ਮਹਿਲਾ ਪੱਤਰਕਾਰ ਦੇ ਸਰੀਰਕ ਸ਼ੋਸ਼ਣ ਤੇ ਕਤਲ ਮਾਮਲੇ ਵਿਚ ਡੈਨਿਸ਼ ਜਾਂਚਕਰਤਾ ਨੂੰ ਉਮਰਕੈਦ

04/25/2018 6:34:45 PM

ਕੋਪੇਨਹੇਗਨ (ਏ.ਐਫ.ਪੀ.)- ਕੋਪੇਨਹੇਗਨ ਦੀ ਇਕ ਅਦਾਲਤ ਨੇ ਡੈਨਿਸ਼ ਜਾਂਚਕਰਤਾ ਪੀਟਰ ਮੈਡਸੇਨ ਨੂੰ ਸਵੀਡਿਸ਼ ਪੱਤਰਕਾਰ ਕਿਮ ਵਾਲ ਦੇ ਸਾਜ਼ਿਸ਼ ਤਹਿਤ ਕਤਲ ਅਤੇ ਸਰੀਰਕ ਸ਼ੋਸ਼ਣ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੰਦੇ ਹੋਏ ਅੱਜ ਉਮਰ ਕੈਦ ਦੀ ਸਜ਼ਾ ਸੁਣਾਈ। ਇਹ ਘਟਨਾ ਪਿਛਲੇ ਸਾਲ 47 ਸਾਲਾ ਮੈਡਸੇਨ ਵਲੋਂ ਤਿਆਰ ਕੀਤੀ ਗਈ ਪਨਡੁੱਬੀ ਵਿਚ ਹੋਈ ਸੀ। ਮੈਡਸੇਨ ਨੇ ਕਬੂਲ ਕੀਤਾ ਸੀ ਕਿ ਉਸ ਨੇ 30 ਸਾਲਾ ਪੱਤਰਕਾਰ ਦੀ ਲਾਸ਼ ਨੂੰ ਟੋਟੇ-ਟੋਟੇ ਕਰਕੇ ਪਾਣੀ ਵਿਚ ਸੁੱਟ ਦਿੱਤਾ ਸੀ। ਉਸ ਨੇ ਦਾਅਵਾ ਕੀਤਾ ਕਿ ਮਹਿਲਾ ਪੱਤਰਕਾਰ ਦੀ ਮੌਤ ਅਚਾਨਕ ਹੋਈ ਸੀ। 


Related News