ਤਾਲਾਬੰਦੀ ਕਾਰਨ ਚੀਨ ’ਚ ਦਹਿਸ਼ਤ, ਐਪਲ ਦੀ ਫੈਕਟਰੀ ’ਚੋਂ ਕੰਧ ਟੱਪ ਕੇ ਦੌੜ ਰਹੇ ਕਾਮੇਂ, ਵੀਡੀਓ ਵਾਇਰਲ

11/01/2022 1:52:47 PM

ਗੈਜੇਟ ਡੈਸਕ– ਚੀਨ ’ਚ ਕੋਰੋਨਾ ਦੇ ਮਾਮਲੇ ਮੁੜ ਵਧਣ ਲੱਗੇ ਹਨ ਜਿਸ ਤੋਂ ਬਾਅਦ ਕਈ ਸ਼ਹਿਰਾਂ ’ਚ ਤਾਲਾਬੰਦੀ ਲਗਾਈ ਗਈ ਹੈ। ਇਸ ਤਾਲਾਬੰਦੀ ਵਿਚਕਾਰ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਵੇਖਿਆ ਜਾ ਸਕਦਾ ਹੈ ਕਿ ਲੋਕ ਕੰਧ ਟੱਪ ਕੇ ਦੌੜ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਕੰਧ ਟੱਪ ਕੇ ਦੌੜਨ ਵਾਲੇ ਐਪਲ ਦੀ ਫੈਕਟਰੀ ’ਚ ਕੰਮ ਕਰਦੇ ਹਨ ਅਤੇ ਤਾਲਾਬੰਦੀ ਕਾਰਨ ਦੌੜ ਰਹੇ ਹਨ। 

 

Workers have broken out of #Apple’s largest assembly site, escaping the Zero #Covid lockdown at Foxconn in #Zhengzhou. After sneaking out, they’re walking to home towns more than 100 kilometres away to beat the Covid app measures designed to control people and stop this. #China pic.twitter.com/NHjOjclAyU

— Stephen McDonell (@StephenMcDonell) October 30, 2022

ਇਹ ਪੂਰੀ ਵੀਡੀਓ ਮੱਧ ਚੀਨ ਸ਼ਹਿਰ ਝੇਂਗਝੌ (Zhengzhou) ਦੀ ਦੱਸੀ ਜਾ ਰਹੀ ਹੈ ਜਿੱਥੇ ਐਪਲ ਦੀ ਫੈਕਟਰੀ ਹੈ। ਤਾਲਾਬੰਦੀ ਲਾਗੂ ਹੋਣ ਤੋਂ ਬਾਅਦ ਲੋਕਾਂ ’ਚ ਦਹਿਸ਼ਤ ਹੈ ਕਿ ਉਹ ਕਿਤੇ ਫੱਸ ਨਾ ਜਾਣ ਜਾਂ ਇਨਫੈਕਟਿਡ ਨਾ ਹੋ ਜਾਣ। ਇਸ ਡਰ ਕਾਰਨ ਕੰਧ ਟੱਪ ਕੇ ਦੌੜ ਰਹੇ ਹਨ। ਕਿਹਾ ਜਾ ਰਿਹਾ ਹੈਕਿ ਇਸਦਾ ਅਸਰ ਐਪ ਦੇ ਪ੍ਰੋਡਕਸ਼ਨ ’ਤੇ ਪਵੇਗਾ। 

PunjabKesari

ਚੀਨੀ ਮੀਡੀਆ ਮੁਤਾਬਕ, ਝੇਂਗਝੌ ਸਥਿਤ ਇਹ ਦੁਨੀਆ ਦੀ ਸਭ ਤੋਂ ਵੱਡੀ ਐਪਲ ਦੀ ਫੈਕਟਰੀ ਹੈ ਜਿਸ ਵਿਚ 2 ਲੱਖ ਤੋਂ ਵੀ ਜ਼ਿਆਦਾ ਕਾਮੇਂ ਕੰਮ ਕਰਦੇ ਹਨ। ਕਈ ਰਿਪੋਰਟਾਂ ’ਚ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਫੈਕਟਰੀ ਦੇ ਅੰਦਰ ਕੁਝ ਸਮੇਂ ਤੋਂ ਸਭ ਠੀਕ ਨਹੀਂ ਚੱਲ ਰਿਹਾ ਜਿਸ ਕਾਰਨ ਲੋਕ ਦੌੜਨ ਲਈ ਮਜਬੂਰ ਹਨ। 


Rakesh

Content Editor

Related News