ਟਾਈਟੈਨਿਕ ਦਿਖਾਉਣ ਗਈ ਲਾਪਤਾ ਪਣਡੁੱਬੀ ’ਚ ਫਸਿਆ ਪਾਕਿਸਤਾਨੀ ਰਈਸ ਤੇ ਉਸ ਦਾ ਬੇਟਾ

06/21/2023 9:04:36 AM

ਲੰਡਨ (ਵਿਸ਼ੇਸ਼)– ਪਾਕਿਸਤਾਨ ਦੇ ਸਭ ਤੋਂ ਅਮੀਰ ਲੋਕਾਂ ਵਿਚ ਸ਼ਾਮਲ ਸ਼ਹਿਜ਼ਾਦਾ ਦਾਊਦ (48) ਅਤੇ ਉਸ ਦਾ 19 ਸਾਲ ਦਾ ਬੇਟਾ ਸਲਮਾਨ ਦਾਊਦ ਸਮੇਤ 5 ਲੋਕ ਉਸ ਲਾਪਤਾ ਪਣਡੁੱਬੀ ਵਿਚ ਫਸੇ ਹੋਏ ਹਨ, ਜੋ ਡੁੱਬੇ ਹੋਏ ਟਾਈਟੈਨਿਕ ਨੂੰ ਦਿਖਾਉਣ ਲਈ ਗਈ ਸੀ। ਇਨ੍ਹਾਂ 5 ਲੋਕਾਂ ਵਿਚ ਇਕ ਬ੍ਰਿਟਿਸ਼ ਅਰਬਪਤੀ ਹਮੀਸ਼ ਹਾਰਡਿੰਗ ਵੀ ਹਨ।

ਇਹ ਵੀ ਪੜ੍ਹੋ: ਖ਼ੂਨ ਹੋਇਆ ਚਿੱਟਾ, 2,000 ਰੁਪਏ ਲਈ ਪੁੱਤ ਨੇ ਪਿਓ ਨੂੰ ਦਿੱਤੀ ਦਰਦਨਾਕ ਮੌਤ

ਇਨ੍ਹਾਂ ਤੋਂ ਇਲਾਵਾ ਫਰਾਂਸ ਦੇ ਮਸ਼ਹੂਰ ਖੋਜੀ ਪਾਲ ਹੈਨਰੀ ਨਾਰਜਿਓਲੈੱਟ ਅਤੇ ਓਸੀਅਨ ਗੇਟ ਦੇ ਸੀ. ਈ. ਓ. ਸਟੋਕਟਨ ਰਸ਼ ਸ਼ਾਮਲ ਹਨ। ਸ਼ਹਿਜ਼ਾਦਾ ਦਾਊਦ ਬ੍ਰਿਟੇਨ ਦੇ ਪ੍ਰਿੰਸੇਜ ਟਰੱਸਟ ਚੈਰਿਟੀ ਦੇ ਮੈਂਬਰ ਵੀ ਹਨ। ਸੰਪਰਕ ਗੁਆਉਣ ਤੋਂ ਪਹਿਲਾਂ ਪਣਡੁੱਬੀ ਟਾਈਟੈਨਿਕ ਦੇ ਮਲਬੇ ਨੇੜੇ ਸੀ। ਇਸ ਪਣਡੁੱਬੀ ਵਿਚ ਜੋ ਆਕਸੀਜਨ ਸੀ, ਉਹ ਸਿਰਫ 50 ਘੰਟੇ ਲਈ ਹੀ ਲੋੜੀਂਦੀ ਸੀ। ਇਹ ਪਣਡੁੱਬੀ ਸਥਾਨਕ ਸਮੇਂ ਮੁਤਾਬਕ ਐਤਵਾਰ ਸਵੇਰੇ 4 ਵਜੇ ਸਮੁੰਦਰ ਵਿਚ ਗਈ ਸੀ। ਅਜੇ ਤੱਕ ਇਸ ਪਣਡੁੱਬੀ ਦੀ ਸਥਿਤੀ ਦੀ ਜਾਣਕਾਰੀ ਵੀ ਨਹੀਂ ਲੱਗ ਸਕੀ ਹੈ। ਇਸ ਦੀ ਲੋਕੇਸ਼ਨ ਪਤਾ ਲੱਗਣ ਤੋਂ ਬਾਅਦ ਵੀ ਇਸ ਦੇ ਮਦਰਸ਼ਿਪ ਐੱਮ. ਵੀ. ਪੋਲਰ ਪ੍ਰਿੰਸ ਤੋਂ ਉਸ ਡੂੰਘਾਈ ਤੱਕ ਪੁੱਜਣ ਵਿਚ ਇਕ ਘੰਟਾ 45 ਮਿੰਟ ਦਾ ਸਮਾਂ ਲੱਗੇਗਾ। ਅਜਿਹੇ ਵਿਚ ਲੋਕਾਂ ਨੂੰ ਬਚਾਉਣ ਦੀ ਉਮੀਦ ਘੱਟ ਹੁੰਦੀ ਜਾ ਰਹੀ ਹੈ।

ਇਹ ਵੀ ਪੜ੍ਹੋ: ਓਡੀਸ਼ਾ ਰੇਲ ਹਾਦਸੇ ਦੇ ਪੀੜਤਾਂ ਦੀ ਮਦਦ ਲਈ ਅੱਗੇ ਆਈ ਭਾਰਤੀ ਫੁੱਟਬਾਲ ਟੀਮ, ਲਿਆ ਇਹ ਫ਼ੈਸਲਾ

12500 ਫੁੱਟ ਦੀ ਡੂੰਘਾਈ

ਜਿਸ ਜਗ੍ਹਾ ’ਤੇ ਪਣਡੁੱਬੀ ਦਾ ਸੰਪਰਕ ਟੁੱਟਾ ਸੀ, ਉਹ ਜਗ੍ਹਾ ਐਟਲਾਂਟਿਕ ਸਾਗਰ ਵਿਚ 12500 ਫੁੱਟ ਦੀ ਡੂੰਘਾਈ ’ਤੇ ਹੈ। ਜਿਥੇ ਇਕਦਮ ਹਨੇਰਾ ਹੈ। ਇਹ ਜਗ੍ਹਾ ਕੈਨੇਡਾ ਦੇ ਨਿਊਫਾਊਂਡਲੈਂਡ ਦੇ ਤੱਟ ਤੋਂ 370 ਮੀਲ ਦੀ ਦੂਰੀ ’ਤੇ ਸਮੁੰਦਰ ਵਿਚ ਹੈ। ਸ਼ਹਿਜ਼ਾਦੇ ਦੀ ਪਤਨੀ ਕ੍ਰਿਸਟੀਨਾ ਅਤੇ ਬੇਟੀ ਐਲਿਨਾ ਉਨ੍ਹਾਂ ਦੀ ਜ਼ਿੰਦਗੀ ਲਈ ਪ੍ਰਾਰਥਨਾ ਕਰ ਰਹੀਆਂ ਹਨ।

ਇਹ ਵੀ ਪੜ੍ਹੋ: ਭਵਾਨੀ ਦੇਵੀ ਨੇ ਰਚਿਆ ਇਤਿਹਾਸ, ਏਸ਼ੀਅਨ ਚੈਂਪੀਅਨਸ਼ਿਪ 'ਚ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਤਲਵਾਰਬਾਜ਼ ਬਣੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News