ਫੇਸ਼ੀਅਲ ਯੋਗਾ ਕਰੋ ਤੇ ਦਿਖੋ ਯੰਗ ਤੇ ਰਿਫ੍ਰੈਸ਼
Monday, Nov 26, 2018 - 08:26 PM (IST)
ਲੰਡਨ (ਏਜੰਸੀ)- ਪੂਰੀ ਦੁਨੀਆ ਵਿਚ ਇਸ ਵੇਲੇ ਯੋਗਾ ਦਾ ਬੋਲ-ਬਾਲਾ ਹੈ ਅਤੇ ਲੋਕ ਯੋਗਾ ਕਰਕੇ ਆਪਣੇ ਮਨ ਤੇ ਤਨ ਦੀ ਸੁੰਦਰਤਾ ਵਿਚ ਨਿਖਾਰ ਲਿਆ ਰਹੇ ਹਨ। ਯੋਗਾ ਕਰਨ ਨਾਲ ਸਿਹਤ ਨੂੰ ਕਈ ਫਾਇਦੇ ਮਿਲਦੇ ਹਨ ਅਤੇ ਕਈ ਬੀਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ। ਇਸੇ ਤਰ੍ਹਾਂ ਹੁਣ ਲੋਕ ਫੇਸ਼ੀਅਲ ਯੋਗਾ ਕਰ ਰਹੇ ਹਨ, ਖਾਸ ਤੌਰ 'ਤੇ ਜਾਪਾਨ ਅਤੇ ਭਾਰਤ ਵਿਚ ਸੋਸ਼ਲ ਮੀਡੀਆ ਦੇ ਲਾਈਕਸ ਅਤੇ ਵੀਡੀਓ ਸ਼ੇਅਰਿੰਗ ਪਲੇਟਫਾਰਮ ਨੇ ਇਸ ਦੀ ਹਰਮਨਪਿਆਰਤਾ ਹੋਰ ਵਧਾ ਦਿੱਤੀ ਹੈ। ਇਨ੍ਹਾਂ ਪਲੇਟਫਾਰਮ ਰਾਹੀਂ ਇੰਸਟਰੱਕਟਰਜ਼ ਆਪਣੇ ਟਿਊਟੋਰੀਅਲਸ ਪੋਸਟ ਕਰ ਸਕਦੇ ਹਨ, ਜਿਸ ਕਾਰਨ ਤੁਸੀਂ ਘਰ ਵਿਚ ਹੀ ਇਸ ਦਾ ਲਾਭ ਲੈ ਸਕਦੇ ਹੋ। ਇਸ ਸਾਲ ਦੀ ਸ਼ੁਰੂਆਤ ਵਿਚ ਨਾਰਥਵੈਸਟਰਨ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਪਤਾ ਲਗਾਇਆ ਕਿ ਰੋਜ਼ਾਨਾ 30 ਮਿੰਟ ਫੇਸ਼ੀਅਲ ਐਕਸਰਸਾਈਜ਼ ਕਰਨ ਨਾਲ ਤੁਸੀਂ ਅਪਰ ਅਤੇ ਲੋਅਰਸ ਚੀਕਸ ਲਿਫਟ ਕਰ ਸਕਦੇ ਹੋ, ਜਿਸ ਨਾਲ ਸਕਿਨ ਟਾਈਟ ਹੁੰਦੀ ਹੈ। ਇਸ ਖੋਜ ਵਿਚ ਹਿੱਸਾ ਲੈਣ ਵਾਲੇ ਹੁਣ ਆਪਣੀ ਉਮਰ ਤੋਂ ਤਿੰਨ ਸਾਲ ਛੋਟੇ ਨਜ਼ਰ ਆਉਂਦੇ ਹਨ।
ਇਕ ਛੋਟੇ ਜਿਹੇ ਅਧਿਐਨ ਵਿਚ 40 ਤੋਂ 65 ਸਾਲ ਦੀਆਂ 16 ਔਰਤਾਂ ਨੂੰ 20 ਹਫਤੇ ਦੇ ਫੇਸ਼ੀਅਲ ਐਕਸਰਸਾਈਜ਼ ਪ੍ਰੋਗਰਾਮ ਵਿਚ ਸ਼ਾਮਲ ਕੀਤਾ ਗਿਆ। ਇੰਸਟਰੱਕਚਰ ਦੇ ਨਾਲ ਦੋ ਸੈਸ਼ਨ ਤੋਂ ਬਾਅਦ, ਔਰਤਾਂ ਨੇ 8 ਹਫਤੇ ਲਈ ਰੋਜ਼ਾਨਾ 30 ਮਿੰਟ ਲਈ ਫੇਸ਼ੀਅਲ ਐਕਸਰਸਾਈਜ਼ ਕੀਤੀ।
ਮੁਕਾਬਲੇਬਾਜ਼ਾਂ ਦੇ ਪ੍ਰੋਗਰਾਮ ਦੇ ਪਹਿਲੇ ਅਤੇ ਬਾਅਦ ਦੀਆਂ ਤਸਵੀਰਾਂ ਲਈਆਂ ਗਈਆਂ ਅਤੇ ਦੋ ਡਰਮੇਟੋਲਾਜਿਸਟ ਨੂੰ ਉਨ੍ਹਾਂ ਔਰਤਾਂ ਦੀ ਉਮਰ ਦੱਸਣ ਨੂੰ ਕਿਹਾ ਗਿਆ। ਉਨ੍ਹਾਂ ਨੇ ਦੇਖਿਆ ਕਿ ਪ੍ਰੋਗਰਾਮ ਤੋਂ ਬਾਅਦ ਔਸਤਨ ਉਮਰ ਮੁਕਾਬਲੇਬਾਜ਼ਾਂ ਦੀ 50.8 ਤੋਂ 48.1 ਸਾਲ ਹੇਠਾਂ ਆ ਗਈ। ਡਰਮੇਟੋਲਾਜਿਸਟਸ ਦਾ ਕਹਿਣਾ ਹੈ ਕਿ ਮੁਕਾਬਲੇਬਾਜ਼ਾਂ ਦੀਆਂ ਗੱਲਾਂ 20 ਹਫਤੇ ਵਿਚ ਕਾਫੀ ਇੰਪਰੂਵ ਹੋਈਆਂ ਪਰ ਉਨ੍ਹਾਂ ਨੂੰ ਕੋਈ ਬਹੁਤ ਵੱਡਾ ਚੇਂਜ ਨਹੀਂ ਨਜ਼ਰ ਆਇਆ। ਸਾਡੀ ਸਕਿਨ ਏਲਾਸਿਟਸਿਟੀ ਲੂਜ਼ ਕਰ ਦਿੰਦੀ ਹੈ ਕਿਉਂਕਿ ਸਾਡੀ ਉਮਰ ਵੱਧਦੀ ਹੈ ਅਤੇ ਸਕਿਨ 'ਤੇ ਰਿੰਕਲਸ ਅਤੇ ਫਾਈਨ ਲਾਈਂਸ ਨਜ਼ਰ ਆਉਂਦੀਆਂ ਹਨ।
ਨਾਰਥਵੈਸਟਰਨ ਸਟੱਡੀ ਦੇ ਲੀਡ ਆਰਥਰ ਡਾ. ਮੁਰਾਦ ਆਲਮ ਮੁਤਾਬਕ ਫੇਸ਼ੀਅਲ ਐਕਸਰਸਾਈਜ਼ ਚਿਹਰੇ ਦੇ ਮਸਲਸ ਗ੍ਰੋ ਕਰਨ ਵਿਚ ਮਦਦ ਕਰਦਾ ਹੈ।