ਉੱਤਰੀ ਕੋਰੀਆ 'ਚ ਬੁਖ਼ਾਰ ਦਾ ਕਹਿਰ, 24 ਘੰਟਿਆਂ 'ਚ ਸਾਹਮਣੇ ਆਏ 2 ਲੱਖ ਤੋਂ ਵਧੇਰੇ ਮਾਮਲੇ

Saturday, May 21, 2022 - 04:30 PM (IST)

ਉੱਤਰੀ ਕੋਰੀਆ 'ਚ ਬੁਖ਼ਾਰ ਦਾ ਕਹਿਰ, 24 ਘੰਟਿਆਂ 'ਚ ਸਾਹਮਣੇ ਆਏ 2 ਲੱਖ ਤੋਂ ਵਧੇਰੇ ਮਾਮਲੇ

ਸਿਓਲ (ਏਜੰਸੀ)- ਉੱਤਰੀ ਕੋਰੀਆ ਨੇ ਸ਼ਨੀਵਾਰ ਨੂੰ ਕਿਹਾ ਕਿ ਲਗਭਗ 2,20,000 ਹੋਰ ਲੋਕਾਂ ਵਿੱਚ ਬੁਖ਼ਾਰ ਦੇ ਲੱਛਣ ਪਾਏ ਗਏ ਹਨ। ਇਸ ਦੇ ਨਾਲ ਹੀ, ਉਸ ਦੇ ਨੇਤਾ ਕਿਮ ਜੋਂਗ ਉਨ ਨੇ ਕੋਵਿਡ -19 ਦੇ ਫੈਲਣ ਨੂੰ ਰੋਕਣ ਵਿੱਚ ਸਫ਼ਲਤਾ ਮਿਲਣ ਦਾ ਦਾਅਵਾ ਕੀਤਾ ਹੈ। ਦੇਸ਼ ਦੀ 2.6 ਕਰੋੜ ਦੀ ਆਬਾਦੀ ਨੇ ਕੋਵਿਡ-19 ਰੋਕੂ ਵੈਕਸੀਨ ਦੀ ਖ਼ੁਰਾਕ ਨਹੀਂ ਲਈ ਹੈ। ਕੋਰੋਨਾ ਵਾਇਰਸ ਦੇ ਇਸ ਪ੍ਰਸਾਰ ਨੇ ਦੁਨੀਆ ਦੀ ਸਭ ਤੋਂ ਖ਼ਰਾਬ ਸਿਹਤ ਪ੍ਰਣਾਲੀ ਵਾਲੇ ਗਰੀਬ ਅਤੇ ਅਲਗ-ਥਲਗ ਪਏ ਦੇਸ਼ ਵਿੱਚ ਗੰਭੀਰ ਸਥਿਤੀ ਨੂੰ ਲੈ ਕੇ ਚਿੰਤਾ ਪੈਦਾ ਕਰ ਦਿੱਤੀ ਹੈ। 

ਇਹ ਵੀ ਪੜ੍ਹੋ: ਆਸਟ੍ਰੇਲੀਅਨ ਫੈਡਰਲ ਚੋਣਾਂ: ਚੋਣ ਮੈਦਾਨ 'ਚ 6 ਪੰਜਾਬੀਆਂ ਸਮੇਤ 17 ਭਾਰਤੀ ਮੂਲ ਦੇ ਉਮੀਦਵਾਰ

ਮਾਹਰਾਂ ਦਾ ਕਹਿਣਾ ਹੈ ਕਿ ਉੱਤਰੀ ਕੋਰੀਆ ਸੰਕ੍ਰਮਣ ਦੇ ਫੈਲਣ ਦੇ ਸਹੀ ਪੈਮਾਨੇ ਨੂੰ ਘੱਟ ਕਰ ਰਿਹਾ ਹੈ। ਉੱਤਰੀ ਕੋਰੀਆ ਦੀ ਸੈਂਟਰਲ ਨਿਊਜ਼ ਏਜੰਸੀ ਮੁਤਾਬਕ ਸ਼ੁੱਕਰਵਾਰ ਸ਼ਾਮ 6 ਵਜੇ ਤੱਕ 24 ਘੰਟਿਆਂ 'ਚ ਉੱਤਰੀ ਕੋਰੀਆ 'ਚ ਕਰੀਬ 2,19,030 ਲੋਕਾਂ 'ਚ ਬੁਖ਼ਾਰ ਦੇ ਲੱਛਣ ਪਾਏ ਗਏ। ਇਹ ਲਗਾਤਾਰ ਪੰਜਵੇਂ ਦਿਨ ਬੁਖ਼ਾਰ ਦੇ ਮਰੀਜ਼ਾਂ ਵਿੱਚ ਲਗਭਗ 2,00,000 ਕੇਸਾਂ ਦਾ ਵਾਧਾ ਹੈ। ਉੱਤਰੀ ਕੋਰੀਆ ਨੇ ਕਿਹਾ ਕਿ ਅਪ੍ਰੈਲ ਦੇ ਅੰਤ ਤੋਂ ਹੁਣ ਤੱਕ ਤੇਜ਼ੀ ਨਾਲ ਫੈਲ ਰਹੇ ਅਣਜਾਣ ਬੁਖ਼ਾਰ ਕਾਰਨ 24 ਲੱਖ ਤੋਂ ਵੱਧ ਲੋਕ ਬਿਮਾਰ ਹੋ ਗਏ ਹਨ ਅਤੇ 66 ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ: ਆਸਟ੍ਰੇਲੀਆ 'ਚ ਆਮ ਚੋਣਾਂ ਲਈ ਵੋਟਿੰਗ ਸ਼ੁਰੂ, ਸਕਾਟ ਮੌਰੀਸਨ ਅਤੇ ਐਂਥਨੀ ਅਲਬਾਨੀਜ਼ ਵਿਚਾਲੇ ਸਖ਼ਤ ਮੁਕਾਬਲਾ

ਕਿਮ ਨੇ ਸ਼ਹਿਰਾਂ ਵਿਚਕਾਰ ਯਾਤਰਾ 'ਤੇ ਵੀ ਸਖ਼ਤ ਪਾਬੰਦੀਆਂ ਲਗਾਈਆਂ ਅਤੇ ਰਾਜਧਾਨੀ ਪਿਓਂਗਯਾਂਗ ਵਿੱਚ ਦਵਾਈਆਂ ਦੇ ਸਟੋਰਾਂ ਤੱਕ ਦਵਾਈਆਂ ਪਹੁੰਚਾਉਣ ਵਿੱਚ ਮਦਦ ਲਈ ਹਜ਼ਾਰਾਂ ਫੌਜੀਆਂ ਨੂੰ ਤਾਇਨਾਤ ਕੀਤਾ ਹੈ। ਰਾਜਧਾਨੀ ਪਿਓਂਗਯਾਂਗ ਇਸ ਲਾਗ ਦਾ ਕੇਂਦਰ ਹੈ। ਕਿਮ ਨੇ ਸ਼ਨੀਵਾਰ ਨੂੰ ਸੱਤਾਧਾਰੀ ਪਾਰਟੀ ਦੀ ਪੋਲਿਟ ਬਿਊਰੋ ਦੀ ਬੈਠਕ 'ਚ ਕਿਹਾ ਕਿ ਦੇਸ਼ 'ਚ ਸੰਕ੍ਰਮਣ ਦਾ ਪ੍ਰਸਾਰ ਕੰਟਰੋਲ ਵਿਚ ਹੈ। ਉਨ੍ਹਾਂ ਨੇ ਆਰਥਿਕ ਮੁਸੀਬਤਾਂ ਨੂੰ ਘੱਟ ਕਰਨ ਲਈ ਮਹਾਂਮਾਰੀ ਦੀਆਂ ਪਾਬੰਦੀਆਂ ਵਿੱਚ ਢਿੱਲ ਦੇਣ ਦਾ ਵੀ ਸੰਕੇਤ ਦਿੱਤਾ।

ਇਹ ਵੀ ਪੜ੍ਹੋ: 7 ਮਹੀਨੇ ਦੀ ਗਰਭਵਤੀ ਨੂੰ ਢਿੱਡ 'ਚ ਲੱਗੀ ਗੋਲੀ, ਮੌਤ ਨਾਲ ਲੜ ਬੱਚੇ ਨੂੰ ਜਨਮ ਦੇਣ ਮਗਰੋਂ ਤੋੜਿਆ ਦਮ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


 


author

cherry

Content Editor

Related News