FBI ਨੇ ਰੂਸੀ ਸਾਈਬਰ ਹਮਲੇ ''ਤੇ ਦਿੱਤੀ ਚੇਤਾਵਨੀ

Wednesday, Feb 23, 2022 - 04:07 PM (IST)

ਵਾਸ਼ਿੰਗਟਨ (ਵਾਰਤਾ)- ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐੱਫ.ਬੀ.ਆਈ.) ਨੇ ਅਮਰੀਕੀ ਕਾਰੋਬਾਰੀਆਂ ਅਤੇ ਅਧਿਕਾਰੀਆਂ ਨੂੰ ਰੂਸੀ ਹੈਕਰਾਂ ਵੱਲੋਂ ਸੰਭਾਵਿਤ ਸਾਈਬਰ ਹਮਲੇ ਬਾਰੇ ਚੇਤਾਵਨੀ ਦਿੱਤੀ ਹੈ। ਇਹ ਹਮਲੇ ਪੂਰਬੀ ਯੂਕ੍ਰੇਨ 'ਤੇ ਰੂਸ ਦੀ ਕਾਰਵਾਈ ਤੋਂ ਬਾਅਦ ਲਗਾਈਆਂ ਗਈਆਂ ਅਮਰੀਕੀ ਪਾਬੰਦੀਆਂ ਕਾਰਨ ਹੋ ਸਕਦੇ ਹਨ। ਇਹ ਜਾਣਕਾਰੀ ਬੁੱਧਵਾਰ ਨੂੰ ਇੱਥੇ ਸੀ.ਐੱਨ.ਐੱਨ. ਨੇ ਦਿੱਤੀ।

ਪ੍ਰਸਾਰਣਕਰਤਾ ਨੇ ਦੱਸਿਆ ਕਿ ਐੱਫ.ਬੀ.ਆਈ. ਦੇ ਸਾਈਬਰ ਕੰਮ ਅਤੇ ਖੁਫੀਆ ਵਿਭਾਗ ਦੇ ਮੁਖੀ ਡੇਵਿਡ ਰਿੰਗ ਨੇ ਦੋਸ਼ ਲਾਇਆ ਹੈ ਕਿ ਸਾਈਬਰ ਅਪਰਾਧੀਆਂ ਲਈ ਰੂਸ ਇਕ "ਪ੍ਰਵਾਨਿਤ ਓਪਰੇਟਿੰਗ ਵਾਤਾਵਰਨ" ਹੈ ਅਤੇ ਯੂਕ੍ਰੇਨ 'ਤੇ ਰੂਸ ਅਤੇ ਪੱਛਮ ਵਿਚਕਾਰ ਟਕਰਾਅ ਦਰਮਿਆਨ ਇਸ ਵਿਚ ਕਮੀ ਨਹੀਂ ਆਉਣ ਵਾਲੀ ਹੈ। ਰਿੰਗ ਨੇ ਕਿਹਾ ਕਿ ਅਮਰੀਕਾ ਵਿਚ ਰੂਸੀ ਹੈਕਰਾਂ ਵੱਲੋਂ ਸਾਈਬਰ ਗਤੀਵਿਧੀ ਵਿਚ ਸੰਭਾਵੀ ਵਾਧਾ ਹੋ ਸਕਦਾ ਹੈ।

ਐੱਫ.ਬੀ.ਆਈ. ਮੁਖੀ ਨੇ ਪ੍ਰਦਾਨ ਕੀਤੀਆਂ ਜਾ ਰਹੀਆਂ ਮਹੱਤਵਪੂਰਨ ਸੇਵਾਵਾਂ ਨੂੰ ਰੋਕਣ ਲਈ ਕੀਤੇ ਜਾਣ ਵਾਲੇ ਸਾਈਬਰ ਹਮਲਿਆਂ ਦਾ ਖ਼ਦਸ਼ਾ ਜਤਾਉਂਦੇ ਹੋਏ ਪੇਸ਼ੇਵਰਾਂ ਅਤੇ ਅਧਿਕਾਰੀਆਂ ਨੂੰ ਤਿਆਰੀ ਤਹਿਤ ਸਾਈਬਰ ਸੁਰੱਖਿਆ ਵਧਾਉਣ ਦੀ ਅਪੀਲ ਕੀਤੀ ਹੈ। ਅਮਰੀਕਾ ਅਤੇ ਹੋਰ ਯੂਰਪੀ ਸਹਿਯੋਗੀਆਂ ਦੇ ਖ਼ਿਲਾਫ਼ ਕਿਸੇ ਵੀ ਤਰ੍ਹਾਂ ਦੀਆਂ ਸਾਈਬਰ ਗਤੀਵਿਧੀਆਂ ਦੇ ਦੋਸ਼ਾਂ ਨੂੰ ਰੂਸ ਲਗਾਤਾਰ ਇਨਕਾਰ ਕਰਦਾ ਆਇਆ ਹੈ।


cherry

Content Editor

Related News