ਫੈਸਲਾਬਾਦ ’ਚ ਈਸਾਈ ਲੜਕੀ ਦਾ ਜਿਨਸੀ ਸ਼ੋਸ਼ਣ, ਮੁਲਜ਼ਮ ਫਰਾਰ
Thursday, Jan 22, 2026 - 11:45 PM (IST)
ਫੈਸਲਾਬਾਦ- ਹਿਊਮਨ ਰਾਈਟਸ ਫੋਕਸ ਪਾਕਿਸਤਾਨ ਨੇ ਇਕ 12 ਸਾਲਾ ਈਸਾਈ ਲੜਕੀ ਦੇ ਅਗਵਾ ਅਤੇ ਜਿਨਸੀ ਸ਼ੋਸ਼ਣ ਨਾਲ ਜੁੜੀ ਇਕ ਭਿਆਨਕ ਘਟਨਾ ਤੋਂ ਬਾਅਦ ਰਸਮੀ ਤੌਰ ’ਤੇ ਨਿੰਦਾ ਕੀਤੀ ਹੈ। ਐੱਫ. ਆਈ. ਆਰ. ਦਰਜ ਹੋਣ ਦੇ ਬਾਵਜੂਦ ਮੁਲਜ਼ਮ ਫਰਾਰ ਹਨ ਅਤੇ ਪੀੜਤ ਪਰਿਵਾਰ ਨੂੰ ਧਮਕੀਆਂ ਮਿਲ ਰਹੀਆਂ ਹਨ। ਸੰਗਠਨ ਵੱਲੋਂ ਇਕੱਠੇ ਕੀਤੇ ਗਏ ਫੈਕਟ ਫਾਈਂਡਿੰਗ ਮਿਸ਼ਨ ਦੇ ਅਨੁਸਾਰ, ਇਹ ਘਟਨਾ 8 ਦਸੰਬਰ, 2025 ਨੂੰ ਵਾਪਰੀ ਸੀ। ਪੀੜਤਾ ਦੇ ਪਿਤਾ ਨੇ ਦੱਸਿਆ ਕਿ ਨਾਬਾਲਗ ਲੜਕੀ ਸ਼ਾਮ ਕਰੀਬ 6:30 ਵਜੇ ਘਰ ਦਾ ਕੰਮ ਕਰਦੇ ਸਮੇਂ ਲਾਪਤਾ ਹੋ ਗਈ ਸੀ। 5 ਜਨਵਰੀ, 2026 ਨੂੰ ਹੋਈ ਅਦਾਲਤ ਦੀ ਤਾਜ਼ਾ ਸੁਣਵਾਈ ਦੌਰਾਨ ਕੋਈ ਖ਼ਾਸ ਡਿਵੈੱਲਪਮੈਂਟ ਰਿਕਾਰਡ ਨਹੀਂ ਕੀਤੀ ਗਈ। ਮੁਲਜ਼ਮਾਂ ਦੀ ਸਾਫ਼ ਪਛਾਣ ਅਤੇ ਗਵਾਹਾਂ ਦੇ ਬਿਆਨਾਂ ਦੇ ਬਾਵਜੂਦ ਪੁਲਸ ਨੇ ਅਜੇ ਤੱਕ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਹੈ।
