ਅਮਰੀਕਾ ''ਚ ਸੰਘਣੀ ਧੁੰਦ ਕਾਰਨ ਫਰੀਵੇਅ 99 ''ਤੇ ਵਾਪਰਿਆ ਭਿਆਨਕ ਹਾਦਸਾ, ਇੱਕ ਦੀ ਮੌਤ
Monday, Jan 12, 2026 - 09:51 AM (IST)
ਫਰਿਜਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) : ਐਤਵਾਰ ਸਵੇਰੇ ਸੰਘਣੀ ਧੁੰਦ ਕਾਰਨ ਫਰੀਵੇਅ 99 ‘ਤੇ ਵੱਡਾ ਸੜਕ ਹਾਦਸਾ ਵਾਪਰ ਗਿਆ। ਇਹ ਹਾਦਸਾ ਸਵੇਰੇ 9:15 ਵਜੇ ਨੌਰਥ ਐਵੇਨਿਊ ਅਤੇ ਸੀਡਰ ਐਵੇਨਿਊ ਦਰਮਿਆਨ ਸਾਊਥ ਲੇਨ ਵਿੱਚ ਹੋਇਆ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ।
ਇਹ ਵੀ ਪੜ੍ਹੋ : ਅਮਰੀਕਾ ਦੇ ਲਾਸ ਏਂਜਲਸ 'ਚ ਖਾਮੇਨੀ ਸਰਕਾਰ ਵਿਰੋਧੀ ਰੈਲੀ 'ਚ ਵੜ ਗਿਆ ਟਰੱਕ, ਹਮਲੇ 'ਚ ਕਈ ਲੋਕ ਜ਼ਖਮੀ

ਕੈਲੀਫੋਰਨੀਆ ਹਾਈਵੇ ਪੈਟਰੋਲ ਮੁਤਾਬਕ ਸੰਘਣੀ ਧੁੰਦ ਕਾਰਨ ਦਿੱਖ ਸਿਰਫ਼ 10–15 ਫੁੱਟ ਰਹਿ ਗਈ ਸੀ। ਅਚਾਨਕ ਬ੍ਰੇਕ ਲੱਗਣ ਨਾਲ ਕਰੀਬ 17 ਵਾਹਨ, ਜਿਸ ਵਿੱਚ ਇੱਕ ਸੈਮੀ-ਟਰੱਕ ਵੀ ਸ਼ਾਮਲ ਸੀ, ਆਪਸ ਵਿੱਚ ਟਕਰਾ ਗਏ। ਵਾਹਨਾਂ ਤੋਂ ਬਾਹਰ ਨਿਕਲੇ ਦੋ ਡਰਾਈਵਰ ਹੋਰ ਗੱਡੀਆਂ ਦੀ ਲਪੇਟ ਵਿੱਚ ਆ ਗਏ, ਜਿਨ੍ਹਾਂ ਵਿੱਚੋਂ ਇੱਕ ਦੀ ਮੌਕੇ ‘ਤੇ ਮੌਤ ਹੋ ਗਈ। ਮੌਕੇ ‘ਤੇ 12 ਐਂਬੂਲੈਂਸਾਂ ਪਹੁੰਚੀਆਂ ਅਤੇ ਕਈ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ। ਫਰੀਵੇਅ 99 ਦਾ ਸਾਊਥ ਹਿੱਸਾ ਕਈ ਘੰਟਿਆਂ ਲਈ ਬੰਦ ਰਿਹਾ। ਅਧਿਕਾਰੀਆਂ ਨੇ ਧੁੰਦ ਵਾਲੇ ਮੌਸਮ ਵਿੱਚ ਹੌਲੀ ਗੱਡੀ ਚਲਾਉਣ ਦੀ ਅਪੀਲ ਕੀਤੀ।
