ਸਰਹੱਦ ਪਾਰ: ਡਾਂਸ ਕਰਦੀ ਕੁੜੀ ਦੀ ਵਾਇਰਲ ਵੀਡੀਓ ਵੇਖ ਭੜਕਿਆ ਪਿਓ, ਮਾਰ ਦਿੱਤੀ ਗੋਲ਼ੀ

Tuesday, Jan 24, 2023 - 01:47 PM (IST)

ਸਰਹੱਦ ਪਾਰ: ਡਾਂਸ ਕਰਦੀ ਕੁੜੀ ਦੀ ਵਾਇਰਲ ਵੀਡੀਓ ਵੇਖ ਭੜਕਿਆ ਪਿਓ, ਮਾਰ ਦਿੱਤੀ ਗੋਲ਼ੀ

ਗੁਰਦਾਸਪੁਰ/ਪਾਕਿਸਤਾਨ (ਵਿਨੋਦ)- ਪਾਕਿਸਤਾਨ ਦੇ ਜ਼ਿਲ੍ਹਾ ਚਾਰਸਦਾ ਦੇ ਪਿੰਡ ਵਣੋ-ਗੜੀ ’ਚ ਅੱਜ ਇਕ ਵਿਅਕਤੀ ਨੇ ਆਪਣੀ 18 ਸਾਲਾ ਕੁੜੀ ਦੀ ਡਾਂਸ ਕਰਦੇ ਹੋਏ ਵੀਡਿਓ ਵਾਇਰਲ ਹੋਣ ’ਤੇ ਉਸ ਦੇ ਗੋਲੀ ਮਾਰ ਕੇ ਕਤਲ ਕਰ ਦਿੱਤੀ।

ਸੂਤਰਾਂ ਅਨੁਸਾਰ ਮ੍ਰਿਤਕ ਕੁੜੀ ਦੀ ਮਾਂ ਨੇ ਪੁਲਸ ਨੂੰ ਦਿੱਤੇ ਬਿਆਨ ’ਚ ਦੱਸਿਆ ਕਿ ਉਹ ਆਪਣੀ ਧੀ ਅਤੇ ਵੱਡੀ ਧੀ ਦੇ ਪਤੀ ਸਮੇਤ ਘਰ ’ਚ ਮੌਜੂਦ ਸੀ, ਜਦਕਿ ਉਸ ਦਾ ਪਤੀ ਬਖਤਿਆਰ ਗੁਲ ਉੱਥੇ ਆਇਆ ਤਾਂ ਉਸ ਨੇ ਗੋਲੀ ਮਾਰ ਕੇ ਧੀ ਦਾ ਕਤਲ ਕਰ ਦਿੱਤਾ।

ਇਹ ਵੀ ਪੜ੍ਹੋ- ਅੰਮ੍ਰਿਤਸਰ: ਮੁੰਡੇ ਦੇ ਵਿਆਹ 'ਤੇ ਲੱਗਾ ਸੀ ਡੀ. ਜੇ., ਭੰਗੜਾ ਪਾਉਂਦਿਆਂ ਹੋਇਆ ਤਕਰਾਰ, ਚੱਲੀ ਗੋਲ਼ੀ

ਉਸ ਨੇ ਦੱਸਿਆ ਕਿ ਉਸ ਦੀ ਧੀ ਦੇ ਡਾਂਸ ਕਰਦੇ ਹੋਏ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਸੀ। ਜਿਸ ਕਾਰਨ ਲੋਕਾਂ ਅਤੇ ਰਿਸ਼ਤੇਦਾਰਾਂ ਵੱਲੋਂ ਉਲਾਂਭੇ ਦੇਣ ਦੇ ਬਾਅਦ ਇਹ ਕਦਮ ਉਠਾਇਆ ਗਿਆ। ਉਸ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਕੁੜੀ ਆਫ਼ਤਾਫ਼ ਇਸਲਾਮਾਬਾਦ ਦੇ ਇਕ ਅਮੀਰ ਪਰਿਵਾਰ ਦੇ ਘਰ ਘਰੇਲੂ ਨੌਕਰ ਸੀ, ਜਿੱਥੇ ਇਕ ਮੁੰਡਾ ਵੀ ਕੰਮ ਕਰਦਾ ਸੀ। ਉਕਤ ਨੌਜਵਾਨ ਨੇ ਕੁੜੀ ਨੂੰ ਵਿਆਹ ਦੀ ਪੇਸ਼ਕਸ ਕੀਤੀ ਸੀ ਪਰ ਆਫ਼ਤਾਫ਼ ਨੇ ਇਸ ਲਈ ਉਸ ਦਾ ਪ੍ਰਸਤਾਵ ਠੁਕਰਾ ਦਿੱਤਾ, ਕਿਉਂਕਿ ਆਫ਼ਤਾਫ਼ ਦੀ ਮੰਗਣੀ ਹੋ ਚੁੱਕੀ ਸੀ। ਮੁੰਡੇ ਨੇ ਆਫ਼ਤਾਫ਼ ਦੀ ਨੱਚਦੇ ਹੋਏ ਦੀ ਵੀਡਿਓ ਨੂੰ ਜਾਅਲੀ ਆਈ. ਡੀ. ਨਾਲ ਸੋਸ਼ਲ ਮੀਡੀਆ ’ਤੇ ਅਪਲੋਡ ਕਰ ਦਿੱਤੀ। ਉਨ੍ਹਾਂ ਕਿਹਾ ਕਿ ਅਸੀਂ ਉਕਤ ਮੁੰਡੇ ਖ਼ਿਲਾਫ਼ ਪੁਲਸ ਦੇ ਕੋਲ ਸ਼ਿਕਾਇਤ ਕਰਨ ਦਾ ਫ਼ੈਸਲਾ ਵੀ ਲਿਆ ਸੀ ਕਿ ਕੁੜੀ ਦੇ ਪਿਤਾ ਨੇ ਆਫ਼ਤਾਫ਼ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।

ਇਹ ਵੀ ਪੜ੍ਹੋ- ਬਟਾਲਾ ਵਿਖੇ ਗੁਆਂਢੀ ਮੁੰਡੇ ਤੋਂ ਦੁਖੀ ਔਰਤ ਨੇ ਕੀਤੀ ਖ਼ੁਦਕੁਸ਼ੀ, ਪਤੀ ਵੱਲੋਂ ਵੱਡਾ ਖ਼ੁਲਾਸਾ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News