ਜਿੱਤ ਦੀ ਖ਼ੁਸ਼ੀ ''ਚ ਮਹਿਲਾ ਬਾਕਸਰ ਨੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਕੀਤੀਆਂ ਪਾਰ, ਵੀਡੀਓ ਵਾਇਰਲ

Wednesday, Sep 07, 2022 - 01:12 PM (IST)

ਜਿੱਤ ਦੀ ਖ਼ੁਸ਼ੀ ''ਚ ਮਹਿਲਾ ਬਾਕਸਰ ਨੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਕੀਤੀਆਂ ਪਾਰ, ਵੀਡੀਓ ਵਾਇਰਲ

ਸਪੋਰਟਸ ਡੈਸਕ- ਖੇਡਾਂ ਵਿਚ ਅਕਸਰ ਦੇਖਿਆ ਜਾਂਦਾ ਹੈ ਕਿ ਖ਼ਿਡਾਰੀ ਜਿੱਤ ਹਾਸਲ ਕਰਨ ਮਗਰੋਂ ਆਪਣੀ ਟੀ-ਸ਼ਰਟ ਉਤਾਰ ਕੇ ਜਸ਼ਨ ਮਨਾਉਣ ਲੱਗਦੇ ਹਨ। ਫੁੱਟਬਾਲ ਮੈਚ ਵਿਚ ਇਹ ਕਾਫ਼ੀ ਆਮ ਹੈ ਪਰ ਹਾਲ ਹੀ ਵਿਚ ਇਕ ਮਹਿਲਾ ਬਾਕਸਰ ਨੇ ਜਿੱਤ ਦੀ ਖ਼ੁਸ਼ੀ ਵਿਚ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਉਹ ਜਿੱਤ ਮਗਰੋਂ ਇੰਨੀ ਪਾਗਲ ਹੋ ਗਈ ਕਿ ਉਸ ਨੇ ਆਪਣੀ ਟੀ-ਸ਼ਰਟ ਹੀ ਉਪਰ ਚੁੱਕ ਦਿੱਤੀ। ਅਸੀਂ ਗੱਲ ਕਰ ਰਹੇ ਹਾਂ ਕਿੱਕ ਬਾਕਸਰ ਤਾਏ ਐਮੀਰੀ ਦੀ, ਜਿਸ ਨੇ ਬੇਅਰ ਨਕਲ ਫਾਈਟਿੰਗ ਚੈਂਪੀਅਨਸ਼ਿਪ ਵਿਚ ਆਪਣਾ ਡੈਬਿਊ ਕੀਤਾ ਅਤੇ ਸ਼ਾਨਦਾਰ ਜਿੱਤ ਦਰਜ ਕੀਤੀ।

ਇਹ ਵੀ ਪੜ੍ਹੋ: 'ਟ੍ਰੋਲਿੰਗ' ਮਗਰੋਂ ਹੁਣ ਫਿਰ ਹੋਈ ਅਰਸ਼ਦੀਪ ਨਾਲ ਬਦਤਮੀਜ਼ੀ, ਭੜਕੇ ਪੱਤਰਕਾਰ ਨੇ ਸਿਖਾਇਆ ਸਬਕ (ਵੀਡੀਓ)

 
 
 
 
 
 
 
 
 
 
 
 
 
 
 

A post shared by TAI EMERY (@tai_emery)

35 ਸਾਲਾ ਇਕ ਖਿਡਾਰਨ ਨੇ ਅਪਰਕਟ ਲਗਾ ਕੇ ਆਪਣੀ ਵਿਰੋਧੀ ਨੂੰ ਨਾਕਆਊਟ ਕੀਤਾ ਅਤੇ ਜਿੱਤ ਤੋਂ ਬਾਅਦ ਉਹ ਰਿੰਗ ਦੇ ਉੱਪਰ ਚੜ੍ਹ ਗਈ ਅਤੇ ਫਿਰ ਜੋ ਹੋਇਆ ਉਸ ਨੂੰ ਵੇਖ ਕੇ ਹਰ ਕੋਈ ਦੰਗ ਰਹਿ ਗਿਆ। ਦਰਅਸਲ ਤਾਏ ਐਮੀਰੀ ਨੇ ਦਰਸ਼ਕਾਂ ਵੱਲ ਮੂੰਹ ਕਰਕੇ ਆਪਣੀ ਟੀ-ਸ਼ਰਟ ਉੱਪਰ ਚੁੱਕ ਦਿੱਤੀ ਅਤੇ ਉਸ ਦੀ ਇਹ ਹਰਕਤ ਕੈਮਰਿਆਂ ਵਿਚ ਕੈਦ ਹੋ ਗਈ ਅਤੇ ਹੁਣ ਇਹ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ।

ਇਹ ਵੀ ਪੜ੍ਹੋ: ਕ੍ਰਿਕਟ ਜਗਤ ਨਾਲ ਜੁੜੀ ਵੱਡੀ ਖ਼ਬਰ: ਸੁਰੇਸ਼ ਰੈਨਾ ਨੇ ਖੇਡ ਦੇ ਸਾਰੇ ਫਾਰਮੈਟਾਂ ਤੋਂ ਲਿਆ ਸੰਨਿਆਸ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News