ਆਸਟਰੇਲੀਆ ''ਚ 17 ਸਾਲਾ ਲੜਕੀ ਨਾਲ ਵਾਪਰੀ ਮੰਦਭਾਗੀ ਘਟਨਾ

01/29/2017 5:03:31 PM

ਤਸਮਾਨੀਆ— ਆਸਟਰੇਲੀਆ ਦੇ ਸੂਬੇ ਤਸਮਾਨੀਆ ''ਚ ਇਕ ਲੜਕੀ ਨਾਲ ਭਿਆਨਕ ਹਾਦਸਾ ਵਾਪਰ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮੈਰੀ ਲੋਰਾ ਨਾਂ ਦੀ ਲੜਕੀ ਚੱਟਾਨ ਤੋਂ ਹੇਠਾਂ ਡਿੱਗ ਗਈ। ਦਰਅਸਲ ਮੈਰੀ ਸ਼ਨੀਵਾਰ ਨੂੰ ਤਸਮਾਨੀਆ ਦੇ ਸ਼ਹਿਰ ਹੋਬਾਰਟ ''ਚ ਆਪਣੇ ਦੋਸਤਾਂ ਦੇ ਇਕ ਗਰੁੱਪ ਨਾਲ ਪਾਰਟੀ ''ਤੇ ਗਈ ਸੀ। 
ਰਿਚਮੰਡ ਦੀ ਰਹਿਣ ਵਾਲੀ ਮੈਰੀ ਲੋਰਾ ਨਾਂ ਦੀ 17 ਸਾਲਾ ਲੜਕੀ ''ਤੇ ਚੱਟਾਨ ਤੋਂ ਹੇਠਾਂ ਡਿੱਗੀ ਤਾਂ ਉਸ ਸਮੇਂ ਹਨ੍ਹੇਰਾ ਸੀ ਅਤੇ ਉਸ ਦੇ ਦੋਸਤਾਂ ਨੇ ਤੁਰੰਤ ਡਾਕਟਰੀ ਮਦਦ ਕੀਤੀ ਪਰ ਐਂਬੂਲੈਂਸ ਅਧਿਕਾਰੀ ਉਸ ਨੂੰ ਬਚਾਉਣ ''ਚ ਅਸਫਲ ਰਹੇ। ਜਿਸ ਸਮੇਂ ਮੈਰੀ ਨਾਲ ਇਹ ਹਾਦਸਾ ਵਾਪਰਿਆ ਉਸ ਸਮੇਂ ਚੱਟਾਨ ''ਤੇ ਕੁਝ ਹੋਰ ਲੋਕ ਵੀ ਚੱਲ ਰਹੇ ਸਨ। ਉਹ ਆਪਣਾ ਸੰਤੁਲਨ ਗੁਆ ਬੈਠੀ ਅਤੇ ਉਹ 15 ਮੀਟਰ ਉੱਚੀ ਚੱਟਾਨ ਤੋਂ ਹੇਠਾਂ ਡਿੱਗ ਗਈ। ਮੈਰੀ ਨੂੰ ਆਨਲਾਈਨ ਸ਼ਰਧਾਂਜਲੀਆਂ ਦਿੱਤੀਆਂ ਗਈਆਂ। ਉਸ ਦੇ ਦੋਸਤ ਉਸ ਨੂੰ ਯਾਦ ਕਰਦੇ ਹੋਏ ਕਹਿੰਦੇ ਹਨ ਕਿ ਉਹ ਕਈ ਬਹੁਤ ਚੰਗੀ ਲੜਕੀ ਸੀ ਅਤੇ ਉਹ ਬਹੁਤ ਦਲੇਰ ਵੀ ਸੀ। ਪੁਲਸ ਦਾ ਕਹਿਣਾ ਹੈ ਕਿ ਮੈਰੀ ਅਤੇ ਉਸ ਦੇ ਕੁਝ ਦੋਸਤ ਪਾਰਟੀ ਕਰਨ ਗਏ ਸਨ ਅਤੇ ਮੈਰੀ ਨਾਲ ਅਜਿਹੀ ਮੰਦਭਾਗੀ ਘਟਨਾ ਵਾਪਰ ਗਈ। ਮੈਰੀ ਮੌਤ ਤੋਂ ਬਾਅਦ ਉਸ ਦੇ ਦੋਸਤ, ਪਰਿਵਾਰਕ ਮੈਂਬਰ ਦੁਖੀ ਹਨ।

Tanu

News Editor

Related News