ਬ੍ਰਿਟੇਨ: 28 ਸਾਲਾ ਅਧਿਆਪਕਾ ਨੇ 15 ਸਾਲ ਦੇ ਵਿਦਿਆਰਥੀ ਦਾ ਕੀਤਾ ਯੌਨ ਸ਼ੋਸ਼ਣ, ਹੋਈ ਜੇਲ

Wednesday, Aug 19, 2020 - 02:07 AM (IST)

ਬ੍ਰਿਟੇਨ: 28 ਸਾਲਾ ਅਧਿਆਪਕਾ ਨੇ 15 ਸਾਲ ਦੇ ਵਿਦਿਆਰਥੀ ਦਾ ਕੀਤਾ ਯੌਨ ਸ਼ੋਸ਼ਣ, ਹੋਈ ਜੇਲ

ਲੰਡਨ: ਬ੍ਰਿਟੇਨ ਵਿਚ ਇਕ ਅਧਿਆਪਿਕਾ ਨੂੰ ਆਪਣੇ 15 ਸਾਲ ਦੇ ਵਿਦਿਆਰਥੀ ਨੂੰ ਕੋਕੀਨ ਤੇ ਸ਼ਰਾਬ ਦਾ ਨਸ਼ਾ ਕਰਵਾ ਕੇ ਹੋਟਲ ਵਿਚ ਸੈਕਸ ਕਰਨ 'ਤੇ 32 ਮਹੀਨਿਆਂ ਦੀ ਜੇਲ ਦੀ ਸਜ਼ਾ ਹੋਈ ਹੈ। ਅਧਿਆਪਿਕਾ ਕੇਲੀ ਲੁਈਸ ਸਮਿਥ ਦੀ ਉਮਰ 28 ਸਾਲ ਹੈ। ਕੇਲੀ ਨੇ ਇਸ ਸਭ ਦੀ ਸ਼ੁਰੂਆਤ ਇੰਗਲੈਂਡ ਦੇ ਕੋਵੇਂਟ੍ਰੀ ਇਲਾਕੇ ਵਿਚ ਇਕ ਵਿਦਿਆਰਥੀ ਨੂੰ ਮਿਠਾਈ ਦੇਣ ਤੋਂ ਕੀਤੀ ਤੇ ਫਿਰ ਬਾਅਦ ਵਿਚ ਸਕੂਲ ਵਿਚ ਉਸ 'ਤੇ ਵਧੇਰੇ ਧਿਆਨ ਦੇਣ ਲੱਗੀ। ਵਾਰਵਿਕ ਕ੍ਰਾਊਨ ਕੋਰਟ ਵਿਚ ਕੇਲੀ ਨੂੰ 16 ਸਾਲ ਤੋਂ ਘੱਟ ਉਮਰ ਦੇ ਬੱਚੇ ਦੇ ਨਾਲ ਯੌਨ ਅਪਰਾਧ ਦੇ ਦੋ ਅਪਰਾਧਾਂ ਲਈ ਦੋਸ਼ੀ ਠਹਿਰਾਇਆ ਗਿਆ।

ਲੜਕੇ ਨੂੰ ਕੋਕੀਨ ਦਾ ਨਸ਼ਾ ਕਰਾਇਆ
ਪ੍ਰੋਸੀਕਿਊਟਰ ਰੇਬੇਕਾ ਵੇਡ ਨੇ ਅਦਾਲਤ ਨੂੰ ਦੱਸਿਆ ਕਿ ਕਿਸ ਤਰ੍ਹਾਂ ਅਧਿਆਪਿਕਾ ਨੇ ਪਹਿਲਾਂ ਸਕੂਲ ਦੀ ਮਿੰਨੀ ਬੱਸ ਵਿਚ ਲੜਕੇ ਨੂੰ ਆਪਣਾ ਨੰਬਰ ਦਿੱਤਾ ਤੇ ਉਸ ਨੂੰ ਉਕਸਾਉਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ। ਲੜਕੇ ਨੇ ਅਗਲੇ ਦਿਨ ਕੇਲੀ ਨੂੰ ਫੋਨ ਕੀਤਾ ਤੇ ਕੇਲੀ ਨੇ ਇਸ ਨੂੰ ਕੋਵੇਂਟ੍ਰੀ ਵਿਚ ਸਕੂਲ ਤੱਕ ਦੇ ਲਈ ਲਿਫਟ ਦਿੱਤੀ। ਉਸ ਤੋਂ ਬਾਅਦ ਕੇਲੀ ਨੇ ਪੀੜਤ ਵਿਦਿਆਥੀ ਦੇ ਨਾਲ ਕੋਕੀਨ ਦਾ ਨਸ਼ਾ ਕੀਤਾ ਜੋ ਗ੍ਰਿਫਤਾਰੀ ਤੋਂ ਬਾਅਦ ਹੋਈ ਜਾਂਚ ਵਿਚ ਸਾਬਿਤ ਹੋ ਗਿਆ ਸੀ। ਫਿਰ ਉਸ ਨੂੰ ਲੈ ਕੇ ਹਾਲਿਡੇ ਇਨ ਐਕਸਪ੍ਰੈੱਸ ਨਾਮ ਦੇ ਇਕ ਹੋਟਲ ਵਿਚ ਗਈ ਜਿਥੇ ਉਸ ਨੇ ਉਸ ਦੇ ਨਾਲ ਰਾਤ ਗੁਜ਼ਾਰੀ ਤੇ ਦੋ ਵਾਰ ਸੈਕਸ ਕੀਤਾ।

ਇਸੇ ਦੌਰਾਨ ਉਸ ਨੇ ਲੜਕੇ ਦੇ ਲਈ ਵੋਦਕਾ ਤੇ ਇਕ ਬੀਅਰ ਵੀ ਖਰੀਦੀ ਸੀ। ਪ੍ਰੋਸੀਕਿਊਟਰ ਰੇਬੇਕਾ ਵੇਡ ਨੇ ਪੀੜਕ ਲੜਕੇ ਦਾ ਪੱਖ ਰੱਖਦੇ ਹੋਏ ਕਿਹਾ ਕਿ ਕੇਲੀ ਨੇ ਉਸ ਨੂੰ ਸੈਕਸ ਕਰਨ ਲਈ ਮਜਬੂਰ ਨਹੀਂ ਕੀਤਾ ਸੀ ਪਰ ਲੜਕੇ ਨੇ ਉਸ ਤੋਂ ਬਾਅਦ ਅਧਿਆਪਿਕਾ ਨਾਲ ਦੁਬਾਰਾ ਮੁਲਾਕਾਤ ਨਹੀਂ ਕੀਤੀ।

ਕੇਲੀ ਦੇ ਵਕੀਲ ਨੇ ਉਸ ਦੇ ਬਚਾਅ ਵਿਚ ਕਿਹਾ ਕਿ ਉਸ ਦੀ ਘੱਟ ਉਮਰ ਦੀ ਨਾਦਾਨੀ ਹੈ ਤੇ ਇਕ ਬੱਚੇ ਦੀ ਮਾਂ ਹੋਣ ਦੇ ਨਾਤੇ ਉਸ ਨੂੰ ਮੁਆਫੀ ਮਿਲਣੀ ਚਾਹੀਦੀ ਹੈ। ਸਮਿਥ ਨੂੰ ਉਸ ਦੀਆਂ ਯੌਨ ਇੱਛਾਵਾਂ ਨੂੰ ਪੂਰਾ ਕਰਨ ਦੇ ਲਈ ਇਕ ਘੱਟ ਉਮਰ ਦੇ ਲੜਕੇ ਦਾ ਫਾਇਦਾ ਚੁੱਕਣ ਦੇ ਲਈ 32 ਮਹੀਨੇ ਦੀ ਜੇਲ ਹੋ ਗਈ ਹੈ। ਕੇਲੀ ਨੂੰ ਸਜ਼ਾ ਸੁਣਾਉਂਦੇ ਹੋਏ ਜੱਜ ਨੇ ਕਿਹਾ ਕਿ ਉਸ ਨੇ ਸਕੂਲ ਤੇ ਪੀੜਤ ਦੇ ਪਰਿਵਾਰ ਵਲੋਂ ਕੀਤੇ ਗਏ ਵਿਸ਼ਵਾਸ ਦੀ ਦਰਵਰਤੋਂ ਕੀਤੀ ਹੈ।


author

Baljit Singh

Content Editor

Related News