ਪਾਕਿਸਤਾਨ ਦੇ ਮੁਲਤਾਨ ''ਚ ਬਣ ਰਿਹਾ ਲਸ਼ਕਰ ਦਾ ਨਵਾਂ ਟ੍ਰੇਨਿੰਗ ਕੈਂਪ, ਹਾਫਿਜ਼ ਸਈਦ ਨੇ ਰੱਖਿਆ ਨੀਂਹ ਪੱਥਰ
Thursday, Jan 22, 2026 - 09:42 AM (IST)
ਗੁਰਦਾਸਪੁਰ/ਮੁਲਤਾਨ (ਵਿਨੋਦ) : ਪਾਕਿਸਤਾਨ ਦੇ ਮੁਲਤਾਨ ’ਚ ਇਕ ਨਵੀਂ ਇਮਾਰਤ ਮਤਲਬ ਲਸ਼ਕਰ ਦਾ ਨਵਾਂ ਅੱਡਾ ਬਣਨ ਜਾ ਰਿਹਾ ਹੈ, ਜਿਸ ਦੇ ਨਿਰਮਾਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਸ ਦੌਰਾਨ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਨਾਲ ਜੁੜਿਆ ਹਾਫਿਜ਼ ਸਈਦ ਮੌਕੇ ’ਤੇ ਮਾਜੂਦ ਰਿਹਾ। ਨਿਰਮਾਣ ਕੰਮ ਦੀ ਸ਼ੁਰੂਆਤ ’ਤੇ ਆਯੋਜਿਤ ਪ੍ਰੋਗਰਾਮ ’ਚ ਹਾਫਿਜ ਸਈਦ ਨੂੰ ਵੇਖਿਆ ਗਿਆ। ਉਹ ਨੀਂਹ ਪੁੱਟਣ ਦੇ ਦੌਰਾਨ ਦੁਆ ਕਰਦੇ ਅਤੇ ਨਿਰਮਾਣ ਕੰਮ ਦੀ ਸ਼ੁਰੂਆਤ ’ਚ ਸਾਮਲ ਹੁੰਦੇ ਹੋਏ ਸਪਸ਼ੱਟ ਰੂਪ ਵਿਚ ਵੇਖਿਆ ਗਿਆ।
ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਹਾਫਿਜ਼ ਸਈਦ ਲਸ਼ਕਰ ਦਾ ਉਹੀ ਅੱਤਵਾਦੀ ਹੈ ਜਿਸ ਨੇ ਆਤਮਘਾਤੀ ਹਮਲਾਵਰਾਂ ਦੀ ਫੌਜ ਤਿਆਰ ਕਰਨ ਦੀ ਜ਼ਿੰਮੇਵਾਰੀ ਲਈ ਹੈ। ਪਾਕਿਸਤਾਨ ਇਸ ਗੱਲ ਤੋਂ ਜਾਣੂ ਹੈ ਅਤੇ ਲੰਬੇ ਸਮੇਂ ਤੋਂ ਇਸ ਨੂੰ ਭਾਰਤ ਵਿਰੁੱਧ ਵਰਤ ਰਿਹਾ ਹੈ। ਅਜਿਹੀਆਂ ਤਸਵੀਰਾਂ ਪੂਰੀ ਦੁਨੀਆ ਨੂੰ ਇਹ ਦਿਖਾਉਣ ਲਈ ਕਾਫ਼ੀ ਹਨ ਕਿ ਕਿਵੇਂ ਪਾਕਿਸਤਾਨ ਆਪਣੀ ਧਰਤੀ ’ਤੇ ਅੱਤਵਾਦ ਦੀ ਫੈਕਟਰੀ ਚਲਾ ਰਿਹਾ ਹੈ, ਅਤੇ ਅੰਤਰਰਾਸ਼ਟਰੀ ਭਾਈਚਾਰਾ ਉਨ੍ਹਾਂ ਨੂੰ ਸਮਰਥਨ ਦੇਣ ਲਈ ਉਸ ਨੂੰ ਕਰਜ਼ੇ ਦੇਣ ਲਈ ਕਿਵੇਂ ਤਿਆਰ ਹੈ।
ਇਹ ਵੀ ਪੜ੍ਹੋ- Niger ਪਿੰਡ 'ਚ ਵੜ ਆਏ ਬੰਦੂਕਧਾਰੀਆਂ ਨੇ ਕਰ'ਤੀ ਅੰਨ੍ਹੇਵਾਹ ਫਾਇਰਿੰਗ ! 31 ਲੋਕਾਂ ਨੂੰ ਉਤਾਰਿਆ ਮੌਤ ਦੇ ਘਾਟ
ਹਾਫਿਜ਼ ਸਈਦ ਭਾਰਤ ਦੇ ਮੋਸਟ ਵਾਂਟੇਡ ਅੱਤਵਾਦੀਆਂ ਦੀ ਸੂਚੀ ਵਿੱਚ ਸ਼ਾਮਲ ਹੈ। ਇਸ ਤੋਂ ਇਲਾਵਾ ਉਹ 26/11 ਦੇ ਮੁੰਬਈ ਹਮਲਿਆਂ ਦਾ ਮਾਸਟਰਮਾਈਂਡ ਹੈ। ਹਾਫਿਜ਼ ਸਈਦ ਪੁਲਵਾਮਾ ਹਮਲੇ ਦਾ ਮਾਸਟਰਮਾਈਂਡ ਵੀ ਹੈ। ਐੱਨ.ਆਈ.ਏ ਦੁਆਰਾ ਹਾਫਿਜ਼ ਸਈਦ ਨੂੰ ਕਈ ਮਾਮਲਿਆਂ ਵਿੱਚ ਦੋਸ਼ੀ ਵਜੋਂ ਨਾਮਜ਼ਦ ਕੀਤਾ ਗਿਆ ਹੈ, ਜਿਸ ਵਿੱਚ ਕਸ਼ਮੀਰ ਵਿੱਚ ਅੱਤਵਾਦੀ ਹਮਲੇ ਅਤੇ ਅੱਤਵਾਦੀ ਸਮੂਹਾਂ ਨੂੰ ਫੰਡਿੰਗ ਸ਼ਾਮਲ ਹੈ। ਭਾਰਤ ਤੋਂ ਇਲਾਵਾ ਕਈ ਹੋਰ ਦੇਸ਼ਾਂ ਨੇ ਹਾਫਿਜ਼ ਸਈਦ ਨੂੰ ਅੱਤਵਾਦੀ ਘੋਸ਼ਿਤ ਕੀਤਾ ਹੈ। ਹਾਫਿਜ਼ ਸਈਦ ਦਾ ਅੱਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ ਹੈ। ਇਸ ਅੱਤਵਾਦੀ ਸੰਗਠਨ ’ਤੇ ਲਗਭਗ 10 ਮਿਲੀਅਨ ਡਾਲਰ ਦਾ ਇਨਾਮ ਹੈ। ਸੰਯੁਕਤ ਰਾਜ ਅਮਰੀਕਾ ਨੇ ਵੀ ਹਾਫਿਜ਼ ਸਈਦ ਅਤੇ ਉਸ ਦੇ ਸੰਗਠਨ ’ਤੇ ਇਨਾਮ ਦਾ ਐਲਾਨ ਕੀਤਾ ਹੈ।
ਅਮਰੀਕੀ ਸਰਕਾਰ ਦੀ ਰਿਵਾਰਡਜ਼ ਫਾਰ ਜਸਟਿਸ ਪ੍ਰੋਗਰਾਮ ਵੈੱਬਸਾਈਟ ਕਹਿੰਦੀ ਹੈ ਕਿ ਹਾਫਿਜ਼ ਸਈਦ ਪਾਬੰਦੀਸ਼ੁਦਾ ਸੰਗਠਨ ਜਮਾਤ-ਉਦ-ਦਾਵਾ ਦਾ ਮੁਖੀ ਅਤੇ ਕੱਟੜਪੰਥੀ ਸਮੂਹ ਲਸ਼ਕਰ-ਏ-ਤਾਇਬਾ ਦਾ ਸੰਸਥਾਪਕ ਹੈ। ਹਾਫਿਜ਼ ਸਈਦ ਦਾ ਨਾਮ ਅਮਰੀਕਾ ਦੀ ‘ਅੱਤਵਾਦ ਲਈ ਜ਼ਿੰਮੇਵਾਰ ਲੋਕਾਂ’ ਦੀ ਸੂਚੀ ਵਿੱਚ ਸ਼ਾਮਲ ਹੈ। 2012 ਤੋਂ ਅਮਰੀਕਾ ਨੇ ਉਸ ’ਤੇ 10 ਬਿਲੀਅਨ ਅਮਰੀਕੀ ਡਾਲਰ ਦਾ ਇਨਾਮ ਰੱਖਿਆ ਹੈ। ਅਜਿਹੇ ਬਦਨਾਮ ਅੱਤਵਾਦੀ ਦੀਆਂ ਤਸਵੀਰਾਂ ਪਾਕਿਸਤਾਨ ਤੋਂ ਆ ਰਹੀਆਂ ਹਨ ਅਤੇ ਜੇਕਰ ਅਮਰੀਕਾ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਦਾ ਹੈ, ਤਾਂ ਇਸ ਦੀ ਨੀਤੀ ਸੱਚਮੁੱਚ ਚੋਣਵੀਂ ਜ਼ੀਰੋ ਟੌਲਰੈਂਸ ਦੀ ਹੈ।
ਇਹ ਵੀ ਪੜ੍ਹੋ- ਅਮਰੀਕਾ ਨੇ ਕਰ ਲਿਆ ਕੈਨੇਡਾ ਤੇ ਗ੍ਰੀਨਲੈਂਡ 'ਤੇ ਕਬਜ਼ਾ ! ਟਰੰਪ ਨੇ ਸ਼ੇਅਰ ਕੀਤਾ ਨਵਾਂ ਨਕਸ਼ਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
