ਸਾਥੀਆਂ ਦੀਆਂ ਲਾਸ਼ਾਂ ਛੱਡ ਕੇ ਭੱਜ ਗਏ ਪਾਕਿਸਤਾਨੀ ਸੈਨਿਕ

Wednesday, Jan 21, 2026 - 02:51 AM (IST)

ਸਾਥੀਆਂ ਦੀਆਂ ਲਾਸ਼ਾਂ ਛੱਡ ਕੇ ਭੱਜ ਗਏ ਪਾਕਿਸਤਾਨੀ ਸੈਨਿਕ

ਗੁਰਦਾਸਪੁਰ/ਬਲੋਚਿਸਤਾਨ (ਵਿਨੋਦ) : ਬਲੋਚਿਸਤਾਨ ਲਿਬਰੇਸ਼ਨ ਫਰੰਟ (ਬੀ. ਐੱਲ. ਐੱਫ.) ਨੇ ਇਕ ਬਿਆਨ ’ਚ ਕਿਹਾ ਹੈ ਕਿ ਉਸ ਦੇ ਲੜਾਕਿਆਂ ਨੇ ਖਾਰਾਨ ਸ਼ਹਿਰ ’ਚ ਹੋਈ ਲੜਾਈ ’ਚ ਦਰਜਨਾਂ ਪਾਕਿਸਤਾਨੀ ਸੈਨਿਕਾਂ ਨੂੰ ਮਾਰ ਮੁਕਾਇਆ ਹੈ।

ਆਪਣੇ ਬਿਆਨ ਵਿਚ ਬੀ. ਐੱਲ. ਏ. ਨੇ ਪਾਕਿਸਤਾਨੀ ਅਧਿਕਾਰੀਆਂ ਅਤੇ ਫ਼ੌਜ ਦੀ ਪਹਿਲਾਂ ਦਿੱਤੀ ਗਈ ਕਹਾਣੀ ਨੂੰ ਪੂਰੀ ਤਰ੍ਹਾਂ ਖਾਰਜ ਕਰਦਿਆਂ ਕਿਹਾ ਕਿ ਪਾਕਿਸਤਾਨੀ ਸੈਨਿਕ ਆਪਣੇ ਸਾਥੀਆਂ ਦੀਆਂ ਲਾਸ਼ਾਂ ਛੱਡ ਕੇ ਭੱਜ ਖੜ੍ਹੇ ਹੋਏ। 

‘ਦਿ ਬਲੋਚਿਸਤਾਨ ਪੋਸਟ’ ਦੀ ਰਿਪੋਰਟ ਮੁਤਾਬਕ ਬੀ. ਐੱਲ. ਏ. ਨੇ ਦਾਅਵਾ ਕੀਤਾ ਹੈ ਕਿ ਉਸ ਦੇ ਲੜਾਕਿਆਂ ਨੇ 15 ਜਨਵਰੀ ਨੂੰ ਦੁਪਹਿਰ ਲੱਗਭਗ 2.30 ਵਜੇ ਖਾਰਾਨ ’ਚ ਪੂਰੀ ਪਲਾਨਿੰਗ ਨਾਲ ਵੱਡਾ ਹਮਲਾ ਕੀਤਾ। ਉਸ ਦੇ ਲੜਾਕਿਆਂ ਨੇ ਪੁਲਸ ਸਟੇਸ਼ਨ ਸਮੇਤ ਪੂਰੇ ਸ਼ਹਿਰ ’ਤੇ ਕਬਜ਼ਾ ਕਰ ਲਿਆ ਅਤੇ ਬੈਂਕਾਂ ਤੇ ਸਰਕਾਰੀ ਦਫ਼ਤਰਾਂ ਨੂੰ ਨਿਸ਼ਾਨਾ ਬਣਾਇਆ।

ਇਸ ਲੜਾਈ ਵਿਚ ਪਾਕਿਸਤਾਨੀ ਫ਼ੌਜ ਨੂੰ ਭਾਰੀ ਨੁਕਸਾਨ ਹੋਇਆ ਹੈ। ਉਸ ਨੇ ਆਪਣੇ ਮੀਡੀਆ ਬਿਆਨ ਵਿਚ ਕਿਹਾ ਕਿ ਲੱਗਭਗ 9 ਘੰਟੇ  ਚੱਲੀ ਇਸ ਲੜਾਈ ਵਿਚ 50 ਤੋਂ ਵੱਧ ਪਾਕਿਸਤਾਨੀ ਸੈਨਿਕ ਮਾਰੇ ਗਏ ਅਤੇ ਦਰਜਨਾਂ ਜ਼ਖਮੀ ਹੋਏ। ਬਿਆਨ ’ਚ ਕਿਹਾ ਗਿਆ ਹੈ ਕਿ ਜ਼ਖਮੀਆਂ ਵਿਚ ਵਿੰਗ ਕਮਾਂਡਰ ਕਰਨਲ ਵਾਧਨ ਅਤੇ ਮੇਜਰ ਅਸੀਮ ਵੀ ਸ਼ਾਮਲ ਹਨ।


author

Inder Prajapati

Content Editor

Related News