ਵੱਡੀ ਖ਼ਬਰ; ਮਸ਼ਹੂਰ ਸਟੇਜ ਡਾਂਸਰ ਦਾ ਗੋਲੀ ਮਾਰ ਕੇ ਕਤਲ
Monday, Oct 13, 2025 - 05:20 PM (IST)

ਗੁਰਦਾਸਪੁਰ/ਪੇਸ਼ਾਵਰ (ਵਿਨੋਦ)- ਹਥਿਆਰਬੰਦ ਹਮਲਾਵਰਾਂ ਨੇ ਪੇਸ਼ਾਵਰ ਦੇ ਰਿੰਗ ਰੋਡ ’ਤੇ ਇਕ ਮਸ਼ਹੂਰ ਸਟੇਜ ਡਾਂਸਰ ਮੁਨੀਬਾ ਸ਼ਾਹ ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ, ਜਦੋਂ ਕਿ ਇਕ ਰਿਕਸ਼ਾ ਚਾਲਕ ਗੰਭੀਰ ਜ਼ਖਮੀ ਹੋ ਗਿਆ। ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਇਹ ਘਟਨਾ ਮਿਚਨੀ ਗੇਟ ਪੁਲਸ ਸਟੇਸ਼ਨ ਦੇ ਅਧਿਕਾਰ ਖੇਤਰ 'ਚ ਵਾਪਰੀ, ਜਿੱਥੇ ਅਣਪਛਾਤੇ ਬੰਦੂਕਧਾਰੀਆਂ ਨੇ ਮੁਨੀਬਾ ਸ਼ਾਹ ਨੂੰ ਲੈ ਕੇ ਜਾ ਰਹੇ ਇਕ ਰਿਕਸ਼ਾ ’ਤੇ ਗੋਲੀਬਾਰੀ ਕੀਤੀ। ਉਸ ਨੂੰ ਕਈ ਗੋਲੀਆਂ ਲੱਗੀਆਂ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਰਿਕਸ਼ਾ ਚਾਲਕ ਗੰਭੀਰ ਜ਼ਖਮੀ ਹੋ ਗਿਆ।
ਚਸ਼ਮਦੀਦਾਂ ਨੇ ਜਾਂਚਕਰਤਾਵਾਂ ਨੂੰ ਦੱਸਿਆ ਕਿ ਹਮਲਾਵਰਾਂ ਨੇ ਰਿਕਸ਼ਾ ਰੋਕਿਆ ਅਤੇ ਮੌਕੇ ਤੋਂ ਭੱਜਣ ਤੋਂ ਪਹਿਲਾਂ ਕਈ ਗੋਲੀਆਂ ਚਲਾਈਆਂ। ਪੁਲਸ ਨੇ ਲਾਸ਼ ਨੂੰ ਮੁਰਦਾਘਰ ਅਤੇ ਜ਼ਖਮੀ ਚਾਲਕ ਨੂੰ ਇਲਾਜ ਲਈ ਨੇੜਲੇ ਹਸਪਤਾਲ ਭੇਜ ਦਿੱਤਾ। ਰਿਕਸ਼ਾ ਚਾਲਕ ਅਹਿਮਦ ਫਰਾਜ਼ ਦੇ ਬਿਆਨ ਦੇ ਆਧਾਰ ’ਤੇ ਤਿੰਨ ਸ਼ੱਕੀਆਂ: ਲਾਇਕ, ਸ਼ੌਕਤ ਅਤੇ ਬਸ਼ੀਰ ਗੁਲ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਮੁਨੀਬਾ ਸ਼ਾਹ ਨੂੰ ਵਾਰ-ਵਾਰ ਨੱਚਣਾ ਬੰਦ ਕਰਨ ਦੀ ਚਿਤਾਵਨੀ ਦਿੱਤੀ ਗਈ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8