ਦਹਿਸ਼ਤ ''ਚ ਬੇਟੀ ਨੂੰ ਹੱਸਣਾ ਸਿਖਾ ਰਿਹੈ ਪਿਤਾ, ਸੀਰੀਆ ਦੀ ਬੇਚੈਨ ਕਰਦੀ ਵੀਡੀਓ

02/19/2020 8:45:08 PM

ਦਮਿਸ਼ਕ- ਦੁਨੀਆ ਦੇ ਕਈ ਦੇਸ਼ ਅਜਿਹੇ ਹਨ, ਜਿਥੇ ਕਦੋਂ ਹਵਾਈ ਹਮਲਾ ਸ਼ੁਰੂ ਹੋ ਜਾਵੇ, ਕਿਸੇ ਨੂੰ ਨਹੀਂ ਪਤਾ। ਖਾਸਕਰਕੇ ਸੀਰੀਆ ਦੀ ਗੱਲ ਕਰੀਏ ਤਾਂ ਇਥੇ ਰਹਿਣ ਵਾਲੇ ਲੋਕ ਹਰ ਵੇਲੇ ਇਸ ਡਰ ਦੇ ਸਾਏ ਵਿਚ ਜਿਊਣ ਲਈ ਮਜਬੂਰ ਹਨ। ਸੀਰੀਆ ਵਿਚ ਹੋ ਰਹੇ ਹਮਲਿਆਂ ਨੇ ਹੁਣ ਤੱਕ 9 ਲੱਖ ਲੋਕਾਂ ਨੂੰ ਆਪਣਾ ਘਰ ਛੱਡਣ 'ਤੇ ਮਜਬੂਰ ਕਰ ਦਿੱਤਾ ਹੈ। ਇਸ ਸਭ ਦੇ ਵਿਚਾਲੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਕ ਵੀਡੀਓ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਇਸ ਵੀਡੀਓ ਵਿਚ ਇਕ ਪਿਤਾ ਬੰਬ ਧਮਾਕਿਆਂ ਦੇ ਵਿਚਾਲੇ ਆਪਣੀ ਬੱਚੀ ਨੂੰ ਹਸਾਉਣ ਦੀ ਕੋਸ਼ਿਸ਼ ਕਰਦਾ ਦਿਖਾਈ ਦੇ ਰਿਹਾ ਹੈ।

ਬਾਲੀਵੁੱਡ ਐਕਟਰ ਜੀਸ਼ਾਨ ਅਯੂਬ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਸੀਰੀਆ ਵਿਚ ਧਮਾਕਿਆਂ ਦੇ ਵਿਚਾਲੇ ਇਕ ਪਿਤਾ (ਮੁਹੰਮਦ ਅਬਦੁੱਲਾ) ਆਪਣੀ ਚਾਰ ਸਾਲ ਦੀ ਬੇਟੀ (ਸੇਲਵਾ) ਨੂੰ ਹਸਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਨ ਦੇ ਨਾਲ ਜੀਸ਼ਾਨ ਨੇ ਲਿਖਿਆ ਕਿ ਇਹ ਸਭ ਤੋਂ ਦਿਲ ਦਹਿਲਾ ਦੇਣ ਵਾਲੀ ਗੱਲ ਹੈ, ਇਸ ਨੂੰ ਜਦੋਂ ਤੁਸੀਂ ਸੁਣੋਗੇ।

ਇਸ ਵੀਡੀਓ ਵਿਚ ਬੰਬ ਧਮਾਕਿਆਂ ਦੀ ਆਵਾਜ਼ ਸੁਣੀ ਜਾ ਸਕਦੀ ਹੈ। ਪਿਤਾ ਆਪਣੀ ਬੱਚੀ ਦੇ ਨਾਲ ਵੀਡੀਓ ਬਣਾ ਰਿਹਾ ਹੈ ਤੇ ਜਿਵੇਂ ਹੀ ਧਮਾਕਾ ਹੁੰਦਾ ਹੈ ਬੱਚੀ ਜ਼ੋਰ-ਜ਼ੋਰ ਨਾਲ ਹੱਸਣ ਲੱਗਦੀ ਹੈ। ਬੱਚੀ ਦਾ ਪਿਤਾ ਜਾਣਬੁੱਝ ਕੇ ਬੱਚੀ ਦੇ ਨਾਲ ਮਸਤੀ ਕਰ ਰਿਹਾ ਹੈ ਤਾਂਕਿ ਉਹ ਸੀਰੀਆ ਵਿਚ ਹੋ ਰਹੇ ਬੰਬ ਧਮਾਕਿਆਂ ਤੋਂ ਨਾ ਡਰੇ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਯੂਜ਼ਰਸ ਬੱਚੀ ਦੀ ਮਾਸੂਮੀਅਤ ਦੇਖ ਕੇ ਹੈਰਾਨ ਹਨ। 


Baljit Singh

Content Editor

Related News