ਅਮਰੀਕਾ-ਮੈਕਸੀਕੋ ਲਾਈਨ ਨੇੜੇ ਫਰਜ਼ੀ ਬਾਰਡਰ ਪੈਟਰੋਲ ਵਾਹਨ ਬਰਾਮਦ, 12 ਲੋਕ ਗ੍ਰਿਫ਼ਤਾਰ
Monday, Feb 19, 2024 - 11:58 AM (IST)
            
            ਨਿਊਯਾਰਕ (ਰਾਜ ਗੋਗਨਾ)- ਯੂ.ਐਸ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਦੇ ਏਜੰਟਾਂ ਨੂੰ ਇਸ ਹਫ਼ਤੇ ਦੇ ਸ਼ੁਰੂ ਵਿੱਚ ਐਰੀਜ਼ੋਨਾ ਵਿੱਚ ਇੱਕ ਸਟਾਪ ਦੌਰਾਨ ਇੱਕ ਕਲੋਨ ਨਕਲੀ ਬਾਰਡਰ ਪੈਟਰੋਲ ਵੈਨ ਮਿਲੀ। ਯੂ.ਐਸ. ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਏਜੰਸੀ ਨੇ ਕਿਹਾ ਕਿ ਵੈਨ ਨੂੰ ਉਨ੍ਹਾਂ ਦੇ ਵਾਹਨਾਂ ਵਾਂਗ ਹੀ ਦਿਸਣ ਲਈ ਪੇਂਟ ਕੀਤਾ ਗਿਆ ਸੀ। ਵਾਹਨ ਵਿੱਚ ਇੱਕ ਡਰਾਈਵਰ ਸਮੇਤ ਅਤੇ 11 ਲੋਕ ਸਵਾਰ ਸਨ, ਜਿੰਨ੍ਹਾਂ ਨੂੰ ਨਿਊਫੀਲਡ ਨੇੜੇ ਹਿਰਾਸਤ ਵਿੱਚ ਲਿਆ ਗਿਆ ਜੋ ਸੈਨ ਮਿਗੁਏਲ ਤੋਂ ਸੱਤ ਮੀਲ ਦੀ ਦੂਰੀ 'ਤੇ ਦੱਖਣ-ਪੂਰਬ ਦੇ ਵਿੱਚ ਹੈ।
ਇੰਨ੍ਹਾਂ ਲੋਕਾਂ ਨੂੰ ਪ੍ਰਵਾਸੀ ਮੰਨਿਆ ਜਾਂਦਾ ਹੈ ਜੋ ਗੈਰ ਕਾਨੂੰਨੀ ਤੌਰ 'ਤੇ ਦਾਖਲ ਹੋਣ ਦੀ ਕੋਸ਼ਿਸ਼ ਵਿਚ ਸਨ। ਇਸ ਘਟਨਾ ਦੌਰਾਨ ਇੱਕ ਬਾਰਡਰ ਏਜੰਟ 'ਤੇ ਹਮਲਾ ਕੀਤਾ ਗਿਆ, ਪਰ ਅਧਿਕਾਰੀਆਂ ਨੇ ਇਹ ਨਹੀਂ ਦੱਸਿਆ ਕਿ ਉਸ ਦੀ ਹਾਲਤ ਕਿੰਨੀ ਗੰਭੀਰ ਸੀ। ਬਾਰਡਰ ਪ੍ਰੋਟੈਕਸ਼ਨ ਏਜੰਸੀ ਦਾ ਕਹਿਣਾ ਹੈ ਕਿ ਫਰਜੀ ਬਾਰਡਰ ਪੈਟਰੋਲ ਵਾਹਨਾਂ ਦੀ ਵਰਤੋਂ ਕੋਈ ਨਵੀਂ ਗੱਲ ਨਹੀਂ ਹੈ। ਇਸੇ ਤਰਾਂ ਅਕਤੂਬਰ 2023 ਵਿੱਚ ਫਲੋਰਿਡਾ ਵਿੱਚ ਅਧਿਕਾਰੀਆਂ ਨੇ ਇੱਕ ਵਾਹਨ ਬਾਰੇ ਚਿਤਾਵਨੀ ਦਿੱਤੀ ਸੀ ਜੋ ਕਾਨੂੰਨ ਲਾਗੂ ਕਰਨ ਦੀ ਨਕਲ ਕਰ ਰਿਹਾ ਸੀ।
ਪੜ੍ਹੋ ਇਹ ਅਹਿਮ ਖ਼ਬਰ-ਪਾਪੂਆ ਨਿਊ ਗਿਨੀ 'ਚ ਭੜਕੀ ਕਬਾਇਲੀ ਹਿੰਸਾ, ਹੁਣ ਤੱਕ 64 ਲੋਕਾਂ ਦੀ ਮੌਤ
ਡੀਸੋਟੋ ਕਾਉਂਟੀ ਸ਼ੈਰਿਫ ਦੇ ਦਫਤਰ ਨੇ ਕਿਹਾ ਕਿ ਲਾਲ ਅਤੇ ਨੀਲੀਆਂ ਫਲੈਸ਼ਿੰਗ ਲਾਈਟਾਂ ਨਾਲ ਲੈਸ ਇੱਕ ਚਿੱਟੇ ਚੇਵੀ ਸਿਲਵੇਰਾਡੋ ਟਰੱਕ ਨੂੰ ਇਸ ਖੇਤਰ ਵਿੱਚ ਕਈ ਵਾਰ ਦੇਖਿਆ ਗਿਆ ਸੀ। ਟਰੱਕ ਨੇ ਬਾਰਡਰ ਪੈਟਰੋਲ ਵਾਹਨ ਦੀ ਨਕਲ ਕੀਤੀ, ਪਰ ਇਸਦੀ ਬਜਾਏ "ਬੂਟੀ ਪੈਟਰੋਲ" ਸ਼ਬਦ ਦਿਖਾਏ ਗਏ। ਇਸ ਤੋਂ ਇਲਾਵਾ,ਟਕਸਨ ਐਰੀਜੋਨਾ ਸੈਕਟਰ ਦੇ ਏਜੰਟਾਂ ਨੇ ਅਗਸਤ 2021 ਵਿੱਚ ਇੱਕ ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ ਜੋ ਜਾਅਲੀ ਵਰਦੀਆਂ ਅਤੇ ਇੱਕ ਵਾਹਨ ਦੀ ਵਰਤੋਂ ਕਰ ਰਹੇ ਸਨ। ਇਸ ਘਟਨਾ ਦੇ ਸਬੰਧ ਵਿੱਚ ਇੱਕ ਡਰਾਈਵਰ ਅਤੇ ਸਥਾਈ ਕਾਨੂੰਨੀ ਦਰਜੇ ਦੀ ਘਾਟ ਵਾਲੇ 10 ਪ੍ਰਵਾਸੀਆਂ ਨੂੰ ਉਸ ਵੇਲੇ ਹਿਰਾਸਤ ਵਿੱਚ ਲਿਆ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
