਸਿਆ ਕੌਮੀ ਸਿੱਖਾਂ ਦੇ ਇਕੱਠ ਨੂੰ ਜ਼ਾਲਮ ਭਾਰਤੀ ਸਰਕਾਰ ਨੂੰ ਸੁਨੇਹਾ ਦਿੰਦਿਆਂ ਮੌਜੂਦਾ ਸਿੱਖ ਸੰਘਰਸ਼ ਵਿੱਚ ਡੇਢ ਲੱਖ ਸ਼ਹੀਦਾਂ ਨੂੰ ਯਾਦ ਕਰਦਿਆਂ ਅਤੇ ਉਨ੍ਹਾਂ ਦੇ ਨਕਸ਼ੇ ਕਦਮਾਂ ਤੇ ਚੱਲਣ ਦਾ ਪ੍ਰਣ ਕੀਤਾ ਗਿਆ। ਉਨ੍ਹਾਂ ਕਿਹਾ ਕਿ ਵਰਲਡ ਸਿੱਖ ਪਾਰਲੀਮੈਂਟ ਇਕ ਪਾਰਟੀ ਨਹੀਂ ਬਲਕਿ ਸਿੱਖ ਮਿਸਲਾਂ ਵਾਲਾ ਮਾਡਲ ਹੈ ਅਤੇ ਉਸੇ ਇਤਿਹਾਸ ਤੋਂ ਹੀ ਸੇਧ ਲਈ ਜਾ ਰਹੀ ਹੈ।

PunjabKesari

ਇਸ ਮੌਕੇ ਭਾਈ ਮਨਪ੍ਰੀਤ ਸਿੰਘ ਅਤੇ ਭਾਈ ਹਿੰਮਤ ਸਿੰਘ ਨੇ ਪਿਛਲੇ ਸਾਲ ਦੌਰਾਨ ਵਰਲਡ ਸਿੱਖ ਪਾਰਲੀਮੈਂਟ ਦੇ ਕੀਤੇ ਕਾਰਜਾਂ ਦੀ ਜਾਣਕਾਰੀ ਦਿੱਤੀ ਗਈ ਜਿਸ ਵਿੱਚ ਯੂ.ਐਨ.ਓ ਵਿੱਚ ਸਿੱਖ ਮੁੱਦਿਆ ਨੂੰ ਉਠਾਉਣਾ, ਹਿਊਮਨ ਰਾਈਟਜ਼ ਕਮਿਸ਼ਨ ਵੱਲੋਂ ਭਾਰਤ ਸਰਕਾਰ ਦੇ ਕੀਤੇ ਰਿਵਿਊ ਵਿੱਚ ਹਿੱਸਾ ਪਾਉਣਾ, ਅਮਰੀਕਾ ਦੀ ਸਰਕਾਰ ਨਾਲ ਸਿੱਖਾਂ ਦੀ ਗੱਲਬਾਤ ਅਤੇ ਟਰਾਂਸ ਨੈਸ਼ਨਲ ਰਿਪਰੈਸ਼ਨ ਦੇ ਵਿਰੋਧ ਵਿੱਚ ਕੀਤੇ ਕੰਮਾਂ ਬਾਰੇ ਜਾਣਕਾਰੀ ਦਿੱਤੀ ਗਈ।ਵਰਲਡ ਸਿੱਖ ਪਾਰਲੀਮੈਂਟ ਦੀ ਧਾਰਮਿਕ ਕੌਂਸਲ ਵੱਲੋਂ ਭਾਈ ਜਸਵਿੰਦਰ ਸਿੰਘ ਹਾਲੈਂਡ, ਸਿੱਖਿਆ ਕੌਂਸਲ ਦੇ ਭਾਈ ਜਗਜੀਤ ਸਿੰਘ , ਭਾਈ ਗੁਰਪ੍ਰੀਤ ਸਿੰਘ ਵੱਲੋਂ ਆਪਣੇ ਨਵੇਂ 'ਮਾਈ ਪਿੰਡ ਪਰਾਜੈਕਟ' ਬਾਰੇ ਦੱਸਿਆ ਅਤੇ ਪੰਜਾਬ ਦੇ ਪਿੰਡਾਂ ਵਿੱਚ ਵਾਤਾਵਰਣ, ਸਿਹਤ, ਅਤੇ ਸਮਾਜੀ ਵਿਸ਼ਿਆਂ 'ਤੇ ਕੀਤੀ ਜਾ ਰਹੀ ਖੋਜ ਬਾਰੇ ਜਾਣਕਾਰੀ ਦਿੱਤੀ। ਹਿਊਮਨ ਰਾਈਟਜ਼ ਕੌਂਸਲ ਦੇ ਪ੍ਰਭਜੋਤ ਸਿੰਘ ਨੇ ਕਕਾਰਾਂ ਦੀ ਬੇਅਦਬੀ, ਨਸਲੀ ਵਿਤਕਰੇ, ਧਾਰਮਿਕ ਅਜ਼ਾਦੀ ਅਤੇ ਹੋਰ ਵਿਸ਼ਿਆਂ ਉੱਤੇ ਕਾਨੂੰਨੀ ਕਾਰਵਾਈ ਤੋਂ ਲੈ ਕੇ ਜਾਗਰੂਕਤਾ ਫੈਲਾਉਣ ਤੱਕ ਕੌਂਸਲ ਦੇ ਕੀਤੇ ਕੰਮਾਂ ਬਾਰੇ ਜਾਣਕਾਰੀ ਦਿੱਤੀ। 

PunjabKesari

ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ 'ਚ ਪਹਿਲਾਂ ਮੰਦਰ 'ਤੇ ਕਬਜ਼ਾ, ਫਿਰ 'ਬਾਬਰੀ ਮਸਜਿਦ' 'ਚ ਤਬਦੀਲ

ਵਿੱਤੀ ਕੌਂਸਲ ਵੱਲੋਂ ਭਾਈ ਹਰਦਮ ਸਿੰਘ ਅਜ਼ਾਦ ਨੇ ਵਿੱਤੀ ਮਾਮਲਿਆ ਬਾਰੇ ਚੁਣੌਤੀਆਂ ਅਤੇ ਭਵਿੱਖ ਦੀਆਂ ਨੀਤੀਆਂ ਤੇ ਸੈਲਫ ਡਿਟਰਮੀਨੇਸ਼ਨ ਕੌਂਸਲ ਬਾਰੇ ਯੂ ਐਨ ਓ ਨਾਲ ਸਬੰਧਤ ਕੌਂਸਲ ਬਾਰੇ ਭਾਈ ਮਨਪ੍ਰੀਤ ਸਿੰਘ ਵੱਲੋਂ ਜਾਣਕਾਰੀ ਦਿਤੀ ਗਈ ਜਿਸ ਵਿੱਚ ਜਨੇਵਾ ਵਿੱਚ ਭਾਰਤ ਸਰਕਾਰ ਦੇ ਹੋਏ ਰਿਵੀਓ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਟਰਾਂਸ ਨੈਸ਼ਨਲ ਰਿਪਰੈਸ਼ਨ ਬਾਰੇ ਅਮਰੀਕਾ ਵਿੱਚ ਪੇਸ਼ ਹੋਏ ਮਤੇ ਵਿੱਚ ਪਹਿਲੀ ਵਾਰ ਖਾਲਿਸਤਾਨ ਸ਼ਬਦ ਨੂੰ ਜੋੜਿਆ ਗਿਆ। ਵੱਖ-ਵੱਖ ਦੇਸ਼ਾਂ ਦੇ ਨੁੰਮਾਇੰਦਿਆਂ ਅਤੇ ਯੂ ਐਸ ਏ ਸੈਨਟਰਾਂ ਨਾਲ ਹੋਏ ਮੇਲਜੋਲ ਬਾਰੇ ਜਾਣਕਾਰੀ ਦਿੱਤੀ ਗਈ। ਕੈਨੇਡਾ ਤੋਂ ਭਾਈ ਸਿਮਰਨਜੋਤ ਸਿੰਘ ਨੇ ਕੈਨੇਡਾ ਅਤੇ ਵੈਲਫੇਅਰ ਕੌਂਸਲ ਵੱਲੋਂ ਦੇਸ਼ਾਂ ਵਿਦੇਸ਼ਾਂ ਵਿੱਚ ਕੀਤੇ ਲੋਕ ਭਲਾਈ ਦੇ ਕੰਮਾਂ ਬਾਰੇ ਭਾਈ ਸੰਤੋਖ ਸਿੰਘ ਵੱਲੋਂ ਦੱਸਿਆ ਗਿਆ। ਇਸ ਮੌਕੇ ਭਾਈ ਗੁਰਵਿੰਦਰ ਸਿੰਘ ਆਸਟ੍ਰੇਲੀਆ ਅਤੇ ਹਰਜਾਪ ਸਿੰਘ ਜਾਫੀ, ਭਾਈ ਸ਼ਾਮ ਸਿੰਘ ਆਸਟ੍ਰੇਲੀਆ, ਡਾ: ਇਕਤਦਾਰ ਚੀਮਾ ਨੇ ਅੰਤਰਾਸ਼ਟਰੀ ਹਾਲਾਤਾਂ ਦੇ ਸਨਮੁੱਖ ਸਿੱਖਾਂ ਨੂੰ ਕਰਨ ਵਾਲੇ ਕੰਮਾਂ ਬਾਰੇ ਵਿਚਾਰਾਂ ਦਿੱਤੀਆਂ।    

PunjabKesari

ਸੈਸ਼ਨ ਦੇ ਦੂਸਰੇ ਹਿੱਸੇ ਵਿੱਚ ਯੂਰਪ ਦੇ ਨੌਜਵਾਨਾਂ ਨੂੰ ਸਥਾਨਕ ਸਿਆਸਤ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕਰਨ ਦੇ ਨਿਸ਼ਾਨੇ ਨਾਲ ਸਿੱਖ ਯੂਥ ਰਣਨੀਤੀ ਸੈਸ਼ਨ ਕਰਵਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਯੂਰਪ ਭਰ ਦੇ ਨੌਜਵਾਨਾਂ ਨੇ ਹਿੱਸਾ ਲਿਆ ਤੇ ਪੰਥਕ ਆਗੂਆਂ ਦੇ ਵਿਚਾਰ ਸੁਣੇ । ਇਸ ਮੌਕੇ ਜਰਮਨ ਤੋਂ ਗਰੀਨ ਪਾਰਟੀ ਦੀ ਬੀਬੀ ਮਹਿਵਿਸ਼ ਇਫਤਿਖਾਰ ਅਤੇ ਡਾ: ਇਰਾਨਬੋਮੀ ਨੇ ਸੰਬੋਧਨ ਕੀਤਾ ਤੇ ਨੌਜਵਾਨਾਂ ਨੂੰ ਜਰਮਨ ਸਿਆਸਤ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ ਬਾਰੇ ਕਿਹਾ ਗਿਆ। ਇਸ ਤੋਂ ਬਾਅਦ ਇੱਕ ਲੰਮਾਂ ਸਵਾਲ ਜਵਾਬ ਸੈਸ਼ਨ ਚੱਲਿਆ ਜਿਸ ਵਿੱਚ ਡਾ: ਅਮਰਜੀਤ ਸਿੰਘ, ਭਾਈ ਗੁਰਪ੍ਰੀਤ ਸਿੰਘ, ਭਾਈ ਮਨਪ੍ਰੀਤ ਸਿੰਘ, ਭਾਈ ਪ੍ਰਭ ਸਿੰਘ, ਡਾ: ਤੇਜਪਾਲ ਸਿੰਘ ਅਤੇ ਜਗਜੀਤ ਸਿੰਘ ਨੇ ਨੌਜਵਾਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News