ਇਟਲੀ ''ਚ ਵੱਸਦਾ ਪਰਿਵਾਰ ਹੱਥੀਂ ਤਿਆਰ ਕਰਦੈ ਰੁਮਾਲੇ ਅਤੇ ਚੰਦੋਆ ਸਾਹਿਬ

Wednesday, Apr 02, 2025 - 05:46 PM (IST)

ਇਟਲੀ ''ਚ ਵੱਸਦਾ ਪਰਿਵਾਰ ਹੱਥੀਂ ਤਿਆਰ ਕਰਦੈ ਰੁਮਾਲੇ ਅਤੇ ਚੰਦੋਆ ਸਾਹਿਬ

ਮਿਲਾਨ/ ਇਟਲੀ (ਸਾਬੀ ਚੀਨੀਆਂ)- ਸਿੱਖ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਵੱਸਦੇ ਹੋਣ ਉਹ ਕਿਰਤ ਕਰਨਾ ਅਤੇ ਆਪਣੀਆਂ ਕਮਾਈਆਂ 'ਚੋਂ ਦਸਵੰਧ ਕੱਢਣਾ ਕਦੇ ਨਹੀਂ ਭੁੱਲਦੇ, ਸਗੋਂ ਗੁਰਦੁਆਰਾ ਸਾਹਿਬ ਵਿੱਚ ਹੱਥੀਂ ਸੇਵਾ ਕਰਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ। ਅਜਿਹਾ ਹੀ ਕਰ ਰਹੀ ਹੈ ਇਟਲੀ ਦੇ ਸ਼ਹਿਰ ਅਪ੍ਰੀਲੀਆ ਵੱਸਦੀ ਰਮਨਦੀਪ ਕੌਰ ਤੇ ਅਮਨ ਬਾਗਲਾ ਜੋ ਜਿੱਥੇ ਆਪਣੀ ਬਾਗਲਾ ਸ਼ੋਪ ਤੇ ਕਿਰਤ ਕਰਕੇ ਪਰਿਵਾਰਕ ਜ਼ਰੂਰਤ ਨੂੰ ਪੂਰਾ ਕਰ ਰਹੇ ਹਨ, ਉੱਥੇ ਇਟਲੀ ਦੇ ਕਈ ਗੁਰਦੁਆਰਿਆਂ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਵੱਜੋਂ ਸੱਜੀਆਂ ਗਈਆਂ ਸੁੰਦਰ ਪਾਲਕੀਆਂ ਦੇ ਚੰਦੋਆ ਸਾਹਿਬ ਨੂੰ ਹੱਥੀਂ ਤਿਆਰ ਕਰਕੇ ਸੇਵਾ ਨਿਭਾਅ ਰਹੇ ਹਨ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ 'ਚ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ

ਦੱਸਣਯੋਗ ਹੈ ਕਿ ਉਹ ਗੁਰਦੁਆਰਾ ਸਾਹਿਬ ਲਈ ਰੁਮਾਲੇ ਵੀ ਆਪਣੀ ਹੱਥੀਂ ਕਢਾਈ ਕਰਕੇ ਸੇਵਾ ਕਰ ਰਹੀ ਹੈ। ਪ੍ਰੈੱਸ ਨਾਲ ਗੱਲਬਾਤ ਕਰਦਿਆਂ ਪਰਿਵਾਰ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਜਾਣ ਵਾਲੀ ਕਿਸੇ ਵੀ ਸਮੱਗਰੀ ਲਈ ਕਦੇ ਕੋਈ ਮੰਗ ਨਹੀਂ ਕਰਦੇ ਸਗੋਂ ਜੋ ਵੀ ਬਖਸ਼ ਵਿੱਚ ਪ੍ਰਬੰਧਕ ਉਨਾਂ ਨੂੰ ਦੇ ਦਿੰਦੇ ਹਨ ਉਹ ਉਸੇ ਵਿੱਚ ਹੀ ਖੁਸ਼ ਹਨ ਤੇ ਆਪਣੇ ਆਪ ਨੂੰ ਕਰਮਾ ਭਾਗਾਂ ਵਾਲੇ ਸਮਝਦੇ ਨੇ ਕਿ ਗੁਰੂ ਸਾਹਿਬ ਉਨ੍ਹਾਂ ਤੋ ਸੇਵਾ ਲੈ ਰਹੇ ਹਨ। ਇਸ ਤਰ੍ਹਾਂ ਨੌਜਵਾਨਾਂ ਦੇ ਸਿਰਾਂ 'ਤੇ ਸਜਾਈਆਂ ਜਾਣ ਵਾਲੀਆਂ ਦਸਤਾਰਾਂ ਵੀ ਫ੍ਰੀ ਸੇਵਾ ਵਜੋਂ ਦੇ ਦਿੰਦੇ ਹਨ। ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਵੱਧ ਤੋ ਵੱਧ ਨੌਜਵਾਨ ਸਿਰ 'ਤੇ ਦਸਤਾਰਾਂ ਸਜਾਉਣ ਤੇ ਪੰਜਾਬੀ ਬੋਲੀ ਅਤੇ ਵਿਰਸੇ ਨਾਲ ਜੁੜੇ ਰਹਿਣ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News