ਰੋਂਦੇ ਪਿਤਾ ਨੇ ਫੇਸਬੁੱਕ ''ਤੇ ਸਾਂਝਾ ਕੀਤਾ ਧੀਆਂ ਦੇ ਜਾਣ ਦਾ ਦੁੱਖ, ਪੜ੍ਹ ਕੇ ਤੁਸੀਂ ਵੀ ਹੋ ਜਾਓਗੇ ਭਾਵੁਕ

06/12/2017 5:17:24 PM

ਤਸਮਾਨੀਆ— ਹਰ ਮਾਂ-ਬਾਪ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਹਨ, ਫਿਰ ਚਾਹੇ ਉਹ ਕੁੜੀ ਹੋਵੇ ਜਾਂ ਮੁੰਡਾ। ਬੱਚਿਆਂ ਨੂੰ ਕੁਝ ਹੋ ਜਾਵੇ ਤਾਂ ਮਾਪੇ ਜਿਉਂਦੇ ਜੀਅ ਹੀ ਮਰ ਜਾਂਦੇ ਹਨ, ਕਿਉਂਕਿ ਬੱਚੇ ਹੀ ਉਨ੍ਹਾਂ ਦਾ ਸੰਸਾਰ ਹੁੰਦੇ ਹਨ। ਕੁਝ ਅਜਿਹਾ ਹੀ ਬਦਕਿਸਮਤੀ ਬਾਪ, ਜਿਸ ਨੇ ਆਪਣੀ ਦੋਵੇਂ ਪਿਆਰੀਆਂ ਧੀਆਂ ਨੂੰ ਗੁਆ ਦਿੱਤਾ। ਇਸ ਦਾ ਦੁੱਖ ਉਸ ਨੇ ਫੇਸਬੁੱਕ 'ਤੇ ਸਾਂਝਾ ਕੀਤਾ ਹੈ ਅਤੇ ਆਪਣੀਆਂ ਧੀਆਂ ਨੂੰ ਭਾਵੁਕ ਤੇ ਨਿੱਘੀ ਸ਼ਰਧਾਂਜਲੀ ਦਿੱਤੀ ਹੈ। 
ਪਿਤਾ ਨੇ ਫੇਸਬੁੱਕ 'ਤੇ ਲਿਖਿਆ, ''ਮੇਰੀਆਂ ਪਿਆਰੀਆਂ ਧੀਆਂ ਮੈਂ ਤੁਹਾਨੂੰ ਦਿਲੋਂ ਪਿਆਰ ਕਰਦਾ ਹਾਂ। ਮੇਰੀਆਂ ਦੋਵੇਂ ਧੀਆਂ ਸ਼ੈਨਜਲ ਅਤੇ ਰੂਬੀ ਬਰੇਵਰ ਮੈਂ ਤੁਹਾਨੂੰ ਹਮੇਸ਼ਾ ਪਿਆਰ ਕਰਦਾ ਰਹਾਂਗਾ।'' ਪਰਿਵਾਰ ਦੇ ਹੋਰ ਮੈਂਬਰਾਂ ਅਤੇ ਦੋਸਤਾਂ ਨੇ ਲੜਕੀਆਂ ਦੇ ਭੈਣ-ਭਰਾਵਾਂ ਨੇ ਸੋਸ਼ਲ ਮੀਡੀਆ 'ਤੇ ਦੋਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਇਨ੍ਹਾਂ ਦੋ ਕੁੜੀਆਂ ਤੋਂ ਇਲਾਵਾ 3 ਹੋਰ ਬੱਚੇ ਸਨ, ਜੋ ਕਿ ਦੂਜੇ ਘਰ 'ਚ ਸੁੱਤੇ ਹੋਏ ਸਨ। ਬਦਕਿਸਮਤੀ ਨਾਲ ਜਿੱਥੇ ਕੁੜੀਆਂ ਸੁੱਤੀਆਂ ਸਨ, ਉੱਥੇ ਅੱਗ ਲੱਗ ਗਈ।
ਦਰਅਸਲ ਐਤਵਾਰ ਤੜਕਸਾਰ ਤਸਮਾਨੀਆ ਦੇ ਸ਼ਹਿਰ ਲੌਸੇਸਟਨ ਸਥਿਤ ਇਕ ਘਰ 'ਚ ਅੱਗ ਲੱਗ ਗਈ। ਘਰ 'ਚ ਸੌਂ ਰਹੀਆਂ ਦੋ ਛੋਟੀਆਂ ਭੈਣਾਂ ਦੀ ਅੱਗ 'ਚ ਸੜ ਕੇ ਮੌਤ ਹੋ ਗਈ। ਲੜਕੀਆਂ ਦੇ ਪਿਤਾ ਨੇ ਐਮਰਜੈਂਸੀ ਅਧਿਕਾਰੀਆਂ ਨੂੰ ਫੋਨ 'ਤੇ ਅੱਗ ਲੱਗਣ ਦੀ ਘਟਨਾ ਦੀ ਸੂਚਨਾ ਦਿੱਤੀ। ਮੌਕੇ 'ਤੇ ਪੁੱਜੇ ਅਧਿਕਾਰੀਆਂ ਨੇ ਅੱਗ 'ਤੇ ਕਾਬੂ ਪਾਇਆ ਅਤੇ ਦੋਹਾਂ ਲੜਕੀਆਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਜਾਂਚਕਰਤਾਵਾਂ ਨੇ ਕਿਹਾ ਕਿ ਅੱਗ ਲੱਗਣ ਦਾ ਮੁੱਖ ਕਾਰਨ ਬਿਜਲੀ ਨੁਕਸ ਸੀ।


Related News