''ਅੱਤਵਾਦ ਦਾ ਗੜ੍ਹ'' ਪਾਕਿਸਤਾਨ ਹੁਣ ਹਮਾਸ ਲਈ ਬਣ ਰਿਹਾ ਪਨਾਹਗਾਹ ! ਭਾਰਤ ਲਈ ਵੱਡੀ ਚਿਤਾਵਨੀ
Sunday, Jan 25, 2026 - 09:04 AM (IST)
ਗੁਰਦਾਸਪੁਰ (ਵਿਨੋਦ)- ਪਾਕਿਸਤਾਨ ਨੂੰ ਵਿਸ਼ਵ ਪੱਧਰ ’ਤੇ ਅੱਤਵਾਦ ਦੇ ਵਿੱਤਦਾਤਾ ਵਜੋਂ ਮਾਨਤਾ ਪ੍ਰਾਪਤ ਹੈ। ਇਹ ਦੁਨੀਆ ਦਾ ਪਹਿਲਾ ਦੇਸ਼ ਹੈ ਜੋ ਅੱਤਵਾਦੀਆਂ ਨੂੰ ਮਾਣ ਨਾਲ ਪਨਾਹ ਦਿੰਦਾ ਹੈ। ਹੈਰਾਨੀ ਦੀ ਗੱਲ ਹੈ ਕਿ ਇਹ ਅੱਤਵਾਦੀ ਅਕਸਰ ਪਾਕਿਸਤਾਨ ਲਈ ਨੁਕਸਾਨਦੇਹ ਸਾਬਤ ਹੁੰਦੇ ਹਨ। ਇਸ ਦੌਰਾਨ ਇਕ ਰਿਪੋਰਟ ਸਾਹਮਣੇ ਆਈ ਹੈ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।
ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਇਕ ਰਿਪੋਰਟ ਚਿਤਾਵਨੀ ਦਿੰਦੀ ਹੈ ਕਿ ਅੱਤਵਾਦੀ ਸੰਗਠਨ ਹਮਾਸ ਵੱਲੋਂ ਪਾਕਿਸਤਾਨ ਵਿਚ ਖਾਸ ਤੌਰ ’ਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਵਿਚ ਵਿਚਾਰਧਾਰਕ ਅਤੇ ਲੌਜਿਸਟਿਕਲ ਟਿਕਾਣਿਆਂ ਦੀ ਸਥਾਪਨਾ ਇਕ ਅਸਲ ਤੇ ਗੰਭੀਰ ਖ਼ਤਰਾ ਪੈਦਾ ਕਰਦੀ ਹੈ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜਦੋਂ ਵਿਸ਼ਵ ਭਾਈਚਾਰਾ ਗਾਜ਼ਾ ਵਿਚ ਹਮਾਸ ਦੇ ਫੌਜੀ ਬੁਨਿਆਦੀ ਢਾਂਚੇ ਨੂੰ ਤਬਾਹ ਕਰਨ ’ਤੇ ਕੇਂਦ੍ਰਿਤ ਹੈ, ਪਾਕਿਸਤਾਨ ਹਮਾਸ ਦੇ ਪੁਨਰਗਠਨ ਲਈ ਅਗਲਾ ਉਪਜਾਊ ਭੂਮੀ ਬਣ ਰਿਹਾ ਹੈ, ਜੋ ਪੱਛਮੀ ਦੇਸ਼ਾਂ ਅਤੇ ਖੇਤਰ ਵਿਚ ਉਨ੍ਹਾਂ ਦੇ ਹਿੱਤਾਂ ਲਈ ਵੱਡਾ ਖ਼ਤਰਾ ਪੈਦਾ ਕਰ ਰਿਹਾ ਹੈ।
