ਮਸ਼ਹੂਰ ਰੈਪਰ ਦਾ ਕਤਲ ਕਰਨ ਤੋਂ ਬਾਅਦ ਪਤਨੀ ਨੇ ਸਰੀਰ ਦੇ ਕੀਤੇ ਟੋਟੇ, ਫਿਰ ਮਸ਼ੀਨ 'ਚ ਧੋਤੇ ਅਤੇ ਵਾਪਸ ਜੋੜ ਦਿੱਤੇ

7/31/2020 1:45:22 PM

ਮਾਸਕੋ : ਰੂਸ ਵਿਚ ਇਕ ਮਸ਼ਹੂਰ ਪੌਪ ਸਿੰਗਰ ਅਤੇ ਰੈਪਰ ਐਂਡੀ ਕਾਰਟਵਾਇਟ ਦੀ ਉਨ੍ਹਾਂ ਦੀ ਪਤਨੀ ਮਰੀਨਾ ਵੱਲੋਂ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਮਰੀਨਾ ਨੇ ਐਂਡੀ ਕਾਰਟਵਾਇਟ ਦਾ ਕਤਲ ਕਰਨ ਤੋਂ ਬਾਅਦ ਸਰੀਰ ਦੇ ਟੁੱਕੜੇ ਕਰ ਦਿੱਤੇ ਅਤੇ ਫਿਰ ਵਾਸ਼ਿੰਗ ਮਸ਼ੀਨ ਵਿਚ ਉਨ੍ਹਾਂ ਦੇ ਅੰਗ ਪਾ ਕੇ ਧੋ ਵੀ ਦਿੱਤੇ। ਮਰੀਨਾ ਨੇ ਦਾਅਵਾ ਕੀਤਾ ਹੈ ਕਿ ਸੈਂਟ ਪੀਟਰਸਬਰਗ ਵਿਚ ਡਰਗ ਓਵਰਡੋਜ ਨਾਲ ਐਂਡੀ ਦੀ ਮੌਤ ਹੋ ਗਈ ਸੀ, ਜਦੋਂਕਿ ਰਿਪੋਰਟਸ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਐਂਡੀ ਦੇ ਸਰੀਰ ਵਿਚ ਡਰੱਗਸ ਨਹੀਂ ਮਿਲੇ ਹਨ।

ਇਹ ਵੀ ਪੜ੍ਹੋ: WHO ਦੀ ਚਿਤਾਵਨੀ, ਕੋਰੋਨਾ ਨਾਲ ਜਿਊਣਾ ਸਿੱਖ ਲਓ, ਨੌਜਵਾਨਾਂ ਨੂੰ ਵੀ ਹੈ ਖ਼ਤਰਾ

ਮਰੀਨਾ ਦਾ ਕਹਿਣਾ ਹੈ ਕਿ ਉਹ ਨਹੀਂ ਚਾਹੁੰਦੀ ਸੀ ਕਿ ਉਨ੍ਹਾਂ ਦੇ ਪ੍ਰਸ਼ੰਸਕਾ ਨੂੰ ਪਤਾ ਲੱਗੇ ਕਿ ਐਂਡੀ ਦੀ ਮੌਤ ਇਸ ਤਰ੍ਹਾਂ ਹੋਈ ਹੈ। ਉਨ੍ਹਾਂ ਦੱਸਿਆ ਹੈ ਕਿ 4 ਦਿਨ ਤੱਕ ਐਂਡੀ ਦੇ ਸਰੀਰ ਦੇ ਟੁਕੜੇ ਕੀਤੇ ਅਤੇ ਵੱਖ-ਵੱਖ ਟੁਕੜਿਆਂ ਨੂੰ ਪਲਾਸਟਿਕ ਬੈਗ ਵਿਚ ਪਾ ਕੇ ਫਰਿੱਜ ਵਿਚ ਰੱਖ ਦਿੱਤਾ। ਬਾਅਦ ਵਿਚ ਇਨ੍ਹਾਂ ਟੁਕੜਿਆਂ ਨੂੰ ਵਾਪਸ ਸੂਈ ਨਾਲ ਜੋੜ ਦਿੱਤਾ ਅਤੇ ਲੂਣ ਛਿੜਕ ਦਿੱਤਾ। ਮਰੀਨਾ ਨੇ ਇਸ ਦੇ ਲਈ ਚਾਕੂ ਅਤੇ ਹਥੌੜੇ ਵਰਗੇ ਹਥਿਆਰਾਂ ਦਾ ਇਸਤੇਮਾਲ ਕੀਤਾ। ਪੂਰੀ ਘਟਨਾ ਨੂੰ ਅੰਜਾਮ ਦੇਣ ਦੇ ਬਾਅਦ ਮਰੀਨੇ ਨੇ ਅਪਾਰਟਮੈਂਟ ਨੂੰ ਵੀ ਚੰਗੀ ਤਰ੍ਹਾਂ ਧੋ ਦਿੱਤਾ। ਜਾਣਕਾਰੀ ਮੁਤਾਬਕ ਇਸ ਘਟਨਾ ਦੇ ਸਮੇਂ ਦੋਵਾਂ ਦਾ 2 ਸਾਲ ਦਾ ਬੱਚਾ ਵੀ ਘਰ ਵਿਚ ਹੀ ਮੌਜੂਦ ਸੀ।

ਇਹ ਵੀ ਪੜ੍ਹੋ: ਅਗਸਤ 'ਚ 17 ਦਿਨ ਬੰਦ ਰਹਿਣਗੇ ਬੈਂਕ, ਇਥੇ ਚੈੱਕ ਕਰੋ ਛੁੱਟੀਆਂ ਦੀ ਪੂਰੀ ਲਿਸਟ

ਰੂਸ ਦੀ ਪੁਲਸ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਇਸ ਮਾਮਲੇ ਵਿਚ ਕਤਲ ਦਾ ਕੇਸ ਦਰਜ ਕਰਕੇ ਮਰੀਨਾ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਥੇ ਹੀ ਅਖ਼ਬਾਰ Komsomolskaya Pravda ਮੁਤਾਬਕ ਰੈਪਰ ਦੇ ਸਰੀਰ ਵਿਚੋਂ ਡਰੱਗਸ ਨਹੀਂ ਮਿਲੇ ਹਨ। ਐਂਡੀ ਦੇ ਦੋਸਤਾਂ ਦਾ ਵੀ ਕਹਿਣਾ ਹੈ ਕਿ ਉਹ ਸ਼ਰਾਬ ਪੀਂਦੇ ਸਨ ਪਰ ਡਰੱਗਸ ਨਹੀਂ ਲੈਂਦੇ ਸਨ ਜਦੋਂਕਿ ਮਰੀਨਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਐਂਡੀ ਦੀ ਲਾਸ਼ ਕੋਲ ਸਰਿੰਜ ਮਿਲੀ ਸੀ। ਉਨ੍ਹਾਂ ਦਾਅਵਾ ਕੀਤਾ ਹੈ ਕਿ ਕੋਰੋਨਾ ਵਾਇਰਸ ਤਾਲਾਬੰਦੀ ਦੌਰਾਨ ਉਨ੍ਹਾਂ ਨੂੰ ਡਰੱਗਸ ਦੀ ਲਤ ਲੱਗ ਗਈ ਸੀ।

ਇਹ ਵੀ ਪੜ੍ਹੋ: ਰਿਕਾਰਡ ਉਚਾਈ 'ਤੇ ਪਹੁੰਚਣ ਤੋਂ ਬਾਅਦ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਆਈ ਭਾਰੀ ਗਿਰਾਵਟ

ਰਿਪੋਰਟਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਮਰੀਨਾ ਦੀ ਮਾਂ ਨੇ ਇਸ ਵਿਚ ਉਨ੍ਹਾਂ ਦੀ ਮਦਦ ਕੀਤੀ। ਹਾਲਾਂਕਿ ਮਰੀਨਾ ਦੀ ਵਕੀਲ ਨੇ ਇਸ ਗੱਲ ਦਾ ਖੰਡਨ ਕੀਤਾ ਹੈ। ਨਾਲ ਹੀ ਉਨ੍ਹਾਂ ਨੇ ਵਾਸ਼ਿੰਗ ਮਸ਼ੀਨ ਵਿਚ ਸਰੀਰ ਦੇ ਅੰਗ ਧੋਏ ਜਾਣ ਨੂੰ ਵੀ ਗਲਤ ਜਾਣਕਾਰੀ ਦੱਸਿਆ ਹੈ।

ਇਹ ਵੀ ਪੜ੍ਹੋ: ਜੇਕਰ ਤੁਸੀਂ ਵੀ ਘਰ 'ਚ ਰੱਖਿਆ ਹੈ ਗੈਰ-ਕਾਨੂੰਨੀ ਸੋਨਾ ਤਾਂ ਪੜ੍ਹੋ ਇਹ ਖ਼ਬਰ


cherry

Content Editor cherry