ਤਾਲਿਬਾਨ ਦੇ ਡਰ ਤੋਂ ਪਾਕਿ ਨੇ ਅਫਗਾਨਿਸਤਾਨ ਨਾਲ ਲੱਗਦਾ ਪ੍ਰਮੁੱਖ ਰਸਤਾ ਕੀਤਾ ਬੰਦ
Friday, Jul 16, 2021 - 02:14 PM (IST)
ਪੇਸ਼ਾਵਰ (ਬਿਊਰ) ਤਾਲਿਬਾਨ ਦੇ ਡਰ ਨਾਲ ਪਾਕਿਸਤਾਨ ਨੇ ਬਲੋਚਿਸਤਾਨ ਸੂਬੇ ਨਾਲ ਲੱਗਦੀ ਅਫਗਾਨਿਸਤਾਨ ਦੀ ਸਰਹੱਦ ਦੇ ਪ੍ਰਮੁੱਖ ਰਸਤਿਆਂ ਨੂੰ ਬੰਦ ਕਰ ਦਿੱਤਾ ਹੈ। ਅਫਗਾਨਿਸਤਾਨ ਵਿਚ ਤਾਲਿਬਾਨ ਲੜਾਕਿਆਂ ਵੱਲੋਂ ਮਹੱਤਵਪੂਰਨ 'ਸਪਿਨ ਬੋਲਡਕ ਕ੍ਰਾਸਿੰਗ' 'ਤੇ ਕਬਜ਼ਾ ਜਮਾਉਣ ਦੀ ਰਿਪੋਰਟ ਦੇ ਬਾਅਦ ਪਾਕਿਸਤਾਨ ਨੇ ਇਹ ਕਦਮ ਚੁੱਕਿਆ ਹੈ। ਚਮਨ ਦੇ ਸਹਾਇਕ ਕਮਿਸ਼ਨਰ ਆਰਿਫ ਕਾਕਰ ਨੇ ਮੀਡੀਆ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਅਫਗਾਨਿਸਤਾਨ ਨਾਲ ਲੱਗਦੇ ਚਮਨ ਬਾਰਡਰ 'ਤੇ 'ਦੋਸਤੀ ਦਰਵਾਜਾ' ਬੰਦ ਕਰ ਦਿੱਤਾ ਗਿਆ ਹੈ।
ਇਸ ਵਿਚਕਾਰ ਤਾਲਿਬਾਨ ਨੇ ਬੁੱਧਵਾਰ ਨੂੰ ਪਾਕਿਸਤਾਨ ਨਾਲ ਲੱਗਦੇ ਅਹਿਮ ਰਣਨੀਤਕ ਬਿੰਦੂ ਸਪਿਨ ਬੋਲਡਕ 'ਤੇ ਆਪਣਾ ਕੰਟਰੋਲ ਹੋਣ ਦਾ ਐਲਾਨ ਕੀਤਾ ਹੈ। ਤਾਲਿਬਾਨ ਦੇ ਬੁਲਾਰੇ ਜਬੀਉੱਲਾ ਮੁਜਾਹਿਦ ਨੇ ਇਕ ਵੀਡੀਓ ਟਵੀਟ ਕੀਤਾ ਜਿਸ ਵਿਚ ਕਥਿਤ ਤੌਰ 'ਤੇ ਤਾਲਿਬਾਨੀ ਲੜਾਕੇ ਦੱਖਣੀ-ਪੂਰਬੀ ਸ਼ਹਿਰ ਸਥਿਤ ਬੋਲਡਾਕ ਵਿਚ ਨਜ਼ਰ ਆ ਰਹੇ ਹਨ। ਉੱਥੇ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਪਾਕਿਸਤਾਨੀ ਸ਼ਹਿਰ ਚਮਨ ਦੇ ਲੋਕਾਂ ਨੇ ਵੀ ਸਰੱਹਦ ਰੇਖਾ ਦੇ ਪਰ ਤਾਲਿਬਾਨ ਦੇ ਝੰਡੇ ਲਹਿਰਾਉਂਦੇ ਦੇਖੇ ਅਤੇ ਤਾਲਿਬਾਨੀ ਲੜਾਕਿਆਂ ਦੀਆਂ ਗੱਡੀਆਂ ਦੀ ਦੇਖੀਆਂ ਗਈਆਂ।
ਪੜ੍ਹੋ ਇਹ ਅਹਿਮ ਖਬਰ- ਪਾਕਿ 'ਚ ਜਨਤਾ ਦਾ ਬੁਰਾ ਹਾਲ, ਮੁੜ ਵਧੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ
ਕਾਕਰ ਨੇ ਕਿਹਾ,''ਉੱਚ ਪੱਧਰ ਦੀ ਸੁਰੱਖਿਆ ਨਿਗਰਾਨੀ ਯਕੀਨੀ ਕੀਤੀ ਗਈ ਹੈ।'' ਭਾਵੇਂਕਿ ਉਹਨਾਂ ਨੇ ਤਾਲਿਬਾਨ ਲੜਾਕਿਆਂ ਵੱਲੋਂ ਸਪਿਨ ਬੋਲਡਕ ਕ੍ਰਾਸਿੰਗ 'ਤੇ ਕੰਟਰੋਲ ਦੀ ਰਿਪੋਰਟ ਦੇ ਸੰਬੰਧ ਵਿਚ ਕੋਈ ਟਿੱਪਣੀ ਨਹੀਂ ਕੀਤੀ। ਸਪਿਨ ਬੋਲਡਕ ਪਾਕਿਸਤਾਨ ਦੇ ਚਮਨ ਸ਼ਹਿਰ ਨਾਲ ਲੱਗਦੀ ਅਫਗਾਨ ਸਰਹੱਦ ਦਾ ਇਕ ਅਹਿਮ ਰਣਨੀਤਕ ਬਿੰਦੂ ਹੈ ਜਿਸ ਜ਼ਰੀਏ ਦੋਹਾਂ ਦੇਸ਼ਾਂ ਵਿਚਾਲੇ ਵੱਡੇ ਪੱਧਰ 'ਤੇ ਵਪਾਰ ਹੁੰਦਾ ਹੈ। ਸੋਸ਼ਲ ਮੀਡੀਆ 'ਤੇ ਵਾਇਰਸ ਤਸਵੀਰਾਂ ਵਿਚ ਇਸ ਅਹਿਮ ਬਿੰਦੂ ਦੇ ਨੇੜੇ ਤਾਲਿਬਾਨ ਲੜਾਕਿਆਂ ਦਾ ਕੰਟਰੋਲ ਹੋਣ ਦਾ ਦਾਅਵਾ ਕੀਤਾ ਗਿਆ ਹੈ। ਭਾਵੇਂਕਿ ਅਫਗਾਨ ਸਰਕਾਰ ਦੇ ਅਧਿਕਾਰੀਆਂ ਨੇ ਇਸ ਦਾ ਖੰਡਨ ਕੀਤਾ ਹੈ ਅਤੇ ਕਿਹਾ ਹੈ ਕਿ ਸਪਿਨ ਬੋਲਡਕ ਉਹਨਾਂ ਦੇ ਕੰਟਰੋਲ ਵਿਚ ਹੈ।