6 ਮਹੀਨੇ ਦੇ ਬੱਚੇ ਨੂੰ ਚੂਹੇ ਨੇ 50 ਤੋਂ ਵੱਧ ਵਾਰ ਕੱਟਿਆ, ਪਿਤਾ ਨੂੰ ਹੋਈ ਜੇਲ੍ਹ

Saturday, Oct 05, 2024 - 02:53 PM (IST)

ਨਿਊਯਾਰਕ (ਰਾਜ ਗੋਗਨਾ)- ਅਮਰੀਕਾ ਦੇ ਸੂਬੇ ਇੰਡੀਆਨਾ ਦੇ ਇੱਕ ਪਿਤਾ ਨੂੰ 16 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ,ਕਿਉਂਕਿ ਉਹ ਆਪਣੇ 6 ਮਹੀਨੇ ਦੇ ਬੱਚੇ ਨੂੰ ਚੂਹੇ ਦੇ ਹਮਲੇ ਤੋਂ ਬਚਾਉਣ ਵਿੱਚ ਅਸਫਲ ਰਿਹਾ। ਬੱਚੇ ਨੂੰ ਉਸ ਦੇ ਪਾਲਣੇ ਵਿਚ ਖ਼ੂਨ ਨਾਲ ਲਥਪਥ ਪਾਇਆ ਗਿਆ ਸੀ। ਉਸ ਦੇ ਸਰੀਰ 'ਤੇ 50 ਤੋਂ ਵੱਧ ਵਾਰ ਚੂਹੇ ਦੇ ਕੱਟਣ ਦੇ ਨਿਸ਼ਾਨ ਸਨ। ਵੈਂਡਰਬਰਗ ਕਾਉਂਟੀ ਕੋਰਟ ਨੇ ਬੱਚੇ ਦੇ ਪਿਤਾ ਡੇਵਿਡ ਸ਼ੋਏਨਾਬੌਮ (32) ਅਤੇ ਮਾਂ ਏਂਜਲ ਸ਼ੋਏਨਾਬੌਮ (29) ਨੂੰ ਇਸ ਘਟਨਾ ਲਈ ਦੋਸ਼ੀ ਪਾਇਆ। ਬੱਚੇ ਦੀ ਮਾਂ ਨੂੰ 23 ਅਕਤੂਬਰ ਨੂੰ ਅਦਾਲਤ ਵੱਲੋ ਸਜ਼ਾ ਸੁਣਾਈ ਜਾਵੇਗੀ।

ਇਹ ਵੀ ਪੜ੍ਹੋ: ਕੈਨੇਡਾ ਨੇ ਭਾਰਤ ਖ਼ਿਲਾਫ਼ ਕਥਿਤ ਵਿਦੇਸ਼ੀ ਦਖਲਅੰਦਾਜ਼ੀ ਦੀ ‘ਵੱਖਰੀ’ ਜਾਂਚ ਕੀਤੀ ਸ਼ੁਰੂ

ਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾ 2023 ਵਿਚ ਵਾਪਰੀ ਸੀ, ਜਦੋਂ ਡੈਵਿਡ ਸ਼ੋਏਨਾਬੌਮ ਨੇ ਆਪਣੇ 6 ਮਹੀਨੇ ਦੇ ਬੱਚੇ ਨੂੰ ਖ਼ੂਨ ਨਾਲ ਲਥਪਥ ਮਿਲਣ ਦੀ ਪੁਲਸ ਨੂੰ ਸੂਚਨਾ ਦਿੱਤੀ ਸੀ। ਪੁਲਸ ਨੇ ਪਾਇਆ ਕਿ ਬੱਚੇ ਦੇ ਮੱਥੇ, ਗੱਲ ਅਤੇ ਨੱਕ 'ਤੇ ਚੂਹੇ ਦੇ ਕੱਟਣ ਦੇ 50 ਨਿਸ਼ਾਨ ਸਨ। ਮੈਡੀਕਲ ਸਟਾਫ ਨੇ ਪੁਸ਼ਟੀ ਕੀਤੀ ਕਿ ਇਹ ਸੱਟਾਂ ਸੰਭਾਵਤ ਤੌਰ 'ਤੇ ਸਥਾਈ ਵਿਗਾੜ ਦਾ ਕਾਰਨ ਬਣ ਸਕਦੀਆਂ ਹਨ। ਪੁਲਸ ਮੁਤਾਬਕ ਬੱਚੇ ਦੇ ਸੱਜੇ ਹੱਥ ਦੀਆਂ 4 ਉਂਗਲਾਂ ਅਤੇ ਅੰਗੂਠੇ ਦਾ ਮਾਸ ਪੂਰੀ ਤਰ੍ਹਾਂ ਨਾਲ ਕੁਤਰ ਦਿੱਤਾ ਗਿਆ ਗਿਆ ਸੀ। 

ਇਹ ਵੀ ਪੜ੍ਹੋ: ਪਰਬਤਾਰੋਹੀ ਮਿੰਗਮਾ ਜੀ. ਨੇ ਰਚਿਆ ਇਤਿਹਾਸ, ਬਿਨਾਂ ਵਾਧੂ ਆਕਸੀਜਨ ਦੇ 14 ਚੋਟੀਆਂ ਕੀਤੀਆਂ ਫਤਹਿ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


cherry

Content Editor

Related News