ਪਾਕਿਸਤਾਨ ''ਚ ਮਸ਼ਹੂਰ ਗਾਇਕ ਦੀ ਗੋਲੀ ਮਾਰ ਕੇ ਹੱਤਿਆ

Saturday, Oct 10, 2020 - 02:58 AM (IST)

ਪਾਕਿਸਤਾਨ ''ਚ ਮਸ਼ਹੂਰ ਗਾਇਕ ਦੀ ਗੋਲੀ ਮਾਰ ਕੇ ਹੱਤਿਆ

ਕਵੇਟਾ - ਪਾਕਿਸਤਾਨ ਵਿਚ ਮੋਟਰਸਾਈਕਲ 'ਤੇ ਸਵਾਰ ਬੰਦੂਕਧਾਰੀਆਂ ਨੇ ਇਕ ਮਸ਼ਹੂਰ ਸਥਾਨਕ ਗਾਇਕ ਅਤੇ ਇਕ ਮਨੁੱਖੀ ਅਧਿਕਾਰ ਵਰਕਰ ਦੇ ਪਿਤਾ ਦੀ ਉਨ੍ਹਾਂ ਦੇ ਘਰ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।

ਦੇਸ਼ ਦੇ ਅਸ਼ਾਂਤ ਦੱਖਣ-ਪੱਛਮੀ ਬਲੋਚਿਸਤਾਨ ਸੂਬੇ ਦੇ ਤੁਰਬਤ ਸ਼ਹਿਰ ਵਿਚ ਵੀਰਵਾਰ ਨੂੰ ਇਹ ਘਟਨਾ ਹੋਈ। ਮਾਰੇ ਗਏ ਗਾਇਕ ਹਨੀਫ ਚਮਰੋਕ, ਮਹਿਲਾ ਅਧਿਕਾਰ ਵਰਕਰ ਤੱਇਬਾ ਬਲੂਚ ਦੇ ਪਿਤਾ ਹਨ। ਬਲੂਚ ਪਾਕਿਸਤਾਨੀ ਸੁਰੱਖਿਆ ਬਲਾਂ ਦੀ ਮੁੱਖ ਆਲੋਚਕ ਰਹੀ ਹੈ, ਜੋ ਅਕਸਰ ਬਲੋਚਿਸਤਾਨ ਵਿਚ ਅੱਤਵਾਦੀਆਂ ਨਾਲ ਕਥਿਤ ਸਬੰਧਾਂ ਨੂੰ ਲੈ ਕੇ ਸ਼ੱਕੀਆਂ ਨੂੰ ਹਿਰਾਸਤ ਵਿਚ ਲੈਂਦੇ ਰਹਿੰਦੇ ਹਨ। ਸਥਾਨਕ ਪੁਲਸ ਪ੍ਰਮੁੱਖ ਰੋਸ਼ਨ ਅਲੀ ਨੇ ਕਿਹਾ ਕਿ ਹੱਤਿਆ ਦੇ ਮਕਸਦ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ ਅਤੇ ਕਿਸੇ ਨੇ ਵੀ ਹੱਤਿਆ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਗੋਲੀ ਚਲਾਉਣ ਤੋਂ ਬਾਅਦ ਬੰਦੂਕਧਾਰੀ ਫਰਾਰ ਹੋ ਗਏ।


author

Khushdeep Jassi

Content Editor

Related News